ਪਉੜੀ ॥
ਚਿਤੈ ਅੰਦਰਿ ਸਭੁ ਕੋ ਵੇਖਿ ਨਦਰੀ ਹੇਠਿ ਚਲਾਇਦਾ ॥
ਆਪੇ ਦੇ ਵਡਿਆਈਆ ਆਪੇ ਹੀ ਕਰਮ ਕਰਾਇਦਾ ॥
ਵਡਹੁ ਵਡਾ ਵਡ ਮੇਦਨੀ ਸਿਰੇ ਸਿਰਿ ਧੰਧੈ ਲਾਇਦਾ ॥
ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ॥
ਦਰਿ ਮੰਗਨਿ ਭਿਖ ਨ ਪਾਇਦਾ ॥੧੬॥
Sahib Singh
ਚਿਤੈ ਅੰਦਰਿ = (ਪ੍ਰਭੂ ਦੇ) ਚਿੱਤ ਵਿਚ, ਧਿਆਨ ਵਿਚ ।
ਸਭੁ ਕੋ = ਹਰੇਕ ਜੀਵ ।
ਵੇਖਿ = ਵੇਖ ਕੇ, ਭਾਵ, ਗਹੁ ਨਾਲ ।
ਚਲਾਇਦਾ = ਤੋਰਦਾ ਹੈ, ਕਾਰੇ ਲਾਈ ਰੱਖਦਾ ਹੈ ।
ਵਡਹੁ ਵਡਾ = ਵੱਡਿਆਂ ਤੋਂ ਵੱਡਾ ।
ਮੇਦਨੀ = ਸਿ੍ਰਸ਼ਟੀ, ਧਰਤੀ ।
ਵਡ ਮੇਦਨੀ = ਵੱਡੀ ਹੈ ਸਿ੍ਰਸ਼ਟੀ ਉਸ ਦੀ ।
ਸਿਰੇ ਸਿਰਿ = ਹਰੇਕ ਜੀਵ ਦੇ ਸਿਰ ਉੱਤੇ, ਥਾਉਂ ਥਾਈਂ ।
ਉਪਠੀ = ਉਲਟੀ ।
ਘਾਹੁ ਕਰਾਇਦਾ = ਕੱਖੋਂ ਹੌਲੇ ਕਰ ਦੇਂਦਾ ਹੈ, ਭਾਵ, ਕੋਈ ਉਹਨਾਂ ਵਲ ਤੱਕਦਾ ਭੀ ਨਹੀਂ ।
ਦਰਿ = (ਲੋਕਾਂ ਦੇ) ਦਰ ਉੱਤੇ ।
ਮੰਗਨਿ = (ਉਹ ਸੁਲਤਾਨ) ਮੰਗਦੇ ਹਨ ।
ਭਿਖ = ਭਿੱਖਿਆ, ਖ਼ੈਰ ।੧੬ ।

ਪ੍ਰਭੂ ਹਰੇਕ ਜੀਵ ਨੂੰ ਆਪਣੇ ਧਿਆਨ ਵਿਚ ਰੱਖਦਾ ਹੈ, ਤੇ ਹਰੇਕ ਨੂੰ ਆਪਣੀ ਨਜ਼ਰ ਵਿਚ ਰੱਖ ਕੇ ਕਾਰੇ ਲਾਈ ਰੱਖਦਾ ਹੈ ।
ਆਪ ਹੀ (ਜੀਆਂ ਨੂੰ) ਵਡਿਆਈਆਂ ਬਖ਼ਸ਼ਦਾ ਹੈ ਤੇ ਆਪ ਹੀ ਉਹਨਾਂ ਨੂੰ ਕੰਮ ਵਿਚ ਲਾਂਦਾ ਹੈ ।
ਪ੍ਰਭੂ ਵੱਡਿਆਂ ਤੋਂ ਵੱਡਾ ਹੈ (ਭਾਵ, ਸਭ ਤੋਂ ਵੱਡਾ ਹੈ), (ਉਸ ਦੀ ਰਚੀ ਹੋਈ) ਸਿ੍ਰਸ਼ਟੀ ਭੀ ਬੇਅੰਤ ਹੈ ।
(ਇਤਨੀ ਬੇਅੰਤ ਸਿ੍ਰਸ਼ਟੀ ਹੁੰਦਿਆਂ ਭੀ) ਹਰੇਕ ਜੀਵ ਨੂੰ ਪ੍ਰਭੂ ਥਾਉਂ ਥਾਈਂ ਧੰਧਿਆਂ ਵਿਚ ਜੋੜੀ ਰੱਖਦਾ ਹੈ ।
ਜੇ ਕਦੇ ਦੁਨੀਆ ਦੇ ਪਾਤਸ਼ਾਹਾਂ ਉੱਤੇ ਭੀ ਗੁੱਸੇ ਦੀ ਨਜ਼ਰ ਕਰੇ, ਤਾਂ ਉਹਨਾਂ ਨੂੰ ਕੱਖੋਂ ਹੌਲੇ ਕਰ ਦੇਂਦਾ ਹੈ; (ਜੇ ਉਹ) ਲੋਕਾਂ ਦੇ ਦਰ ਤੇ ਜਾ ਕੇ ਸੁਆਲ ਪਾਂਦੇ ਹਨ, ਤਾਂ ਅਗੋਂ ਕੋਈ ਖ਼ੈਰ ਭੀ ਨਹੀਂ ਪਾਂਦਾ ।੧੬ ।