ਆਸਾ ॥
ਜਗਿ ਜੀਵਨੁ ਐਸਾ ਸੁਪਨੇ ਜੈਸਾ ਜੀਵਨੁ ਸੁਪਨ ਸਮਾਨੰ ॥
ਸਾਚੁ ਕਰਿ ਹਮ ਗਾਠਿ ਦੀਨੀ ਛੋਡਿ ਪਰਮ ਨਿਧਾਨੰ ॥੧॥

ਬਾਬਾ ਮਾਇਆ ਮੋਹ ਹਿਤੁ ਕੀਨ੍ਹ ॥
ਜਿਨਿ ਗਿਆਨੁ ਰਤਨੁ ਹਿਰਿ ਲੀਨ੍ਹ ॥੧॥ ਰਹਾਉ ॥

ਨੈਨ ਦੇਖਿ ਪਤੰਗੁ ਉਰਝੈ ਪਸੁ ਨ ਦੇਖੈ ਆਗਿ ॥
ਕਾਲ ਫਾਸ ਨ ਮੁਗਧੁ ਚੇਤੈ ਕਨਿਕ ਕਾਮਿਨਿ ਲਾਗਿ ॥੨॥

ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥
ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥੩॥੫॥੨੭॥

Sahib Singh
ਜਗਿ = ਜਗਤ ਵਿਚ ।
ਜੀਵਨੁ = ਜ਼ਿੰਦਗੀ, ਉਮਰ ।
ਸਮਾਨੰ = ਵਰਗਾ, ਬਰਾਬਰ ।
ਸਾਚੁ = ਸਦਾ = ਥਿਰ ਰਹਿਣ ਵਾਲਾ ।
ਗਾਠਿ = ਗੰਢ ।
ਨਿਧਾਨੰ = ਖ਼ਜ਼ਾਨਾ ।੧ ।
ਹਿਤੁ = ਪਿਆਰ ।
ਜਿਨਿ = ਜਿਸ (ਮੋਹ = ਪਿਆਰ) ਨੇ ।
ਹਿਰਿ ਲੀਨ@ = ਚੁਰਾ ਲਿਆ ਹੈ ।੧।ਰਹਾਉ ।
ਨੈਨ = ਅੱਖਾਂ ਨਾਲ ।
ਉਰਝੈ = ਫਸਦਾ ਹੈ ।
ਪਸੁ = ਮੂਰਖ ।
ਕਾਲ ਫਾਸ = ਮੌਤ ਦੀ ਫਾਹੀ ।
ਨ ਚੇਤੈ = ਚੇਤੇ ਨਹੀਂ ਰੱਖਦਾ ।
ਕਨਿਕ = ਸੋਨਾ ।
ਕਾਮਿਨਿ = ਇਸਤ੍ਰੀ ।੨ ।
ਪਰਹਰਿ = ਛੱਡ ।
ਤਰਨ = (ਸ਼ਕਟ. ਤਰਣਿ) ਬੇੜੀ, ਜਹਾਜ਼ ।
ਸੋਇ = ਉਹ ਪ੍ਰਭੂ ।
ਜਗਜੀਵਨੁ = ਜਗਤ ਦਾ ਜੀਵਨ, ਜਗਤ ਦਾ ਆਸਰਾ-ਪ੍ਰਭੂ ।
ਦੁਤੀਅ = ਦੂਜਾ, ਬਰਾਬਰ ਦਾ ।੩ ।
ਨੋਟ = ਪਹਿਲੀ ਤੁਕ ਦੇ ਲਫ਼ਜ਼ ‘ਜਗਿ ਜੀਵਨੁ’ ਅਤੇ ਅਖ਼ੀਰਲੀ ਤੁਕ ਦੇ ‘ਜਗਜੀਵਨੁ’ ਦਾ ਫ਼ਰਕ ਗਹੁ ਨਾਲ ਵੇਖਣ ਦੀ ਲੋੜ ਹੈ ।
    
Sahib Singh
ਜਗਤ ਵਿਚ (ਮਨੁੱਖ ਦੀ) ਜ਼ਿੰਦਗੀ ਅਜਿਹੀ ਹੀ ਹੈ ਜਿਹਾ ਸੁਪਨਾ ਹੈ, ਜ਼ਿੰਦਗੀ ਸੁਪਨੇ ਵਰਗੀ ਹੀ ਹੈ ।
ਪਰ ਅਸਾਂ ਸਭ ਤੋਂ ਉੱਚੇ (ਸੁਖਾਂ ਦੇ) ਖ਼ਜ਼ਾਨੇ-ਪ੍ਰਭੂ ਨੂੰ ਛੱਡ ਕੇ, (ਇਸ ਸੁਪਨ-ਸਮਾਨ ਜੀਵਨ ਨੂੰ) ਸਦਾ ਕਾਇਮ ਰਹਿਣ ਵਾਲਾ ਜਾਣ ਕੇ ਇਸ ਨੂੰ ਗੰਢ ਦੇ ਰੱਖੀ ਹੈ ।੧ ।
ਹੇ ਬਾਬਾ! ਅਸਾਂ ਮਾਇਆ ਨਾਲ ਮੋਹ-ਪਿਆਰ ਪਾਇਆ ਹੋਇਆ ਹੈ, ਜਿਸ ਨੇ ਸਾਡਾ ਗਿਆਨ-ਰੂਪ ਹੀਰਾ ਚੁਰਾ ਲਿਆ ਹੈ ।੧।ਰਹਾਉ ।
ਭੰਬਟ ਅੱਖਾਂ ਨਾਲ (ਦੀਵੇ ਦੀ ਲਾਟ ਦਾ ਰੂਪ) ਵੇਖ ਕੇ ਭੁੱਲ ਜਾਂਦਾ ਹੈ, ਮੂਰਖ ਅੱਗ ਨੂੰ ਨਹੀਂ ਵੇਖਦਾ ।
(ਤਿਵੇਂ ਹੀ) ਮੂਰਖ ਜੀਵ ਸੋਨੇ ਤੇ ਇਸਤ੍ਰੀ (ਦੇ ਮੋਹ) ਵਿਚ ਫਸ ਕੇ ਮੌਤ ਦੀ ਫਾਹੀ ਨੂੰ ਚੇਤੇ ਨਹੀਂ ਰੱਖਦਾ ।੨ ।
ਕਬੀਰ ਆਖਦਾ ਹੈ—(ਹੇ ਭਾਈ! ਤੂੰ ਵਿਕਾਰ ਛੱਡ ਦੇਹ ਅਤੇ ਪ੍ਰਭੂ ਨੂੰ ਚੇਤੇ ਕਰ, ਉਹੀ (ਇਸ ਸੰਸਾਰ-ਸਮੁੰਦਰ ਵਿਚੋਂ) ਤਾਰਨ ਲਈ ਜਹਾਜ਼ ਹੈ, ਅਤੇ ਉਹ (ਸਾਡੇ) ਜੀਵਨ ਦਾ ਆਸਰਾ-ਪ੍ਰਭੂ ਐਸਾ ਹੈ ਕਿ ਕੋਈ ਹੋਰ ਉਸ ਵਰਗਾ ਨਹੀਂ ਹੈ ।੩।੫।੨੭ ।
Follow us on Twitter Facebook Tumblr Reddit Instagram Youtube