ਮਃ ੧ ॥
ਜਿਉ ਜੋਰੂ ਸਿਰਨਾਵਣੀ ਆਵੈ ਵਾਰੋ ਵਾਰ ॥
ਜੂਠੇ ਜੂਠਾ ਮੁਖਿ ਵਸੈ ਨਿਤ ਨਿਤ ਹੋਇ ਖੁਆਰੁ ॥
ਸੂਚੇ ਏਹਿ ਨ ਆਖੀਅਹਿ ਬਹਨਿ ਜਿ ਪਿੰਡਾ ਧੋਇ ॥
ਸੂਚੇ ਸੇਈ ਨਾਨਕਾ ਜਿਨ ਮਨਿ ਵਸਿਆ ਸੋਇ ॥੨॥
Sahib Singh
ਜੋਰੂ = ਇਸਤ੍ਰੀ ।
ਸਿਰਨਾਵਣੀ = ਨ੍ਹਾਉਣੀ, ਮਾਹਵਾਰੀ ਖ਼ੂਨ ।
ਵਾਰੋ ਵਾਰ = ਹਰ ਮਹੀਨੇ, ਸਦਾ ।
ਜੂਠੇ = ਝੂਠੇ ਮਨੁੱਖ ਦੇ ।
ਜੂਠਾ = ਝੂਠਾ ।
ਏਹਿ = ਅਜੇਹੇ ਮਨੁੱਖ ।
ਸੂਚੇ = ਸੁੱਚੇ, ਪਵਿੱਤਰ ।
ਆਖੀਅਹਿ = ਆਖੇ ਜਾਂਦੇ ਹਨ ।
ਜਿ = ਜੋ ਮਨੁੱਖ ।
ਸੋਈ = ਉਹੀ ਮਨੁੱਖ ।
ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ ।
ਸੋਇ = ਉਹ ਪ੍ਰਭੂ ।੨ ।
ਸਿਰਨਾਵਣੀ = ਨ੍ਹਾਉਣੀ, ਮਾਹਵਾਰੀ ਖ਼ੂਨ ।
ਵਾਰੋ ਵਾਰ = ਹਰ ਮਹੀਨੇ, ਸਦਾ ।
ਜੂਠੇ = ਝੂਠੇ ਮਨੁੱਖ ਦੇ ।
ਜੂਠਾ = ਝੂਠਾ ।
ਏਹਿ = ਅਜੇਹੇ ਮਨੁੱਖ ।
ਸੂਚੇ = ਸੁੱਚੇ, ਪਵਿੱਤਰ ।
ਆਖੀਅਹਿ = ਆਖੇ ਜਾਂਦੇ ਹਨ ।
ਜਿ = ਜੋ ਮਨੁੱਖ ।
ਸੋਈ = ਉਹੀ ਮਨੁੱਖ ।
ਜਿਨ ਮਨਿ = ਜਿਨ੍ਹਾਂ ਦੇ ਮਨ ਵਿਚ ।
ਸੋਇ = ਉਹ ਪ੍ਰਭੂ ।੨ ।
Sahib Singh
ਜਿਵੇਂ ਇਸਤ੍ਰੀ ਨੂੰ ਸਦਾ ਹਰ ਮਹੀਨੇ ਨ੍ਹਾਉਣੀ ਆਉਂਦੀ ਹੈ (ਤੇ ਇਹ ਅਪਵਿੱਤ੍ਰਤਾ ਸਦਾ ਉਸ ਦੇ ਅੰਦਰੋਂ ਹੀ ਪੈਦਾ ਹੋ ਜਾਂਦੀ ਹੈ), ਤਿਵੇਂ ਝੂਠੇ ਮਨੁੱਖ ਦੇ ਮੂੰਹ ਵਿਚ ਸਦਾ ਝੂਠ ਹੀ ਰਹਿੰਦਾ ਹੈ ਤੇ ਇਸ ਕਰਕੇ ਉਹ ਸਦਾ ਦੁੱਖੀ ਹੀ ਰਹਿੰਦਾ ਹੈ ।
ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ ।
ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ।੨ ।
ਅਜੇਹੇ ਮਨੁੱਖ ਸੁੱਚੇ ਨਹੀਂ ਆਖੇ ਜਾਂਦੇ ਜੋ ਨਿਰਾ ਸਰੀਰ ਨੂੰ ਹੀ ਧੋ ਕੇ (ਆਪਣੇ ਵਲੋਂ ਪਵਿੱਤਰ ਬਣ ਕੇ) ਬੈਠ ਜਾਂਦੇ ਹਨ ।
ਹੇ ਨਾਨਕ! ਕੇਵਲ ਉਹੀ ਮਨੁੱਖ ਸੁੱਚੇ ਹਨ ਜਿਨ੍ਹਾਂ ਦੇ ਮਨ ਵਿੱਚ ਪ੍ਰਭੂ ਵੱਸਦਾ ਹੈ ।੨ ।