ਮਃ ੧ ॥
ਨਾਇ ਮੰਨਿਐ ਪਤਿ ਊਪਜੈ ਸਾਲਾਹੀ ਸਚੁ ਸੂਤੁ ॥
ਦਰਗਹ ਅੰਦਰਿ ਪਾਈਐ ਤਗੁ ਨ ਤੂਟਸਿ ਪੂਤ ॥੩॥

Sahib Singh
ਨਾਇ ਮੰਨਿਐ = ਜੇ (ਪ੍ਰਭੂ ਦਾ) ਨਾਉਂ ਮੰਨ ਲਈਏ, ਜੇ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ ।
ਪਤਿ = ਇੱਜ਼ਤ, ਆਦਰ ।
ਸਾਲਾਹੀ = ਸਾਲਾਹ ਹੀ, ਪ੍ਰਭੂ ਦੀ ਵਡਿਆਈ ਕਰਨੀ ਹੀ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਪੂਤ = ਪਵਿੱਤਰ, ਸੁੱਚਾ (ਤਗੁ) ।
ਨ ਤੂਟਸਿ = ਨਹੀਂ ਟੁੱਟੇਗਾ ।੩ ।
    
Sahib Singh
(ਕਪਾਹ ਤੋਂ ਕੱਤੇ ਹੋਏ ਸੂਤਰ ਦਾ ਜਨੇਊ ਪਾ ਕੇ ਰੱਬ ਦੇ ਦਰ ਤੇ ਸੁਰਖ਼ਰੂ ਹੋਣ ਦੀ ਆਸ ਰੱਖਣੀ ਵਿਅਰਥ ਹੈ, ਰੱਬ ਦੀ ਦਰਗਾਹ ਵਿਚ ਤਦੋਂ ਹੀ) ਆਦਰ ਮਿਲਦਾ ਹੈ ਜੇ ਰੱਬ ਦਾ ਨਾਮ ਹਿਰਦੇ ਵਿਚ ਦ੍ਰਿੜ੍ਹ ਕਰ ਲਈਏ, (ਕਿਉਂਕਿ) ਰੱਬ ਦੀ ਸਿਫ਼ਤਿ-ਸਾਲਾਹ ਹੀ ਸੁੱਚਾ ਜਨੇਊ ਹੈ; (ਇਹ ਸੁੱਚਾ ਜਨੇਊ ਧਾਰਨ ਕੀਤਿਆਂ) ਦਰਗਾਹ ਵਿਚ ਮਾਣ ਮਿਲਦਾ ਹੈ ਅਤੇ ਇਹ (ਕਦੇ) ਟੁੱਟਦਾ ਭੀ ਨਹੀਂ ।੩ ।
Follow us on Twitter Facebook Tumblr Reddit Instagram Youtube