ਮਹਲਾ ੨ ॥
ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ ॥
ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ ॥੨॥
Sahib Singh
ਸਲਾਮੁ = ਨਿਮ੍ਰਤਾ, ਸਿਰ ਨਿਵਾਣਾ ।
ਜਬਾਬੁ = ਇਤਰਾਜ਼, ਨਾਹ = ਨੁੱਕਰ ।
ਮੁੰਢਹੁ = ਉੱਕਾ ਹੀ ।
ਦੋਵੈ = ਦੋਵੇਂ ਗੱਲਾਂ, ਭਾਵ, ਕਦੇ ਸਿਰ ਨਿਵਾਣਾ ਅਤੇ ਕਦੇ ਅੱਗੇ ਬੋਲ ਪੈਣਾ ।੨ ।
ਜਬਾਬੁ = ਇਤਰਾਜ਼, ਨਾਹ = ਨੁੱਕਰ ।
ਮੁੰਢਹੁ = ਉੱਕਾ ਹੀ ।
ਦੋਵੈ = ਦੋਵੇਂ ਗੱਲਾਂ, ਭਾਵ, ਕਦੇ ਸਿਰ ਨਿਵਾਣਾ ਅਤੇ ਕਦੇ ਅੱਗੇ ਬੋਲ ਪੈਣਾ ।੨ ।
Sahib Singh
(ਜੋ ਮਨੁੱਖ ਆਪਣੇ ਮਾਲਕ ਪ੍ਰਭੂ ਦੇ ਹੁਕਮ ਅੱਗੇ ਕਦੇ ਤਾਂ) ਸਿਰ ਨਿਵਾਂਦਾ ਹੈ, ਅਤੇ ਕਦੇ (ਉਸ ਦੇ ਕੀਤੇ ਉੱਤੇ) ਇਤਰਾਜ਼ ਕਰਦਾ ਹੈ, ਉਹ (ਮਾਲਕ ਦੀ ਰਜ਼ਾ ਦੇ ਰਾਹ ਉੱਤੇ ਤੁਰਨ ਤੋਂ) ਉੱਕਾ ਹੀ ਖੁੰਝਿਆ ਜਾ ਰਿਹਾ ਹੈ ।
ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ—ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ ।੨ ।
ਹੇ ਨਾਨਕ! ਸਿਰ ਨਿਵਾਣਾ ਅਤੇ ਇਤਰਾਜ਼ ਕਰਨਾ—ਦੋਵੇਂ ਹੀ ਝੂਠੇ ਹਨ, ਇਹਨਾਂ ਦੋਹਾਂ ਵਿਚੋਂ ਕੋਈ ਗੱਲ ਭੀ (ਮਾਲਕ ਦੇ ਦਰ ਤੇ) ਕਬੂਲ ਨਹੀਂ ਹੁੰਦੀ ।੨ ।