ਮਃ ੧ ॥
ਕੁੰਭੇ ਬਧਾ ਜਲੁ ਰਹੈ ਜਲ ਬਿਨੁ ਕੁੰਭੁ ਨ ਹੋਇ ॥
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨੁ ਨ ਹੋਇ ॥੫॥
Sahib Singh
ਕੁੰਭ = ਘੜਾ ।
ਕੁੰਭੇ = ਘੜੇ ਵਿਚ ਹੀ ।
ਬਧਾ = ਬੱਝਾ ਹੋਇਆ ਹੈ ।
ਰਹੈ = ਰਹਿੰਦਾ ਹੈ, ਟਿਕ ਸਕਦਾ ਹੈ ।
ਕੁੰਭੁ ਨ ਹੋਇ = ਘੜਾ ਨਹੀਂ ਹੁੰਦਾ, ਘੜਾ ਨਹੀਂ ਬਣ ਸਕਦਾ ।
ਮਨੁ ਰਹੈ = ਮਨ ਟਿਕਦਾ ਹੈ ।੪ ।
ਕੁੰਭੇ = ਘੜੇ ਵਿਚ ਹੀ ।
ਬਧਾ = ਬੱਝਾ ਹੋਇਆ ਹੈ ।
ਰਹੈ = ਰਹਿੰਦਾ ਹੈ, ਟਿਕ ਸਕਦਾ ਹੈ ।
ਕੁੰਭੁ ਨ ਹੋਇ = ਘੜਾ ਨਹੀਂ ਹੁੰਦਾ, ਘੜਾ ਨਹੀਂ ਬਣ ਸਕਦਾ ।
ਮਨੁ ਰਹੈ = ਮਨ ਟਿਕਦਾ ਹੈ ।੪ ।
Sahib Singh
(ਜਿਵੇਂ) ਪਾਣੀ ਘੜੇ (ਆਦਿਕ ਭਾਂਡੇ) ਵਿਚ ਹੀ ਬੱਝਾ ਹੋਇਆ (ਭਾਵ, ਪਿਆ ਹੋਇਆ ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਤਿਵੇਂ) (ਗੁਰੂ ਦੇ) ਗਿਆਨ (ਭਾਵ, ਉਪਦੇਸ਼) ਦਾ ਬੱਝਾ ਹੋਇਆ ਹੀ ਮਨ (ਇਕ ਥਾਂ) ਟਿਕਿਆ ਰਹਿ ਸਕਦਾ ਹੈ, (ਭਾਵ, ਵਿਕਾਰਾਂ ਵਲ ਨਹੀਂ ਦੌੜਦਾ) ।
(ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ (ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ ।੪ ।
(ਜਿਵੇਂ) ਪਾਣੀ ਤੋਂ ਬਿਨਾ ਘੜਾ ਨਹੀਂ ਬਣ ਸਕਦਾ (ਤਿਵੇਂ) ਗੁਰੂ ਤੋਂ ਬਿਨਾ ਗਿਆਨ ਪੈਦਾ ਨਹੀਂ ਹੋ ਸਕਦਾ ।੪ ।