ਮਃ ੧ ॥
ਸਾਮ ਕਹੈ ਸੇਤੰਬਰੁ ਸੁਆਮੀ ਸਚ ਮਹਿ ਆਛੈ ਸਾਚਿ ਰਹੇ ॥
ਸਭੁ ਕੋ ਸਚਿ ਸਮਾਵੈ ॥
ਰਿਗੁ ਕਹੈ ਰਹਿਆ ਭਰਪੂਰਿ ॥
ਰਾਮ ਨਾਮੁ ਦੇਵਾ ਮਹਿ ਸੂਰੁ ॥
ਨਾਇ ਲਇਐ ਪਰਾਛਤ ਜਾਹਿ ॥
ਨਾਨਕ ਤਉ ਮੋਖੰਤਰੁ ਪਾਹਿ ॥
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ ਕਾਨ੍ਹ ਕ੍ਰਿਸਨੁ ਜਾਦਮੁ ਭਇਆ ॥
ਪਾਰਜਾਤੁ ਗੋਪੀ ਲੈ ਆਇਆ ਬਿੰਦ੍ਰਾਬਨ ਮਹਿ ਰੰਗੁ ਕੀਆ ॥
ਕਲਿ ਮਹਿ ਬੇਦੁ ਅਥਰਬਣੁ ਹੂਆ ਨਾਉ ਖੁਦਾਈ ਅਲਹੁ ਭਇਆ ॥
ਨੀਲ ਬਸਤ੍ਰ ਲੇ ਕਪੜੇ ਪਹਿਰੇ ਤੁਰਕ ਪਠਾਣੀ ਅਮਲੁ ਕੀਆ ॥
ਚਾਰੇ ਵੇਦ ਹੋਏ ਸਚਿਆਰ ॥
ਪੜਹਿ ਗੁਣਹਿ ਤਿਨ੍ਹ ਚਾਰ ਵੀਚਾਰ ॥
ਭਾਉ ਭਗਤਿ ਕਰਿ ਨੀਚੁ ਸਦਾਏ ॥
ਤਉ ਨਾਨਕ ਮੋਖੰਤਰੁ ਪਾਏ ॥੨॥

Sahib Singh
ਪਾਰਜਾਤੁ = ਇੰਦਰ ਦੇ ਬਾਗ਼ ‘ਨੰਦਨ’ ਵਿਚ ਪੰਜ ਸ੍ਰੇਸ਼ਟ ਰੁੱਖਾਂ ਵਿਚੋਂ ਇਕ ਦਾ ਨਾਉਂ ‘ਪਾਰਜਾਤ’ ਹੈ ।
    ਜਦੋਂ ਦੇਵਤਿਆਂ ਨੇ ਰਲ ਕੇ ਸਮੁੰਦਰ ਨੂੰ ਰਿੜਕਿਆ ਸੀ, ਤਦੋਂ ਉਸ ਵਿਚੋਂ ਚੌਦਾਂ ਰਤਨ ਨਿਕਲੇ, ਜਿਨ੍ਹਾਂ ਵਿਚੋਂ ਇਕ ‘ਪਾਰਜਾਤ’ ਰੁੱਖ ਸੀ ।
    ਕਿ੍ਰਸ਼ਨ ਜੀ ਨੇ ਇਹ ਰੁੱਖ ਉਸ ਬਾਗ਼ ਵਿਚੋਂ ਪੁੱਟ ਕੇ ਲੈ ਆਂਦਾ ਤੇ ਆਪਣੀ ਪਿਆਰੀ ‘ਸਤÎਭਾਮਾ’ ਦੇ ਬਾਗ਼ ਵਿਚ ਲਾ ਦਿੱਤਾ ।
    ਇਹ ‘ਸਤÎਭਾਮਾ’ ਰਾਜਾ ਸ਼ਤ੍ਰਾਜਿਤ ਦੀ ਧੀ ਤੇ ਸ੍ਰੀ ਕਿ੍ਰਸ਼ਨ ਜੀ ਦੀ ਪਿਆਰੀ ਇਸਤ੍ਰੀ ਸੀ ।
    ਇੰਦਰ ਦੇ ਬਾਗ਼ ‘ਨੰਦਨ’ ਵਿਚ ਪੰਜ ਵਧੀਆ ਜਾਤੀ ਦੇ ਰੁੱਖ ਦੱਸੇ ਗਏ ਹਨ ।
    ਉਹ ਪੰਜੇ ਰੁੱਖ ਇਹ ਹਨ:ਮੰਦਾਰ, ਪਾਰਜਾਤ, ਸੰਤਾਨ, ਕਲਪ-ਰੁੱਖ ਤੇ ਹਰੀ ਚੰਦਨ ।
ਚੰਦ੍ਰਾਵਲਿ = ਇਕ ਗੋਪੀ ਦਾ ਨਾਮ ਸੀ ।
    ਇਹ ਰਾਧਾ ਦੀ ਚਚੇਰੀ ਭੈਣ ਸੀ, ਰਾਧਾ ਦੇ ਪਿਤਾ ਵਿ੍ਰਖਭਾਨ ਦੇ ਜੇਠੇ ਭਰਾ ਚੰਦ੍ਰਭਾਨ ਦੀ ਇਹ ਲੜਕੀ ਸੀ ।
    ਚੰਦ੍ਰਾਵਲੀ ਗੋਵਰਧਨ ਨਾਲ ਵਿਆਹੀ ਗਈ ਸੀ, ਜੋ ਕਰਲਾ ਨਾਮਕ ਪਿੰਡ ਦਾ ਰਹਿਣ ਵਾਲਾ ਸੀ ।
ਸਾਮ = ਤੀਜਾ ਵੇਦ; ਪਹਿਲੇ ਦੋ ‘ਰਿਗ’ ਅਤੇ ‘ਯਜੁਰ’ ਹਨ ।
ਰਾਮ ਨਾਮੁ = (ਸ੍ਰੀ) ਰਾਮ (ਜੀ) ਦਾ ਨਾਮ ।
ਦੇਵਾ ਮਹਿ = ਦੇਵਤਿਆਂ ਵਿਚ ।
ਸੂਰੁ = ਸੂਰਜ ।
ਨਾਇ ਲਇਐ = ਜੇ ਨਾਮ ਜਪੀਏ ।
ਪਰਾਛਤ = ਪਾਪ ।
ਜੋਰਿ = ਜ਼ੋਰ ਨਾਲ, ਧੱਕੇ ਨਾਲ ।
ਜਾਦਮੁ = ‘ਜਦੁ’ ਕੁਲ ਵਿਚ ਪੈਦਾ ਹੋਇਆ ਸ੍ਰੀ ਕਿ੍ਰਸ਼ਨ ।
ਗੋਪੀ = ‘ਸਤÎਭਾਮਾ’ ਗੋਪੀ ਦੇ ਵਾਸਤੇ ।
ਕਲਿ ਮਹਿ = ਕਲਿਜੁਗ ਵਿਚ ।
ਅਲਹੁ = ਅੱਲਾ, ਰੱਬ ।
ਅਮਲੁ = ਹੁਕਮੁ, ਰਾਜ ।
ਤੁਰਕ ਪਠਾਣੀ = ਤੁਰਕਾਂ ਪਠਾਣਾਂ ਨੇ ।
ਪੜਹਿ = (ਜੋ) ਪੜ੍ਹਦੇ ਹਨ ।
ਗੁਣਹਿ = ਜੋ ਵਿਚਾਰਦੇ ਹਨ ।
ਤਿਨ@ ਵੀਚਾਰ = ਉਹਨਾਂ ਦੇ ਵਿਚਾਰ ।
ਚਾਰ = ਸੁੰਦਰ ।
    ਅਰਥ ਸੰਬੰਧੀ ਨੋਟ: ‘ਕਲਿ ਮਹਿ ਬੇਦੁ ਅਥਰਬਣੁ ਹੂਆ’—ਜਿਵੇਂ ਇਸ ਤੁਕ ਵਿਚ ‘ਕਲਜੁਗ’ ਦੇ ਨਾਲ ‘ਬੇਦੁ ਅਥਰਬਣੁ’ ਵਰਤਿਆ ਗਿਆ ਹੈ ਤਿਵੇਂ ਪਹਿਲੀਆਂ ਤੁਕਾਂ ਵਿਚ ਸ਼ਬਦ ‘ਸਾਮ’ ਨਾਲ ‘ਦੁਆਪਰ’ ਵਰਤਣਾ ਹੈ ।
    ‘ਨਾਉ ਖੁਦਾਈ ਅਲਹੁ ਭਇਆ’—ਕਲਜੁਗ ਵਿਚ ‘ਸੁਆਮੀ’ ਦਾ ਨਾਉਂ ‘ਖੁਦਾਇ’ ਤੇ ‘ਅਲਹੁ’ ਪਰਧਾਨ ਹੋ ਗਿਆ ।
‘ਕਲਿ......ਕੀਆ’ = ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜੀਵਾਂ ਦੀ ਅਗਵਾਈ ਮਾਨੋ, ਅਥਰਬਣ ਬੇਦ ਕਰ ਰਿਹਾ ਹੈ, ਭਾਵ, ਕਲਜੁਗ ਵਿਚ ਜਾਦੂ ਟੂਣੇ, ਵੈਰ-ਵਿਰੋਧ ਤੇ ਜ਼ੁਲਮ ਪਰਧਾਨ ਹਨ; ਭਾਵ, ‘ਕਲਿਜੁਗਿ ਰਥੁ ਅਗਨਿ ਕਾ, ਕੂੜੁ ਅਗੈ ਰਥਵਾਹੁ ।’ ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ, ਜਿਨ੍ਹਾਂ ਨੇ ਨੀਲੇ ਬਸਤਰ ਲੈ ਕੇ ਉਹਨਾਂ ਦੇ ਕੱਪੜੇ (ਬਣਵਾ ਕੇ) ਪਾਏ ਹੋਏ ਹਨ; ਉਹਨਾਂ ਦੇ ਹੀ ਤੇਜ ਪਰਤਾਪ ਕਰਕੇ ਹੁਣ ‘ਸੁਆਮੀ’ ਦਾ ਨਾਉਂ ‘ਖੁਦਾਇ’ ਤੇ ‘ਅਲਹੁ’ ਵੱਜ ਰਿਹਾ ਹੈ ।
    ‘ਜੁਜ ਮਹਿ......ਕਾਨ@ ਕਿ੍ਰਸ਼ਨ ਜਾਦਮੁ ਭਇਆ’—ਦੁਆਪਰ ਵਿਚ ‘ਸੁਆਮੀ ਦਾ ਨਾਉਂ’ ‘ਜਾਦਮੁ ਕਾਨ@ ਕਿ੍ਰਸ਼ਨ’ ਵੱਜਦਾ ਸੀ ।
    ਕਿਹੜਾ ‘ਕਿ੍ਰਸ਼ਨ’ ?
    ਜੋ ‘ਕਾਨ@’ ਸਾਵਲੇ ਰੰਗ ਦਾ ਸੀ ਤੇ ‘ਜਾਦਮੁ’ ਜਾਦਵਾਂ ਦੀ ਕੁਲ ਵਿਚੋਂ ਸੀ; ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਸੀ, ਜਿਸ ਨੇ (ਆਪਣੀ) ਗੋਪੀ (ਸਤÎਭਾਮਾ) ਦੀ ਖ਼ਾਤਰ ‘ਪਾਰਜਾਤ’ ਰੁੱਖ ਇੰਦਰ ਦੇ ਬਾਗ਼ ਵਿਚੋਂ ਲੈ ਆਂਦਾ ਸੀ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਕੀਤੇ ਸਨ ।
    ਰਿਗੁਵੇਦ ਆਖਦਾ ਹੈ ਕਿ (ਤ੍ਰੇਤੇ ਜੁਗ ਵਿਚ ਸ੍ਰੀ ਰਾਮ ਜੀ ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਸੀ, ਭਾਵ, ਤ੍ਰੇਤੇ ਵਿਚ ‘ਸਵਾਮੀ’ ਦਾ ਨਾਉਂ ‘ਰਾਮ’ ਪਰਧਾਨ ਸੀ ।
    ਉਸੇ ਰਾਮ ਜੀ ਨੂੰ ਹੀ ‘ਭਰਪੂਰਿ ਰਹਿਆ’ ਸਮਝਿਆ ਗਿਆ, ਭਾਵ, ਉਸੇ ਦੀ ਹੀ ਪੂਜਾ ‘ਸੁਆਮੀ’ ਦੀ ਪੂਜਾ ਸਮਾਨ ਹੋਣ ਲੱਗ ਪਈ ।੨।ਨੋਟ:- ਸਤਿਗੁਰੂ ਜੀ ਕਿਸੇ ਵੇਦ ਦਾ ਕਿਸੇ ਖ਼ਾਸ ਜੁਗ ਨਾਲ ਸੰਬੰਧ ਨਹੀਂ ਦੱਸ ਰਹੇ ।
    ਜਿਵੇਂ ਪਹਿਲੇ ਸਲੋਕ ਵਿਚ ਹਰੇਕ ਸਮੇ ਦੇ ਜੀਵਾਂ ਦੇ ਸੁਭਾਉ ਆਦਿਕ ਦੀ ਤਬਦੀਲੀ ਦਾ ਜ਼ਿਕਰ ਹੈ, ਤਿਵੇਂ ਹੀ ਇਥੇ ਹੈ ।
    ‘ਸਾਮ’, ‘ਰਿਗੁ’, ‘ਜੁਜ’ ਅਤੇ ‘ਅਥਰਵਣੁ’ ਨੂੰ ਤਰਤੀਬਵਾਰ ਕੇਵਲ ਸ਼ਬਦ ‘ਸੇਤੰਬਰ’ ‘ਰਾਮ’ ‘ਜਾਦਮੁ’ ਅਤੇ ‘ਅਲਹੁ’ ਨਾਲ ਵਰਤਿਆ ਗਿਆ ਹੈ ।
    ਹਰੇਕ ਵੇਦ ਦੇ ਨਾਉਂ ਦਾ ਪਹਿਲਾ ਅੱਖਰ ਰੱਬ ਦੇ ਉਸ ਸਮੇ ਦੇ ਪਰਧਾਨ ਨਾਮ ਦੇ ਪਹਿਲੇ ਅੱਖਰ ਨਾਲ ਮਿਲਦਾ ਹੈ ।
    
Sahib Singh
ਸਾਮ ਵੇਦ ਆਖਦਾ ਹੈ ਕਿ (ਭਾਵ, ਸਤਜੁਗ ਵਿਚ) ਜਗਤ ਦੇ ਮਾਲਕ (ਸੁਆਮੀ) ਦਾ ਨਾਮ ‘ਸੇਤੰਬਰੁ’ (ਪਰਸਿੱਧ) ਹੈ (ਭਾਵ, ਤਦੋਂ ਰੱਬ ਨੂੰ ‘ਸੇਤੰਬਰ’ ਮੰਨ ਕੇ ਪੂਜਾ ਹੋ ਰਹੀ ਸੀ), ਜੋ ਸਦਾ ‘ਸੱਚ’ ਵਿਚ ਟਿਕਿਆ ਰਹਿੰਦਾ ਹੈ; ਤਦੋਂ ਹਰੇਕ ਜੀਵ ‘ਸੱਚ’ ਵਿਚ ਲੀਨ ਹੁੰਦਾ ਹੈ (‘ਸਤਜੁਗਿ ਰਥੁ ਸੰਤੋਖ ਕਾ ਧਰਮੁਅਗੈ ਰਥਵਾਹੁ’); (ਜਦੋਂ ਆਮ ਤੌਰ ਤੇ ਹਰੇਕ ਜੀਵ ‘ਸੱਚ’ ਵਿਚ, ‘ਧਰਮੁ’ ਵਿਚ ਦ੍ਰਿੜ੍ਹ ਸੀ, ਤਦੋਂ ਸਤਜੁਗ ਵਰਤ ਰਿਹਾ ਸੀ) ।
ਰਿਗਵੇਦ ਆਖਦਾ ਹੈ ਕਿ (ਭਾਵ, ਤ੍ਰੇਤੇ ਜੁਗ ਵਿਚ) (ਸ੍ਰੀ) ਰਾਮ (ਜੀ) ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਵਾਂਗ ਚਮਕਦਾ ਹੈ; ਉਹੀ ਸਭ ਥਾਈਂ ਵਿਆਪਕ ਹੈ ।
ਹੇ ਨਾਨਕ! (ਰਿਗਵੇਦ ਆਖਦਾ ਹੈ ਕਿ) (ਸ੍ਰੀ) ਰਾਮ (ਜੀ) ਦਾ ਨਾਮ ਲਿਆਂ (ਹੀ) ਪਾਪ ਦੂਰ ਹੋ ਜਾਂਦੇ ਹਨ ਅਤੇ (ਜੀਵ) ਤਦੋਂ ਮੁਕਤੀ ਪ੍ਰਾਪਤ ਕਰ ਲੈਂਦੇ ਹਨ ।
ਯਜੁਰ ਵੇਦ (ਵਿਚ ਭਾਵ, ਦੁਆਪਰ ਵਿਚ) ਜਗਤ ਦੇ ਮਾਲਕ ਦਾ ਨਾਮ ਸਾਂਵਲ ‘ਜਾਦਮੁ’ ਕਿ੍ਰਸ਼ਨ ਪਰਸਿੱਧ ਹੋ ਗਿਆ, ਜਿਸ ਨੇ ਜ਼ੋਰ ਨਾਲ ਚੰਦ੍ਰਾਵਲੀ ਨੂੰ ਛਲ ਲਿਆਂਦਾ ਜਿਸ ਨੇ ਆਪਣੀ ਗੋਪੀ (ਸਤÎਭਾਮਾ) ਦੀ ਖ਼ਾਤਰ ਪਾਰਜਾਤ ਰੁੱਖ (ਇੰਦਰ ਦੇ ਬਾਗ਼ ਵਿਚੋਂ) ਲੈ ਆਂਦਾ ਅਤੇ ਜਿਸ ਨੇ ਬਿੰਦ੍ਰਾਬਨ ਵਿਚ ਕੌਤਕ ਵਰਤਾਇਆ ।
ਕਲਜੁਗ ਵਿਚ ਅਥਰਬਣ ਵੇਦ ਪਰਧਾਨ ਹੋ ਗਿਆ ਹੈ, ਜਗਤ ਦੇ ਮਾਲਕ ਦਾ ਨਾਮ ‘ਖੁਦਾਇ’ ਤੇ ‘ਅਲਹੁ’ ਵੱਜਣ ਲੱਗ ਪਿਆ ਹੈ; ਤੁਰਕਾਂ ਤੇ ਪਠਾਣਾਂ ਦਾ ਰਾਜ ਹੋ ਗਿਆ ਹੈ ਜਿਨ੍ਹਾਂ ਨੇ ਨੀਲੇ ਰੰਗ ਦਾ ਬਸਤਰ ਲੈ ਕੇ ਉਹਨਾਂ ਨੇ ਕੱਪੜੇ ਪਾਏ ਹੋਏ ਸਨ ।
ਚਾਰੇ ਵੇਦ ਸੱਚੇ ਹੋ ਗਏ ਹਨ (ਭਾਵ, ਚੌਹਾਂ ਹੀ ਜੁਗਾਂ ਵਿਚ ਜਗਤ ਦੇ ਮਾਲਕ ਦਾ ਨਾਮ ਵਖੋ-ਵਖਰਾ ਵੱਜਦਾ ਰਿਹਾ ਹੈ, ਹਰੇਕ ਸਮੇ ਇਹੀ ਖਿ਼ਆਲ ਬਣਿਆ ਰਿਹਾ ਹੈ ਕਿ ਜੋ ਜੋ ਮਨੁੱਖ ‘ਸੇਤੰਬਰ’, ‘ਰਾਮ’, ‘ਕਿ੍ਰਸ਼ਨ’ ਤੇ ‘ਅਲਹੁ’ ਆਖ ਆਖ ਕੇ ਜਪੇਗਾ, ਉਹੀ ਮੁਕਤੀ ਪਾਏਗਾ); ਅਤੇ ਜੋ ਜੋ ਮਨੁੱਖ ਇਹਨਾਂ ਵੇਦਾਂ ਨੂੰ ਪੜ੍ਹਦੇ ਵਿਚਾਰਦੇ ਹਨ, (ਭਾਵ, ਆਪੋ ਆਪਣੇ ਸਮੇ ਵਿਚ ਜੋ ਜੋ ਮਨੁੱਖ ਇਸ ਉਪਰੋਕਤ ਯਕੀਨ ਨਾਲ ਆਪਣੇ ਧਰਮ-ਪੁਸਤਕ ਪੜ੍ਹਦੇ ਤੇ ਵਿਚਾਰਦੇ ਰਹੇ ਹਨ) ਉਹ ਹੋਏ ਭੀ ਚੰਗੀਆਂ ਯੁਕਤੀਆਂ (ਚਾਰ=ਸੁੰਦਰ; ਵੀਚਾਰ=ਦਲੀਲ, ਯੁਕਤੀ) ਵਾਲੇ ਹਨ ।
(ਪਰ) ਹੇ ਨਾਨਕ! ਜਦੋਂ ਮਨੁੱਖ ਪ੍ਰੇਮ-ਭਗਤੀ ਕਰ ਕੇ ਆਪਣੇ ਆਪ ਨੂੰ ਨੀਵਾਂ ਅਖਵਾਂਦਾ ਹੈ (ਭਾਵ, ਅਹੰਕਾਰ ਤੋਂ ਬਚਿਆ ਰਹਿੰਦਾ ਹੈ) ਤਦੋਂ ਉਹ ਮੁਕਤੀ ਪ੍ਰਾਪਤ ਕਰਦਾ ਹੈ ।੨ ।
Follow us on Twitter Facebook Tumblr Reddit Instagram Youtube