ਆਸਾ ॥
ਸੁਤੁ ਅਪਰਾਧ ਕਰਤ ਹੈ ਜੇਤੇ ॥
ਜਨਨੀ ਚੀਤਿ ਨ ਰਾਖਸਿ ਤੇਤੇ ॥੧॥

ਰਾਮਈਆ ਹਉ ਬਾਰਿਕੁ ਤੇਰਾ ॥
ਕਾਹੇ ਨ ਖੰਡਸਿ ਅਵਗਨੁ ਮੇਰਾ ॥੧॥ ਰਹਾਉ ॥

ਜੇ ਅਤਿ ਕ੍ਰੋਪ ਕਰੇ ਕਰਿ ਧਾਇਆ ॥
ਤਾ ਭੀ ਚੀਤਿ ਨ ਰਾਖਸਿ ਮਾਇਆ ॥੨॥

ਚਿੰਤ ਭਵਨਿ ਮਨੁ ਪਰਿਓ ਹਮਾਰਾ ॥
ਨਾਮ ਬਿਨਾ ਕੈਸੇ ਉਤਰਸਿ ਪਾਰਾ ॥੩॥

ਦੇਹਿ ਬਿਮਲ ਮਤਿ ਸਦਾ ਸਰੀਰਾ ॥
ਸਹਜਿ ਸਹਜਿ ਗੁਨ ਰਵੈ ਕਬੀਰਾ ॥੪॥੩॥੧੨॥

Sahib Singh
ਸੁਤੁ = ਪੁੱਤਰ ।
ਅਪਰਾਧ = ਭੁੱਲਾਂ, ਗ਼ਲਤੀਆਂ ।
ਜੇਤੇ = ਜਿਤਨੇ ਭੀ, ਭਾਵੇਂ ਕਿਤਨੇ ਹੀ ।
ਜਨਨੀ = ਮਾਂ ।
ਚੀਤਿ = ਚਿੱਤ ਵਿਚ ।
ਤੇਤੇ = ਉਹ ਸਾਰੇ ਹੀ ।੧ ।
ਰਾਮਈਆ = ਹੇ ਸੁਹਣੇ ਰਾਮ !
ਹਉ = ਮੈਂ ।
ਬਾਰਿਕੁ = ਬਾਲਕ, ਅੰਞਾਣ ਬੱਚਾ ।
ਨ ਖੰਡਸਿ = ਤੂੰ ਨਹੀਂ ਨਾਸ ਕਰਦਾ ।੧।ਰਹਾਉ ।
ਅਤਿ = ਬਹੁਤ ।
ਕ੍ਰੋਪ = ਕ੍ਰੋਧ, ਗੁੱਸਾ ।
ਕਰੇ ਕਰਿ = ਕਰਿ ਕਰਿ, ਮੁੜ ਮੁੜ ਕਰ ਕੇ ।
ਧਾਇਆ = ਦੌੜੇ ।
ਮਾਇਆ = ਮਾਂ ।੨ ।
ਚਿੰਤ ਭਵਨਿ = ਚਿੰਤਾ ਦੇ ਭਵਨ ਵਿਚ, ਚਿੰਤਾ ਦੀ ਘੁੰਮਣ-ਘੇਰੀ ਵਿਚ ।੩ ।
ਬਿਮਲ ਮਤਿ = ਨਿਰਮਲ ਬੁੱਧ, ਸੁਹਣੀ ਅਕਲ ।
ਸਹਜਿ = ਸਹਿਜ ਅਵਸਥਾ ਵਿਚ ਟਿਕ ਕੇ ।
ਰਵੈ = ਚੇਤੇ ਕਰੇ ।੪ ।
ਵਾਹੁ ਵਾਹੁ = ਸਿਫ਼ਤਿ = ਸਾਲਾਹ ।
ਖੂਬੁ = ਸੁਹਣਾ ।
ਖੂਬੁ ਵਾਹੁ ਵਾਹੁ = ਸੁਹਣੀ ਸਿਫ਼ਤਿ-ਸਾਲਾਹ ।
ਮੇਰੈ ਮਨਿ = ਮੇਰੇ ਮਨ ਵਿਚ ।੧।ਰਹਾਉ ।
ਗੋਮਤੀ ਤੀਰ = ਗੋਮਤੀ ਦੇ ਕੰਢੇ ।
ਜਹਾ = ਜਿੱਥੇ ।
ਬਸਹਿ = ਵੱਸ ਰਹੇ ਹਨ ।
ਪੀਤੰਬਰ ਪੀਰ = ਪ੍ਰਭੂ ਜੀ ।੧ ।
ਖਵਾਸੀ = ਟਹਿਲ, ਚੋਬਦਾਰੀ ।
ਬੀਬੀ ਕਵਲਾ = ਲੱਛਮੀ ।
ਦਾਸੀ = ਸੇਵਕਾ, ਟਹਿਲਣ ।੨ ।
ਕੰਠੇ = ਗਲ ਵਿਚ ।
ਸਹੰਸ = ਹਜ਼ਾਰਾਂ ।੩ ।
    
Sahib Singh
ਜੀਭ ਉੱਤੇ ਰਾਮ ਦਾ ਸਿਮਰਨ ਹੀ ਮੇਰੇ ਗਲ ਵਿਚ ਮਾਲਾ (ਸਿਮਰਨੀ) ਹੈ, ਉਸ ਰਾਮ ਨੂੰ (ਜੋ ਮੇਰੇ ਮਨ-ਤੀਰਥ ਅਤੇ ਜੀਭ ਉੱਤੇ ਵੱਸ ਰਿਹਾ ਹੈ) ਮੈਂ ਹਜ਼ਾਰ ਨਾਮ ਲੈ ਲੈ ਕੇ ਪ੍ਰਣਾਮ ਕਰਦਾ ਹਾਂ ।੩ ।
ਕਬੀਰ ਆਖਦਾ ਹੈ ਕਿ ਮੈਂ ਹਰੀ ਦੇ ਗੁਣ ਗਾਂਦਾ ਹਾਂ ਅਤੇ ਹਿੰਦੂ ਤੇ ਮੁਸਲਮਾਨ ਦੋਹਾਂ ਨੂੰ ਸਮਝਾਂਦਾ ਹਾਂ (ਕਿ ਮਨ ਹੀ ਤੀਰਥ ਤੇ ਹੱਜ ਹੈ, ਜਿੱਥੇ ਰੱਬ ਵੱਸਦਾ ਹੈ ਅਤੇ ਉਸ ਦੇ ਅਨੇਕਾਂ ਨਾਮ ਹਨ) ।੪।੪।੧੩ ।
ਭਗਤ-ਬਾਣੀ ਦੇ ਵਿਰੋਧੀ ਸੱਜਣ ਜੀ ਇਸ ਸ਼ਬਦ ਬਾਰੇ ਇਉਂ ਲਿਖਦੇ ਹਨ—“ਭਗਤ ਜੀ ਆਪਣੇ ਸੁਆਮੀ ਗੁਰੂ ਰਾਮਾ ਨੰਦ ਦੀ ਉਪਮਾ ਕਰਦੇ ਹਨ ।
ਓਦੋਂ ਆਪ ਪੀਰ-ਪੀਤਾਂਬਰ ਵੈਸ਼ਨੋ ਸਨ ।
ਗੋਮਤੀ ਨਦੀ ਦੇ ਕਿਨਾਰੇ ਸੁਆਮੀ ਰਾਮਾਨੰਦ ਦੇ ਤੀਰਥਾਂ ਦਾ ਹੱਜ ਕਰਨਾ ਉੱਤਮ ਫ਼ਰਮਾਂਦੇ ਹਨ ।
ਉੱਥੇ ਰਹਿ ਕੇ ਜੋਗ-ਅਭਿਆਸ ਕਰਦੇ ਸਨ ।
ਪਰ, ਪਾਠਕ ਸੱਜਣ ਇਸ ਸ਼ਬਦ ਦੇ ਅਰਥਾਂ ਵਿਚ ਵੇਖ ਆਏ ਹਨ ਕਿ ਇੱਥੇ ਨਾਹ ਕਿਤੇ ਰਾਮਾਨੰਦ ਜੀ ਦਾ ਜ਼ਿਕਰ ਹੈ, ਅਤੇ ਨਾਹ ਹੀ ਕਿਸੇ ਜੋਗ-ਅਭਿਆਸ ਦਾ ।
Follow us on Twitter Facebook Tumblr Reddit Instagram Youtube