ਪਉੜੀ ॥
ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਸੋ ਸੇਵਕੁ ਸੇਵਾ ਕਰੇ ਜਿਸ ਨੋ ਹੁਕਮੁ ਮਨਾਇਸੀ ॥
ਹੁਕਮਿ ਮੰਨਿਐ ਹੋਵੈ ਪਰਵਾਣੁ ਤਾ ਖਸਮੈ ਕਾ ਮਹਲੁ ਪਾਇਸੀ ॥
ਖਸਮੈ ਭਾਵੈ ਸੋ ਕਰੇ ਮਨਹੁ ਚਿੰਦਿਆ ਸੋ ਫਲੁ ਪਾਇਸੀ ॥
ਤਾ ਦਰਗਹ ਪੈਧਾ ਜਾਇਸੀ ॥੧੫॥
Sahib Singh
ਸਾਈ ਕਾਰ = ਉਹੀ ਕੰਮ (ਜੋ ਉਸ ਨੂੰ ਭਾਉਂਦਾ ਹੈ) ।
ਹੁਕਮਿ ਮੰਨਿਐ = ਜੇ ਮਾਲਕ ਦੀ ਆਗਿਆ ਵਿਚ ਤੁਰੀਏ, ਜੇ ਰਜ਼ਾ ਵਿਚ ਰਾਜ਼ੀ ਰਹੀਏ, ਰਜ਼ਾ ਵਿਚ ਰਾਜ਼ੀ ਰਹਿਣ ਨਾਲ ।
ਪਰਵਾਣੁ = (ਦਰਗਾਹ ਵਿਚ) ਕਬੂਲ, ਸੁਰਖ਼ਰੂ ।
ਖਸਮੈ ਕਾ ਮਹਲੁ = ਖਸਮ ਦਾ ਘਰ, ਉਹ ਟਿਕਾਣਾ ਜਿੱਥੇ ਪ੍ਰਭੂ-ਪਤੀ ਸਾਖਿਆਤ ਪਰਗਟ ਹੁੰਦਾ ਹੈ ।
ਮਨਹੁ ਚਿੰਦਿਆ = ਮਨ = ਭਾਉਂਦਾ, ਮਨ-ਇੱਛਤ ।
ਪੈਧਾ = ਸਿਰੋਪਾਉ ਲੈ ਕੇ, ਇੱਜ਼ਤ ਨਾਲ ।੧੫ ।

(ਜਿਸ ਸੇਵਕ ਉੱਤੇ ਪ੍ਰਭੂ) ਮਾਲਕ ਦਇਆਲ ਹੋ ਜਾਏ, ਮਿਹਰ ਕਰੇ, ਤਾਂ ਉਸ ਪਾਸੋਂ ਉਹੀ ਕੰਮ ਕਰਾਂਦਾ ਹੈ (ਜੋ ਉਸ ਨੂੰ ਭਾਉਂਦਾ ਹੈ); ਜਿਸ ਨੂੰ ਆਪਣੀ ਰਜ਼ਾ ਵਿਚ ਤੋਰਦਾ ਹੈ, ਉਹ ਸੇਵਕ (ਪ੍ਰਭੂ-ਪਤੀ ਦੀ) ਸੇਵਾ ਕਰਦਾ ਹੈ; ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣ ਕਰਕੇ ਸੇਵਕ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦਾ ਹੈ ਅਤੇ ਮਾਲਕ ਦਾ ਘਰ ਲੱਭ ਲੈਂਦਾ ਹੈ ।
ਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ-ਭਾਉਂਦਾ ਫਲ ਮਿਲਦਾ ਹੈ, ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ।੧੫ ।
ਜਦੋਂ ਸੇਵਕ ਉਹੀ ਕੰਮ ਕਰਦਾ ਹੈ ਜੋ ਖਸਮ ਨੂੰ ਚੰਗਾ ਲੱਗਦਾ ਹੈ ਤਾਂ ਉਸ ਨੂੰ ਮਨ-ਭਾਉਂਦਾ ਫਲ ਮਿਲਦਾ ਹੈ, ਅਤੇ ਉਹ ਪ੍ਰਭੂ ਦੀ ਦਰਗਾਹ ਵਿਚ ਇੱਜ਼ਤ ਨਾਲ ਜਾਂਦਾ ਹੈ ।੧੫ ।