ਸਲੋਕੁ ਮਹਲਾ ੨ ॥
ਏਹ ਕਿਨੇਹੀ ਦਾਤਿ ਆਪਸ ਤੇ ਜੋ ਪਾਈਐ ॥
ਨਾਨਕ ਸਾ ਕਰਮਾਤਿ ਸਾਹਿਬ ਤੁਠੈ ਜੋ ਮਿਲੈ ॥੧॥

Sahib Singh
ਦਾਤਿ = ਬਖ਼ਸ਼ਸ਼ ।
ਆਪਸ ਤੇ = ਆਪਣੇ ਆਪ ਤੋਂ, ਆਪਣੇ ਉੱਦਮ ਨਾਲ ।
ਕਰਮਾਤਿ = (ਫ਼ਾ: ਕਰਾਮਾਤ) ਬਖ਼ਸ਼ਸ਼, ਦਾਤ ।
{ਨੋਟ: = ਇਹ ਸ਼ਬਦ ‘ਕਿਰਾਮਤਿ’ ਤੋਂ ਨਹੀਂ ਹੈ, ਸ਼ਬਦ ‘ਦਾਤਿ’ ਦੇ ਨਾਲ ਬਖ਼ਸ਼ਸ਼ ਅਰਥ ਵਾਲਾ ਸ਼ਬਦ ਹੀ ਢੁੱਕਦਾ ਹੈ ।
    
Sahib Singh
ਜੇ ਆਖੀਏ ਕਿ ਮੈਂ ਆਪਣੇ ਉੱਦਮ ਨਾਲ ਇਹ ਚੀਜ਼ ਲਈ ਹੈ, ਤਾਂ ਇਹ (ਮਾਲਕ ਵਲੋਂ) ਬਖ਼ਸ਼ਸ਼ ਨਹੀਂ ਅਖਵਾ ਸਕਦੀ ।
ਹੇ ਨਾਨਕ! ਬਖ਼ਸ਼ਸ਼ ਉਹੀ ਹੈ ਜੋ ਮਾਲਕ ਦੇ ਤੱ੍ਰüਠਿਆਂ ਮਿਲੇ ।੧ ।
Follow us on Twitter Facebook Tumblr Reddit Instagram Youtube