ਦੁਤੁਕੇ
ੴ ਸਤਿਗੁਰ ਪ੍ਰਸਾਦਿ ॥
ਆਸਾ ਸ੍ਰੀ ਕਬੀਰ ਜੀਉ ਕੇ ਚਉਪਦੇ ਇਕਤੁਕੇ ॥
ਸਨਕ ਸਨੰਦ ਅੰਤੁ ਨਹੀ ਪਾਇਆ ॥
ਬੇਦ ਪੜੇ ਪੜਿ ਬ੍ਰਹਮੇ ਜਨਮੁ ਗਵਾਇਆ ॥੧॥

ਹਰਿ ਕਾ ਬਿਲੋਵਨਾ ਬਿਲੋਵਹੁ ਮੇਰੇ ਭਾਈ ॥
ਸਹਜਿ ਬਿਲੋਵਹੁ ਜੈਸੇ ਤਤੁ ਨ ਜਾਈ ॥੧॥ ਰਹਾਉ ॥

ਤਨੁ ਕਰਿ ਮਟੁਕੀ ਮਨ ਮਾਹਿ ਬਿਲੋਈ ॥
ਇਸੁ ਮਟੁਕੀ ਮਹਿ ਸਬਦੁ ਸੰਜੋਈ ॥੨॥

ਹਰਿ ਕਾ ਬਿਲੋਵਨਾ ਮਨ ਕਾ ਬੀਚਾਰਾ ॥
ਗੁਰ ਪ੍ਰਸਾਦਿ ਪਾਵੈ ਅੰਮ੍ਰਿਤ ਧਾਰਾ ॥੩॥

ਕਹੁ ਕਬੀਰ ਨਦਰਿ ਕਰੇ ਜੇ ਮੀਂਰਾ ॥
ਰਾਮ ਨਾਮ ਲਗਿ ਉਤਰੇ ਤੀਰਾ ॥੪॥੧॥੧੦॥

Sahib Singh
ਸਨਕ ਸਨੰਦ = ਬ੍ਰਹਮਾ ਦੇ ਪੁੱਤਰਾਂ ਦੇ ਨਾਮ ਹਨ ।
ਬ੍ਰਹਮੇ ਬੇਦ = ਬ੍ਰਹਮਾ ਦੇ ਰਚੇ ਹੋਏ ਵੇਦ ।
ਪੜੇ ਪੜਿ = ਪੜ੍ਹ ਪੜ੍ਹ ਕੇ ।੧ ।
ਬਿਲੋਵਨਾ = ਰਿੜਕਣਾ ।
ਹਰਿ ਕਾ ਬਿਲੋਵਨਾ = ਜਿਵੇਂ ਦੁੱਧ ਨੂੰ ਮੁੜ ਮੁੜ ਚੋਖਾ ਚਿਰ ਰਿੜਕੀਦਾ ਹੈ, ਇਸੇ ਤ੍ਰਹਾਂ ਪਰਮਾਤਮਾ ਦੀ ਮੁੜ ਮੁੜ ਯਾਦ ।
ਸਹਜਿ = ਸਹਿਜ ਅਵਸਥਾ ਵਿਚ (ਟਿਕ ਕੇ); ਜਿਵੇਂ ਦੁੱਧ ਨੂੰ ਸਹਿਜੇ ਸਹਿਜੇ ਰਿੜਕੀਦਾ ਹੈ, ਕਾਹਲੀ ਵਿਚ ਰਿੜਕਿਆਂ ਮੱਖਣ ਵਿੱਚੇ ਹੀ ਘੁਲ ਜਾਂਦਾ ਹੈ, ਤਿਵੇਂ ਮਨ ਨੂੰ ਸਹਿਜ ਅਵਸਥਾ ਵਿਚ ਰੱਖ ਕੇ ਪ੍ਰਭੂ ਦਾ ਸਿਮਰਨ ਕਰਨਾ ਹੈ (ਨੋਟ—ਇਥੇ ਲਫ਼ਜ਼ “ਸਹਜਿ” ਨੂੰ ‘ਦੁੱਧ ਰਿੜਕਣ’ ਅਤੇ ‘ਸਿਮਰਨ’ ਦੇ ਨਾਲ ਦੋ ਤਰੀਕਿਆਂ ਵਿਚ ਵਰਤਣਾ ਹੈ—ਸਹਿਜੇ ਸਹਿਜੇ ਰਿੜਕਣਾ; ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰਨਾ) ।
ਤਤੁ = ਦੁੱਧ ਦਾ ਤੱਤ=ਮੱਖਣ ।
ਸਿਮਰਨ ਦਾ ਤੱਤ=ਪ੍ਰਭੂ ਦਾ ਮਿਲਾਪ ।੧।ਰਹਾਉ ।
ਮਟੁਕੀ = ਚਾਟੀ ।
ਬਿਲੋਈ = ਮਧਾਣੀ ।
ਮਨ ਮਾਹਿ = ਮਨ ਦੇ ਅੰਦਰ ਹੀ, (ਭਾਵ, ਮਨ ਨੂੰ ਅੰਦਰ ਹੀ ਰਖਣਾ, ਮਨ ਨੂੰ ਭਟਕਣਾ ਤੋਂ ਬਚਾਈ ਰੱਖਣਾ—ਇਹ ਮਧਾਣੀ ਹੋਵੇ) ।
ਸੰਜੋਈ = ਜਾਗ, ਜੋ ਦੁੱਧ ਦਹੀਂ ਬਣਾਉਣ ਵਾਸਤੇ ਲਾਈਦੀ ਹੈ ।੨ ।
ਅੰਮਿ੍ਰਤ ਧਾਰਾ = ਅੰਮਿ੍ਰਤ ਦਾ ਸੋਮਾ ।੩ ।
ਮˆੀਰਾ = ਪਾਤਸ਼ਾਹ ।
ਲਗਿ = ਲੱਗ ਕੇ, ਜੁੜ ਕੇ ।
ਤੀਰਾ = ਕੰਢਾ ।
ਕਹੁ = ਆਖ, (ਭਾਵ, ਅਸਲ ਗੱਲ ਇਹ ਹੈ) ।੪ ।
    
Sahib Singh
ਸਨਕ ਸਨੰਦ (ਆਦਿਕ ਬ੍ਰਹਮਾ ਦੇ ਪੁੱਤਰਾਂ) ਨੇ ਭੀ (ਪਰਮਾਤਮਾ ਦੇ ਗੁਣਾਂ ਦਾ) ਅੰਤ ਨਹੀਂ ਲੱਭਾ, ਉਹਨਾਂ ਨੇ ਬ੍ਰਹਮਾ ਦੇ ਰਚੇ ਵੇਦ ਪੜ੍ਹ ਪੜ੍ਹ ਕੇ ਹੀ ਉਮਰ (ਵਿਅਰਥ) ਗਵਾ ਲਈ ।੧ ।
ਹੇ ਮੇਰੇ ਵੀਰ! ਮੁੜ ਮੁੜ ਪਰਮਾਤਮਾ ਦਾ ਸਿਮਰਨ ਕਰੋ, ਸਹਿਜ ਅਵਸਥਾ ਵਿਚ ਟਿਕ ਕੇ ਸਿਮਰਨ ਕਰੋ ਤਾਂ ਜੁ (ਇਸ ਉੱਦਮ ਦਾ) ਤੱਤ ਹੱਥੋਂ ਜਾਂਦਾ ਨਾਹ ਰਹੇ (ਭਾਵ, ਪ੍ਰਭੂ ਨਾਲ ਮਿਲਾਪ ਬਣ ਸਕੇ) ।੧।ਰਹਾਉ।ਹੇ ਭਾਈ! ਆਪਣੇ ਸਰੀਰ ਨੂੰ ਚਾਟੀ ਬਣਾਓ (ਭਾਵ, ਸਰੀਰ ਦੇ ਅੰਦਰੋਂ ਹੀ ਜੋਤ ਲੱਭਣੀ ਹੈ); ਮਨ ਨੂੰ ਭਟਕਣ ਤੋਂ ਬਚਾਈ ਰੱਖੋ—ਇਹ ਮਧਾਣੀ ਬਣਾਓ; ਇਸ (ਸਰੀਰ-ਰੂਪ) ਚਾਟੀ ਵਿਚ (ਸਤਿਗੁਰੂ ਦਾ) ਸ਼ਬਦ-ਰੂਪ ਜਾਗ ਲਾਓ (ਜੋ ਸਿਮਰਨ-ਰੂਪ ਦੁੱਧ ਵਿਚੋਂ ਪ੍ਰਭੂ-ਮਿਲਾਪ ਦਾ ਤੱਤ ਕੱਢਣ ਵਿਚ ਸਹਾਇਤਾ ਕਰੇ) ।੨ ।
ਜੋ ਮਨੁੱਖ ਆਪਣੇ ਮਨ ਵਿਚ ਪ੍ਰਭੂ ਦੀ ਯਾਦ-ਰੂਪ ਰਿੜਕਣ ਦਾ ਆਹਰ ਕਰਦਾ ਹੈ, ਉਸ ਨੂੰ ਸਤਿਗੁਰੂ ਦੀ ਕਿਰਪਾ ਨਾਲ (ਹਰਿ-ਨਾਮ ਰੂਪ) ਅੰਮਿ੍ਰਤ ਦਾ ਸੋਮਾ ਪ੍ਰਾਪਤ ਹੋ ਜਾਂਦਾ ਹੈ ।੩ ।
ਹੇ ਕਬੀਰ! ਅਸਲ ਗੱਲ ਇਹ ਹੈ ਕਿ ਜਿਸ ਮਨੁੱਖ ਉੱਤੇ ਪਾਤਸ਼ਾਹ ਮਿਹਰ ਕਰਦਾ ਹੈ ਉਹ ਪਰਮਾਤਮਾ ਦਾ ਨਾਮ ਸਿਮਰ ਕੇ (ਸੰਸਾਰ-ਸਮੁੰਦਰ ਦੇ) ਪਾਰਲੇ ਕੰਢੇ ਜਾ ਲੱਗਦਾ ਹੈ ।੪।੧।੧੦ ।
Follow us on Twitter Facebook Tumblr Reddit Instagram Youtube