ਆਸਾ ॥
ਆਨੀਲੇ ਕੁੰਭ ਭਰਾਈਲੇ ਊਦਕ ਠਾਕੁਰ ਕਉ ਇਸਨਾਨੁ ਕਰਉ ॥
ਬਇਆਲੀਸ ਲਖ ਜੀ ਜਲ ਮਹਿ ਹੋਤੇ ਬੀਠਲੁ ਭੈਲਾ ਕਾਇ ਕਰਉ ॥੧॥

ਜਤ੍ਰ ਜਾਉ ਤਤ ਬੀਠਲੁ ਭੈਲਾ ॥
ਮਹਾ ਅਨੰਦ ਕਰੇ ਸਦ ਕੇਲਾ ॥੧॥ ਰਹਾਉ ॥

ਆਨੀਲੇ ਫੂਲ ਪਰੋਈਲੇ ਮਾਲਾ ਠਾਕੁਰ ਕੀ ਹਉ ਪੂਜ ਕਰਉ ॥
ਪਹਿਲੇ ਬਾਸੁ ਲਈ ਹੈ ਭਵਰਹ ਬੀਠਲ ਭੈਲਾ ਕਾਇ ਕਰਉ ॥੨॥

ਆਨੀਲੇ ਦੂਧੁ ਰੀਧਾਈਲੇ ਖੀਰੰ ਠਾਕੁਰ ਕਉ ਨੈਵੇਦੁ ਕਰਉ ॥
ਪਹਿਲੇ ਦੂਧੁ ਬਿਟਾਰਿਓ ਬਛਰੈ ਬੀਠਲੁ ਭੈਲਾ ਕਾਇ ਕਰਉ ॥੩॥

ਈਭੈ ਬੀਠਲੁ ਊਭੈ ਬੀਠਲੁ ਬੀਠਲ ਬਿਨੁ ਸੰਸਾਰੁ ਨਹੀ ॥
ਥਾਨ ਥਨੰਤਰਿ ਨਾਮਾ ਪ੍ਰਣਵੈ ਪੂਰਿ ਰਹਿਓ ਤੂੰ ਸਰਬ ਮਹੀ ॥੪॥੨॥

Sahib Singh
ਆਨੀਲੇ = ਲਿਆਂਦਾ ।
ਕੁੰਭ = ਘੜਾ ।
ਭਰਾਈਲੇ = ਭਰਾਇਆ ।
ਉਦਕ = ਪਾਣੀ ।
ਠਾਕੁਰ = {ਸ਼ਕਟ. ਠਾਕੁਰ—ੳਨ ਦਿੋਲ, ਦੲਟਿੇ} ਮੂਰਤੀ, ਬੁੱਤ ।
ਕਉ = ਨੂੰ ।
ਕਰਉ = ਮੈਂ ਕਰਾਵਾਂ ।
ਜੀ = ਜੀਵ ।
ਬੀਠਲੁ = {ਵਿÕਠਲ—ੋਨੲ ਾਹੋ ਸਿ ੳਟ ੳ ਦਸਿਟੳਨਚੲ} ਮਾਇਆ ਦੇ ਪ੍ਰਭਾਵ ਤੋਂ ਪਰੇ ਹਰੀ ।
ਭੈਲਾ = ਭਇਲਾ {ਸ਼ਕਟ. ਭੁ—ਟੋ ਲਵਿੲ, ੲਣਸਿਟ, ਸਟੳੇ, ੳਬਦਿੲ. ਮਰਾਠੀ ਬੋਲੀ ‘ਭੂਤ ਕਾਲ’ ਬਣਾਉਣ ਵਾਸਤੇ ਕਿ੍ਰਆ-ਧਾਤੂ ਦੇ ਅਖ਼ੀਰ ਤੇ ‘ਲਾ’ ਲਗਾਈਦਾ ਹੈ, ਜਿਵੇਂ ‘ਆ’ ਤੋਂ ‘ਆਇਲਾ’, ‘ਕੁਪ’ ਤੋਂ ‘ਕੋਪਿਲਾ’ ਆਦਿਕ; ਤਿਵੇਂ ਹੀ ‘ਭੂ’ ਤੋਂ ‘ਭਇਲਾ’ ਜਾਂ ‘ਭੈਲਾ’} ਵੱਸਦਾ ਸੀ, ਮੌਜੂਦ ਸੀ ।
ਕਾਇ = ਕਾਹਦੇ ਲਈ ?
    ਕਿਉਂ ?
    ।੧ ।
ਜਤ੍ਰ = ਜਿੱਥੇ ।
ਜਾਉ = ਮੈਂ ਜਾਂਦਾ ਹਾਂ ।
ਕੇਲਾ = ਅਨੰਦ, ਚੋਜ ਤਮਾਸ਼ੇ ।੧।ਰਹਾਉ ।
ਪਰੋਈਲੇ = ਪਰੋ ਲਈ ।
ਹਉ = ਮੈਂ ।
ਬਾਸੁ = ਸੁਗੰਧੀ, ਵਾਸ਼ਨਾ ।
ਭਵਰਹ = ਭੌਰੇ ਨੇ ।੨ ।
ਰੀਧਾਈਲੇ = ਰਿੰਨ੍ਹਾ ਲਈ ।
ਨੈਵੇਦੁ = {ਸ਼ਕਟ. ਨੈਵੇª—ੳਨ ੋਡਡੲਰਨਿਗ ੋਡ ੲੳਟੳਬਲੲਸ ਪਰੲਸੲਨਟੲਦ ਟੋ ੳ ਦੲਟਿੇ ੋਰ ਦਿੋਲ} ਮੂਰਤੀ ਅੱਗੇ ਖਾਣ ਵਾਲੇ ਪਦਾਰਥ ਦੀ ਭੇਟ ।
ਬਿਟਾਰਿਓ = ਜੂਠਾ ਕੀਤਾ ।
ਬਛਰੈ = ਵੱਛੇ ਨੇ ।੩ ।
ਊਭੈ = ਉਤਾਂਹ ।
ਈਭੈ = ਹੇਠਾਂ ।
ਥਨੰਤਰਿ = ਥਾਨ+ਅੰਤਰਿ ।
ਥਾਨ ਥਨੰਤਰਿ = ਥਾਨ ਥਾਨ ਅੰਤਰਿ, ਹਰ ਥਾਂ ਵਿਚ ।
ਪ੍ਰਣਵੈ = ਬੇਨਤੀ ਕਰਦਾ ਹੈ ।
ਮਹੀ = ਧਰਤੀ ।
ਸਰਬ ਮਹੀ = ਸਾਰੀ ਸਿ੍ਰਸ਼ਟੀ ਵਿਚ ।੪ ।
    
Sahib Singh
ਘੜਾ ਲਿਆ ਕੇ (ਉਸ ਵਿਚ) ਪਾਣੀ ਭਰਾ ਕੇ (ਜੇ) ਮੈਂ ਮੂਰਤੀ ਨੂੰ ਇਸ਼ਨਾਨ ਕਰਾਵਾਂ (ਤਾਂ ਉਹ ਇਸ਼ਨਾਨ ਪਰਵਾਨ ਨਹੀਂ, ਪਾਣੀ ਜੂਠਾ ਹੈ, ਕਿਉਂਕਿ) ਪਾਣੀ ਵਿਚ ਬਿਤਾਲੀ ਲੱਖ (ਜੂਨਾਂ ਦੇ) ਜੀਵ ਰਹਿੰਦੇ ਹਨ ।
(ਪਰ ਮੇਰਾ) ਨਿਰਲੇਪ ਪ੍ਰਭੂ ਤਾਂ ਪਹਿਲਾਂ ਹੀ (ਉਹਨਾਂ ਜੀਵਾਂ ਵਿਚ) ਵੱਸਦਾ ਸੀ (ਤੇ ਇਸ਼ਨਾਨ ਕਰ ਰਿਹਾ ਸੀ; ਤਾਂ ਫਿਰ ਮੂਰਤੀ ਨੂੰ) ਮੈਂ ਕਾਹਦੇ ਲਈ ਇਸ਼ਨਾਨ ਕਰਾਵਾਂ ?
।੧ ।
ਮੈਂ ਜਿੱਧਰ ਜਾਂਦਾ ਹਾਂ, ਉੱਧਰ ਹੀ ਨਿਰਲੇਪ ਪ੍ਰਭੂ ਮੌਜੂਦ ਹੈ (ਸਭ ਜੀਵਾਂ ਵਿਚ ਵਿਆਪਕ ਹੋ ਕੇ) ਬੜੇ ਅਨੰਦ ਚੋਜ ਤਮਾਸ਼ੇ ਕਰ ਰਿਹਾ ਹੈ ।੧।ਰਹਾਉ ।
ਫੁੱਲ ਲਿਆ ਕੇ ਤੇ ਮਾਲਾ ਪ੍ਰੋ ਕੇ ਜੇ ਮੈਂ ਮੂਰਤੀ ਦੀ ਪੂਜਾ ਕਰਾਂ (ਤਾਂ ਉਹ ਫੁੱਲ ਜੂਠੇ ਹੋਣ ਕਰ ਕੇ ਉਹ ਪੂਜਾ ਪਰਵਾਨ ਨਹੀਂ, ਕਿਉਂਕਿ ਉਹਨਾਂ ਫੁੱਲਾਂ ਦੀ) ਸੁਗੰਧੀ ਪਹਿਲਾਂ ਭੌਰੇ ਨੇ ਲੈ ਲਈ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਭੌਰੇ ਵਿਚ) ਵੱਸਦਾ ਸੀ (ਤੇ ਸੁਗੰਧੀ ਲੈ ਰਿਹਾ ਸੀ, ਤਾਂ ਫਿਰ ਇਹਨਾਂ ਫੁੱਲਾਂ ਨਾਲ) ਮੂਰਤੀ ਦੀ ਪੂਜਾ ਮੈਂ ਕਾਹਦੇ ਲਈ ਕਰਾਂ ?
।੨ ।
ਦੁੱਧ ਲਿਆ ਕੇ ਖੀਰ ਰਿੰਨ੍ਹਾ ਕੇ ਜੇ ਮੈਂ ਇਹ ਖਾਣ ਵਾਲਾ ਉੱਤਮ ਪਦਾਰਥ ਮੂਰਤੀ ਅੱਗੇ ਭੇਟ ਰੱਖਾਂ (ਤਾਂ ਦੁੱਧ ਜੂਠਾ ਹੋਣ ਕਰ ਕੇ ਭੋਜਨ ਪਰਵਾਨ ਨਹੀਂ, ਕਿਉਂਕਿ ਚੋਣ ਵੇਲੇ) ਪਹਿਲਾਂ ਵੱਛੇ ਨੇ ਦੁੱਧ ਜੂਠਾ ਕਰ ਦਿੱਤਾ ਸੀ; (ਪਰ ਮੇਰਾ) ਬੀਠਲ ਤਾਂ ਪਹਿਲਾਂ ਹੀ (ਉਸ ਵੱਛੇ ਵਿਚ) ਵੱਸਦਾ ਸੀ (ਤੇ ਦੁੱਧ ਪੀ ਰਿਹਾ ਸੀ, ਤਾਂ ਇਸ ਮੂਰਤੀ ਅੱਗੇ) ਮੈਂ ਕਿਉਂ ਨੈਵੇਦ ਭੇਟ ਧਰਾਂ ?
।੩ ।
(ਜਗਤ ਵਿਚ) ਹੇਠਾਂ ਉਤਾਂਹ (ਹਰ ਥਾਂ) ਬੀਠਲ ਹੀ ਬੀਠਲ ਹੈ, ਬੀਠਲ ਤੋਂ ਸੱਖਣਾ ਜਗਤ ਰਹਿ ਹੀ ਨਹੀਂ ਸਕਦਾ ।
ਨਾਮਦੇਵ ਉਸ ਬੀਠਲ ਅੱਗੇ ਬੇਨਤੀ ਕਰਦਾ ਹੈ—(ਹੇ ਬੀਠਲ!) ਤੂੰ ਸਾਰੀ ਸਿ੍ਰਸ਼ਟੀ ਵਿਚ ਹਰ ਥਾਂ ਵਿਚ ਭਰਪੂਰ ਹੈਂ ।੪।੨ ।

ਨੋਟ: ਕਿਸੇ ਸਿਆਣੇ ਲਿਖਾਰੀ ਤੇ ਕਵੀ ਦੇ ਖਿ਼ਆਲ ਦੀ ਡੂੰਘਾਈ ਨੂੰ ਸਹੀ ਤ੍ਰਹਾਂ ਸਮਝਣ ਲਈ ਇਹ ਜ਼ਰੂਰੀਹੋਇਆ ਕਰਦਾ ਹੈ ਕਿ ਉਸ ਦੇ ਵਰਤੇ ਲਫ਼ਜ਼ਾਂ ਦੇ ਭਾਵ ਨੂੰ ਉਸ ਦੇ ਆਪਣੇ ਰਚਨਾ-ਭੰਡਾਰ ਵਿਚੋਂ ਗਹੁ ਨਾਲ ਵੇਖਿਆ ਜਾਏ ।
ਕਈ ਵਾਰੀ ਉਸ ਦੇ ਆਪਣੇ ਵਰਤੇ ਲਫ਼ਜ਼ਾਂ ਦੀ ਚੋਣ ਵਿਚ ਖ਼ਾਸ ਭੇਦ ਹੋਇਆ ਕਰਦਾ ਹੈ, ਇਹ ਗੱਲ ਸੁੱਟ ਪਾਣ ਵਾਲੀ ਨਹੀਂ ਹੋਇਆ ਕਰਦੀ ।
ਇਸ ਸ਼ਬਦ ਵਿਚ ਵੇਖੋ ਲਫ਼ਜ਼ ‘ਠਾਕੁਰ’ ਤੇ ‘ਬੀਠਲ’ ਦੀ ਵਰਤੋਂ ।
ਜਿੱਥੇ ‘ਇਸ਼ਨਾਨ ਪੂਜਾ ਨੈਵੇਦ’ ਦਾ ਜ਼ਿਕਰ ਹੈ, ਉੱਥੇ ਲਫ਼ਜ਼ ‘ਠਾਕੁਰ’ ਵਰਤਿਆ ਹੈ, ਪਰ ਜਿੱਥੇ ਸਰਬ-ਵਿਆਪਕਤਾ ਦੱਸੀ ਹੈ ਉੱਥੇ ‘ਬੀਠਲ’ ਲਿਖਿਆ ਹੈ ।
ਮੂਰਤੀ ਦਾ ਜ਼ਿਕਰ ਤਿੰਨ ਵਾਰੀ ਕੀਤਾ ਹੈ, ਤਿੰਨੇ ਹੀ ਵਾਰੀ ਉਸ ਨੂੰ ‘ਠਾਕੁਰ’ ਹੀ ਆਖਿਆ ਹੈ ਤੇ ‘ਬੀਠਲ’ ਦਾ ਨਾਮ ਸਰਬ-ਵਿਆਪਕ ਪਰੀਪੂਰਨ ਪਰਮਾਤਮਾ ਨੂੰ ਦਿੱਤਾ ਹੈ ।
ਲੋਕਾਂ ਦੀਆਂ ਘੜੀਆਂ ਹੋਈਆਂ ਕਹਾਣੀਆਂ ਤੋਂ ਅਸਾਂ ਇਹ ਯਕੀਨ ਨਹੀਂ ਬਣਾਉਣਾ ਕਿ ਨਾਮਦੇਵ ਜੀ ਕਿਸੇ ਬੀਠੁਲ-ਮੂਰਤੀ ਦੇ ਪੁਜਾਰੀ ਸਨ; ਨਾਮਦੇਵ ਜੀ ਦਾ ਬੀਠਲੁ ਅਸਾਂ ਨਾਮਦੇਵ ਜੀ ਦੀ ਆਪਣੀ ਬਾਣੀ ਵਿਚੋਂ ਵੇਖਣਾ ਹੈ ਕਿ ਕਿਹੋ ਜਿਹਾ ਹੈ; ਉਹ ਬੀਠਲ ਹੈ ‘ਥਾਨ ਥਨੰਤਰਿ’ ।

ਭਾਵ:- ਮੂਰਤੀ-ਪੂਜਾ ਦਾ ਖੰਡਨ; ਸਰਬ-ਵਿਆਪਕ ਪ੍ਰਭੂ ਦੀ ਭਗਤੀ ਦਾ ਉਪਦੇਸ਼ ।
Follow us on Twitter Facebook Tumblr Reddit Instagram Youtube