ਮਹਲਾ ੨ ॥
ਜੋ ਜੀਇ ਹੋਇ ਸੁ ਉਗਵੈ ਮੁਹ ਕਾ ਕਹਿਆ ਵਾਉ ॥
ਬੀਜੇ ਬਿਖੁ ਮੰਗੈ ਅੰਮ੍ਰਿਤੁ ਵੇਖਹੁ ਏਹੁ ਨਿਆਉ ॥੨॥
Sahib Singh
ਜੀਇ = ਜੀਉ ਵਿਚ; ਜੀ ਵਿਚ, ਮਨ ਵਿਚ ।
ਮੁਹ ਕਾ ਕਹਿਆ = ਮੂੰਹ ਦਾ ਆਖਿਆ ਹੋਇਆ, ਜ਼ਬਾਨੀ ਆਖਿਆ ਹੋਇਆ ਬਚਨ ।
ਵਾਉ = ਹਵਾ, ਪੌਣ, ਭਾਵ, ਪੌਣ ਵਾਂਗ ਓਪਰਾ ਓਪਰਾ ।
ਵੇਖਹੁ ਏਹੁ ਨਿਆਉ = ਇਸ ਇਨਸਾਫ਼ ਨੂੰ ਵੇਖੋ; ਇਹ ਕਿਹੜੀ ਇਨਸਾਫ਼ ਦੀ ਗੱਲ ਹੈ ?
ਇਹ ਅਚਰਜ ਨਿਆਂ ਦੀ ਗੱਲ ਹੈ ।੨ ।
ਮੁਹ ਕਾ ਕਹਿਆ = ਮੂੰਹ ਦਾ ਆਖਿਆ ਹੋਇਆ, ਜ਼ਬਾਨੀ ਆਖਿਆ ਹੋਇਆ ਬਚਨ ।
ਵਾਉ = ਹਵਾ, ਪੌਣ, ਭਾਵ, ਪੌਣ ਵਾਂਗ ਓਪਰਾ ਓਪਰਾ ।
ਵੇਖਹੁ ਏਹੁ ਨਿਆਉ = ਇਸ ਇਨਸਾਫ਼ ਨੂੰ ਵੇਖੋ; ਇਹ ਕਿਹੜੀ ਇਨਸਾਫ਼ ਦੀ ਗੱਲ ਹੈ ?
ਇਹ ਅਚਰਜ ਨਿਆਂ ਦੀ ਗੱਲ ਹੈ ।੨ ।
Sahib Singh
ਜੋ ਕੁਝ ਮਨੁੱਖ ਦੇ ਦਿਲ ਵਿਚ ਹੁੰਦਾ ਹੈ, ਉਹੀ ਪਰਗਟ ਹਂੁੰਦਾ ਹੈ, (ਭਾਵ, ਜਿਹੋ ਜਿਹੀ ਮਨੁੱਖ ਦੀ ਨੀਯਤ ਹੁੰਦੀ ਹੈ, ਤਿਹੋ ਜਿਹਾ ਉਸ ਨੂੰ ਫਲ ਲੱਗਦਾ ਹੈ), (ਜੇ ਅੰਦਰ ਨੀਯਤ ਕੁਝ ਹੋਰ ਹੋਵੇ, ਤਾਂ ਉਸ ਦੇ ਉਲਟ) ਮੂੰਹੋਂ ਆਖ ਦੇਣਾ ਵਿਅਰਥ ਹੈ ।
ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮਿ੍ਰਤ ਹੈ ।੨ ।
ਇਹ ਕੇਡੀ ਅਚਰਜ ਗੱਲ ਹੈ ਕਿ ਮਨੁੱਖ ਬੀਜਦਾ ਤਾਂ ਜ਼ਹਿਰ ਹੈ (ਭਾਵ, ਨੀਯਤ ਤਾਂ ਵਿਕਾਰਾਂ ਵਲ ਹੈ) (ਪਰ ਉਸ ਦੇ ਫਲ ਵਜੋਂ) ਮੰਗਦਾ ਅੰਮਿ੍ਰਤ ਹੈ ।੨ ।