ਆਸਾ ॥ ਤਿਪਦਾ ॥ ਇਕਤੁਕਾ ॥
ਕੀਓ ਸਿੰਗਾਰੁ ਮਿਲਨ ਕੇ ਤਾਈ ॥
ਹਰਿ ਨ ਮਿਲੇ ਜਗਜੀਵਨ ਗੁਸਾਈ ॥੧॥

ਹਰਿ ਮੇਰੋ ਪਿਰੁ ਹਉ ਹਰਿ ਕੀ ਬਹੁਰੀਆ ॥
ਰਾਮ ਬਡੇ ਮੈ ਤਨਕ ਲਹੁਰੀਆ ॥੧॥ ਰਹਾਉ ॥

ਧਨ ਪਿਰ ਏਕੈ ਸੰਗਿ ਬਸੇਰਾ ॥
ਸੇਜ ਏਕ ਪੈ ਮਿਲਨੁ ਦੁਹੇਰਾ ॥੨॥

ਧੰਨਿ ਸੁਹਾਗਨਿ ਜੋ ਪੀਅ ਭਾਵੈ ॥
ਕਹਿ ਕਬੀਰ ਫਿਰਿ ਜਨਮਿ ਨ ਆਵੈ ॥੩॥੮॥੩੦॥

Sahib Singh
ਕੇ ਤਾਈ = ਦੀ ਖ਼ਾਤਰ ।
ਗੁਸਾਈ = ਧਰਤੀ ਦਾ ਖਸਮ ।੧ ।
ਮੇਰੋ = ਮੇਰਾ ।
ਪਿਰੁ = ਪਤੀ ।
ਹਉ = ਮੈਂ ।
ਬਹੁਰੀਆ = ਸ਼ਕਟ.੧. ਾਡਿੲ. ੨. ੳ ਬਰਦਿੲ, ੩. ੳ ਦਉਗਹਟੲਰ-ਨਿ-ਲੳਾ. ਵਧੁਟੀ—੧. ੳ ੇੋੁਨਗ ਾੋਮੳਨ, ੨. ੳ ਦਉਗਹਟੲਰ-ਨਿ-ਲੳਾ. ਇਸ ਤੋਂ ਪੰਜਾਬੀ ਲਫ਼ਜ਼ ਹੈ ਵਹੁਟੀ} ਲਫ਼ਜ਼ ‘ਬਹੂ’ ਸੰਸਕ੍ਰਿਤ ਦਾ ਲਫ਼ਜ਼ ‘ਵਧੂ’ ਹੈ ਇਸ ਦੇ ਅਰਥ—(੧) ਵਹੁਟੀ,
    (੨) ਨੂੰਹ ।
    ਪਰ ਇਸ ਸ਼ਬਦ ਵਿਚ ਇਸ ਦਾ ਸਾਫ਼ ਅਰਥ ‘ਵਹੁਟੀ’ ਹੀ ਹੈ} ।
ਬਹੁਰੀਆ = ਅੰਞਾਣ ਜਿਹੀ ਵਹੁਟੀ, ਅੰਞਾਣ ਇਸਤ੍ਰੀ ।
ਤਨਕ = ਛੋਟੀ ਜਿਹੀ ।
ਲਹੁਰੀਆ = ਅੰਞਾਣੀ ਬਾਲੜੀ ।੧।ਰਹਾਉ।ਧਨ—ਇਸਤ੍ਰੀ ।
ਪਿਰ = ਖਸਮ ਦਾ ।
ਬਸੇਰਾ = ਵਸੇਬਾ ।
ਸੇਜ = ਹਿਰਦਾ = ਰੂਪ ਸੇਜ ।
ਦੁਹੇਰਾ = ਮੁਸ਼ਕਲ, ਅੌਖਾ ।
ਪੈ = ਪਰੰਤੂ ।੨ ।
ਧੰਨਿ = ਭਾਗਾਂ ਵਾਲੀ ।
ਸੁਹਾਗਨਿ = ਸੁਹਾਗ ਵਾਲੀ, ਚੰਗੇ ਭਾਗਾਂ ਵਾਲੀ ।
ਪੀਅ = ਖਸਮ ਨੂੰ ।
ਕਹਿ = ਕਹੇ, ਆਖਦਾ ਹੈ ।੩।ਨੋਟ:- ਕਬੀਰ ਜੀ ਨੇ ਇਸ ਸ਼ਬਦ ਵਿਚ ਕਈ ਗੱਲਾਂ ਇਸ਼ਾਰੇ-ਮਾਤ੍ਰ ਹੀ ਦੱਸੀਆਂ ਹਨ—(੧) ‘ਮੈ ਤਨਕ ਲਹੁਰੀਆ’ ਵਿਚ ਸਿਰਫ਼ ਇਸ਼ਾਰਾ ਹੀ ਕੀਤਾ ਹੈ; ਪਰ ਉਹ ਅੰਞਾਣਪੁਣਾ ਕਿਹੜਾ ਹੈ, ਉਹ ਵਿਸਥਾਰ ਨਾਲ ਨਹੀਂ ਦੱਸਿਆ ।
    (੨) ‘ਮਿਲਨੁ ਦੁਹੇਰਾ’ ਕਿਉਂ ਹੈ—ਇਹ ਗੱਲ ਭੀ ਲਫ਼ਜ਼ ‘ਤਨਕ ਲਹੁਰੀਆ’ ਵਿਚ ਹੀ ਗੁਪਤ ਰੱਖੀ ਹੈ ।
(੩) ‘ਪੀਅ ਭਾਵੈ’ = ਪਰ ਕਿਵੇਂ ਪਤੀ ਨੂੰ ਭਾਵੇ, ਇਹ ਖਿ਼ਆਲ ਭੀ ਖੋਹਲਿਆ ਨਹੀਂ ਹੈ ।
    ਇਹ ਸਾਰੀਆਂ ਗੂਝ ਗੱਲਾਂ ਸਮਝਣ ਲਈ ਗੁਰੂ ਨਾਨਕ ਦੇਵ ਜੀ ਦੇ ਆਸਾ ਰਾਗ ਵਿਚ ਹੀ ਦਿੱਤੇ ਹੋਏ ਹੇਠ-ਲਿਖੇ ਦੋ ਸ਼ਬਦ ਗਹੁ ਨਾਲ ਪੜ੍ਹੋ: ਆਸਾ ਮਹਲਾ ੧ ॥ ਏਕ ਨ ਭਰੀਆ, ਗੁਣ ਕਰਿ ਧੋਵਾ ॥ ਮੇਰਾ ਸਹੁ ਜਾਗੈ, ਹਉ ਨਿਸਿ ਭਰਿ ਸੋਵਾ ॥੧॥ ਇਉ ਕਿਉ ਕੰਤ ਪਿਆਰੀ ਹੋਵਾ ॥ ਸਹੁ ਜਾਗੈ, ਹਉ ਨਿਸਿ ਭਰਿ ਸੋਵਾ ॥੧॥ਰਹਾਉ॥ ਆਸ ਪਿਆਸੀ ਸੇਜੈ ਆਵਾ ॥ ਆਗੈ ਸਹ ਭਾਵਾ, ਕਿ ਨ ਭਾਵਾ ॥੨॥ ਕਿਆ ਜਾਨਾ, ਕਿਆ ਹੋਇਗਾ ਰੀ ਮਾਈ ॥ ਹਰਿ ਦਰਸਨ ਬਿਨੁ, ਰਹਨੁ ਨ ਜਾਈ ॥੧॥ਰਹਾਉ॥ ਪ੍ਰੇਮ ਨ ਚਾਖਿਆ, ਮੇਰੀ ਤਿਸ ਨ ਬੁਝਾਨੀ ॥ ਗਇਆ ਸੁ ਜੋਬਨੁ, ਧਨ ਪਛੁਤਾਨੀ ॥੩॥ ਅਜੈ ਸੁ ਜਾਗਉ ਆਸ ਪਿਆਸੀ ॥ ਭਈਲੇ ਉਦਾਸੀ, ਰਹਉ ਨਿਰਾਸੀ ॥੧॥ਰਹਾਉ॥ ਹਉਮੈ ਖੋਇ ਕਰੇ ਸੀਗਾਰੁ ॥ ਤਉ ਕਾਮਣਿ ਸੇਜੈ ਰਵੈ ਭਤਾਰੁ ॥੪॥ ਤਉ ਨਾਨਕ ਕੰਤੈ ਮਨਿ ਭਾਵੈ ॥ ਛੋਡਿ ਵਡਾਈ ਅਪਣੇ ਖਸਮ ਸਮਾਵੈ ॥੧॥ਰਹਾਉ॥੨੬॥ ਆਸਾ ਮਹਲਾ ੧ ॥ ਪੇਵਕੜੈ ਧਨ ਖਰੀ ਇਆਣੀ ॥ ਤਿਸੁ ਸਹ ਕੀ ਮੈ ਸਾਰ ਨ ਜਾਣੀ ॥੧॥ ਸਹੁ ਮੇਰਾ ਏਕੁ, ਦੂਜਾ ਨਹੀ ਕੋਈ ॥ ਨਦਰਿ ਕਰੇ ਮੇਲਾਵਾ ਹੋਈ ॥੧॥ਰਹਾਉ॥ ਸਾਹੁਰੜੈ ਧਨ ਸਾਚੁ ਪਛਾਣਿਆ ॥ ਸਹਜਿ ਸੁਭਾਇ ਅਪਣਾ ਪਿਰੁ ਜਾਣਿਆ ॥੨॥ ਗੁਰ ਪਰਸਾਦੀ ਐਸੀ ਮਤਿ ਆਵੈ ॥ ਤਾਂ ਕਾਮਣਿ ਕੰਤੈ ਮਨਿ ਭਾਵੈ ॥੩॥ ਕਹਤੁ ਨਾਨਕੁ, ਭੈ ਭਾਵ ਕਾ ਕਰੇ ਸੀਗਾਰੁ ॥ ਸਦ ਹੀ ਸੇਜੈ ਰਵੈ ਭਤਾਰੁ ॥੪॥੨੭॥ ਇਹਨਾਂ ਤਿੰਨਾਂ ਹੀ ਸ਼ਬਦਾਂ ਨੂੰ ਇਕੱਠਿਆਂ ਦੋ-ਚਾਰ ਵਾਰੀ ਗਹੁ ਨਾਲ ਪੜ੍ਹੋ ।
    ਕਿਤਨੇ ਹੀ ਸਾਂਝੇ ਲਫ਼ਜ਼ ਹਨ, ਕਿਆ ਸੁੰਦਰ ਮਿਲਵੇਂ ਖਿ਼ਆਲ ਹਨ ।
    ਜਿਹੜੀਆਂ ਗੱਲਾਂ ਕਬੀਰ ਜੀ ਨੇ ਇੱਕ ਲਫ਼ਜ਼ ‘ਲਹੁਰੀਆ’ ਵਿਚ ਗੁਪਤ ਰੱਖ ਦਿੱਤੀਆਂ ਹਨ, ਉਹ ਗੁਰੂ ਨਾਨਕ ਦੇਵ ਜੀ ਨੇ ਇਹਨਾਂ ਦੋ ਸ਼ਬਦਾਂ ਵਿਚ ਸਮਝਾ ਦਿੱਤੀਆਂ ਹਨ ।
    ਇਉਂ ਪਿਆ ਜਾਪਦਾ ਹੈ ਜਿਵੇਂ ਦੋਵੇਂ ਰੱਬੀ ਆਸ਼ਿਕ ਪਿਆਰ ਤੇ ਬਿਰਹੋਂ ਦੇ ਵਲਵਲੇ ਵਿਚ ਇੱਕ ਦੂਜੇ ਅੱਗੇ ਆਪੋ-ਆਪਣਾ ਦਿਲ ਖੋਲ੍ਹ ਕੇ ਰੱਖ ਰਹੇ ਹਨ ।
    ਦੂਜੇ ਲਫ਼ਜ਼ਾਂ ਵਿਚ ਇਹ ਕਹਿ ਲਵੋ ਕਿ ਭਗਤ ਕਬੀਰ ਜੀ ਦੀ ਬਾਣੀ ਗੁਰੂ ਨਾਨਕ ਦੇਵ ਜੀ ਨੇ ਆਪ ਹੀ ਇਕੱਠੀ ਕੀਤੀ ਸੀ ਤੇ ਆਪਣੇ ਸ਼ਬਦਾਂ ਨਾਲ ਆਪਣੇ ਸਿੱਖਾਂ ਲਈ ਸਾਂਭ ਰੱਖਣ ਵਾਸਤੇ ਲਿਆਂਦੀ ਸੀ ।
    
Sahib Singh
ਪਰਮਾਤਮਾ ਮੇਰਾ ਖਸਮ ਹੈ, ਮੈਂ ਉਸ ਦੀ ਅੰਞਾਣ ਜਿਹੀ ਵਹੁਟੀ ਹਾਂ (ਮੇਰਾ ਉਸ ਨਾਲ ਮੇਲ ਨਹੀਂ ਹੁੰਦਾ, ਕਿਉਂਕਿ) ਮੇਰਾ ਖਸਮ-ਪ੍ਰਭੂ ਬਹੁਤ ਵੱਡਾ ਹੈ ਤੇ ਮੈਂ ਨਿੱਕੀ ਜਿਹੀ ਬਾਲੜੀ ਹਾਂ ।੧।ਰਹਾਉ।ਮੈਂ ਪਤੀ-ਪ੍ਰਭੂ ਨੂੰ ਮਿਲਣ ਲਈ ਹਾਰ-ਸਿੰਗਾਰ ਲਾਇਆ, ਪਰ ਜਗਤ-ਦੀ-ਜਿੰਦ ਜਗਤ-ਦੇ-ਮਾਲਕ ਪ੍ਰਭੂ-ਪਤੀ ਜੀ ਮੈਨੂੰ ਮਿਲੇ ਨਹੀਂ ।੧ ।
(ਮੈਂ ਜੀਵ-) ਵਹੁਟੀ ਤੇ ਖਸਮ (-ਪ੍ਰਭੂ) ਦਾ ਵਸੇਬਾ ਇੱਕੋ ਥਾਂ ਹੀ ਹੈ, ਸਾਡੀ ਦੋਹਾਂ ਦੀ ਸੇਜ ਇੱਕੋ ਹੀ ਹੈ, ਪਰ (ਫਿਰ ਭੀ) ਉਸ ਨੂੰ ਮਿਲਣਾ ਬਹੁਤ ਅੌਖਾ ਹੈ ।੨ ।
ਕਬੀਰ ਆਖਦਾ ਹੈ—ਮੁਬਾਰਿਕ ਹੈ ਉਹ ਭਾਗਾਂ ਵਾਲੀ ਇਸਤ੍ਰੀ ਜੋ ਖਸਮ ਨੂੰ ਪਿਆਰੀ ਲੱਗਦੀ ਹੈ, ਉਹ (ਜੀਵ-) ਇਸਤ੍ਰੀ ਫਿਰ ਜਨਮ (ਮਰਨ) ਵਿਚ ਨਹੀਂ ਆਉਂਦੀ ।੩।੮।੩੦ ।
Follow us on Twitter Facebook Tumblr Reddit Instagram Youtube