ਮਃ ੨ ॥
ਜੋਗ ਸਬਦੰ ਗਿਆਨ ਸਬਦੰ ਬੇਦ ਸਬਦੰ ਬ੍ਰਾਹਮਣਹ ॥
ਖਤ੍ਰੀ ਸਬਦੰ ਸੂਰ ਸਬਦੰ ਸੂਦ੍ਰ ਸਬਦੰ ਪਰਾ ਕ੍ਰਿਤਹ ॥
ਸਰਬ ਸਬਦੰ ਏਕ ਸਬਦੰ ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ ਸੋਈ ਨਿਰੰਜਨ ਦੇਉ ॥੩॥

Sahib Singh
ਸਬਦੰ = ਗੁਰੂ ਦਾ ਬਚਨ, ਗੁਰੂ ਦਾ ਉਪਦੇਸ਼, ਗੁਰੂ ਦਾ ਹੁਕਮ, ਜੀਵ ਦਾ ਧਰਮ ।
ਜੋਗ ਸਬਦੰ = ਜੋਗ ਦਾ ਧਰਮ ।
ਸਬਦੰ ਬ੍ਰਾਹਮਣਹ = ਬ੍ਰਾਹਮਣਾਂ ਦਾ ਧਰਮ ।
ਪਰਾਕਿ੍ਰਤਹ = ਪਰਾਈ ਕਿਰਤ ਕਰਨੀ, ਦੂਜਿਆਂ ਦੀ ਸੇਵਾ ਕਰਨੀ ।
ਸਰਬ ਸਬਦੰ = ਸਾਰਿਆਂ ਧਰਮਾਂ ਦਾ ਧਰਮ, ਭਾਵ, ਸਭ ਤੋਂ ਸ੍ਰੇਸ਼ਟ ਧਰਮ ।
ਏਕ ਸਬਦੰ = ਇਕ ਪ੍ਰਭੂ ਦਾ ਸਿਮਰਨ ਰੂਪ ਧਰਮ ।
ਭੇਉ = ਭੇਦ ।
ਸੋਈ = ਉਹੀ ਮਨੁੱਖ ।
ਨਿਰੰਜਨ ਦੇਉ = ਪ੍ਰਭੂ (ਦਾ ਰੂਪ) ਹੈ ।੨ ।
    
Sahib Singh
ਜੋਗ ਦਾ ਧਰਮ ਗਿਆਨ ਪ੍ਰਾਪਤ ਕਰਨਾ ਹੈ (ਬ੍ਰਹਮ ਦੀ ਵਿਚਾਰ ਕਰਨਾ ਹੈ) ।
ਬ੍ਰਾਹਮਣਾਂ ਦਾ ਧਰਮ ਵੇਦਾਂ ਦੀ ਵਿਚਾਰ ਹੈ ।
ਖਤ੍ਰੀਆਂ ਦਾ ਧਰਮ ਸੂਰਮਿਆਂ ਵਾਲੇ ਕੰਮ ਕਰਨਾ ਹੈ, ਅਤੇ ਸ਼ੂਦਰਾਂ ਦਾ ਧਰਮ ਦੂਜਿਆਂ ਦੀ ਸੇਵਾ ਕਰਨੀ ।
ਪਰ ਸਾਰਿਆਂ ਦਾ ਮੁੱਖ-ਧਰਮ ਇਹ ਹੈ ਕਿ ਇਕ ਪ੍ਰਭੂ ਦਾ ਸਿਮਰਨ ਕਰੀਏ ।
ਜੋ ਮਨੁੱਖ ਇਸ ਭੇਦ ਨੂੰ ਜਾਣਦਾ ਹੈ, ਨਾਨਕ ਉਸ ਦਾ ਦਾਸ ਹੈ, ਉਹ ਮਨੁੱਖ ਪ੍ਰਭੂ ਦਾ ਰੂਪ ਹੈ ।੨ ।
Follow us on Twitter Facebook Tumblr Reddit Instagram Youtube