ਪਉੜੀ ॥
ਧੁਰਿ ਕਰਮੁ ਜਿਨਾ ਕਉ ਤੁਧੁ ਪਾਇਆ ਤਾ ਤਿਨੀ ਖਸਮੁ ਧਿਆਇਆ ॥
ਏਨਾ ਜੰਤਾ ਕੈ ਵਸਿ ਕਿਛੁ ਨਾਹੀ ਤੁਧੁ ਵੇਕੀ ਜਗਤੁ ਉਪਾਇਆ ॥
ਇਕਨਾ ਨੋ ਤੂੰ ਮੇਲਿ ਲੈਹਿ ਇਕਿ ਆਪਹੁ ਤੁਧੁ ਖੁਆਇਆ ॥
ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧੁ ਆਪੁ ਬੁਝਾਇਆ ॥
ਸਹਜੇ ਹੀ ਸਚਿ ਸਮਾਇਆ ॥੧੧॥
Sahib Singh
ਧੁਰਿ = ਧੁਰ ਤੋਂ, ਮੁੱਢ ਤੋਂ ।
ਕਰਮੁ = ਬਖ਼ਸ਼ਸ਼, ਮਿਹਰ ।
ਤੁਧੁ = ਤੂੰ ਹੇ ਕਰਤਾਰ !
ਵੇਕੀ = ਕਈ ਤ੍ਰਹਾਂ ਦਾ, ਕਈ ਰੰਗਾਂ ਦਾ ।
ਇਕਨਾ ਨੋ = ਕਈ ਜੀਵਾਂ ਨੂੰ ।
ਇਕਿ = ਕਈ ਜੀਵ ।
ਆਪਹੁ = ਆਪਣੇ ਆਪ ਤੋਂ ।
ਤੁਧੁ = ਤੂੰ, ਹੇ ਪ੍ਰਭੂ !
ਖੁਆਇਆ = ਖੁੰਝਾਏ ਹੋਏ ਹਨ, ਪਰੇ ਕੀਤੇ ਹੋਏ ਹਨ ।
ਜਾਣਿਆ = (ਤੈਨੂੰ) ਜਾਣ ਲਿਆ ।
ਜਿਥੈ = ਜਿਸ ਮਨੁੱਖ ਦੇ ਅੰਦਰ ।
ਆਪੁ = ਆਪਣਾ ਆਪਾ ।
ਬੁਝਾਇਆ = ਸਮਝਾ ਦਿੱਤਾ ਹੈ ।
ਸਹਜੇ ਹੀ = ਸੁਤੇ ਹੀ ।
ਸਚਿ = ਸੱਚ ਵਿਚ, ਥਿਰਤਾ ਵਿਚ, ਅਡੋਲਤਾ ਵਿਚ, ਅਸਲੀਅਤ ਵਿਚ ।
ਸਮਾਇਆ = ਲੀਨ ਹੋ ਜਾਂਦਾ ਹੈ ।੧੧ ।

(ਹੇ ਪ੍ਰਭੂ!) ਜਿਨ੍ਹਾਂ ਮਨੁੱਖਾਂ ਉੱਤੇ ਤੂੰ ਧੁਰੋਂ ਬਖ਼ਸ਼ਸ਼ ਕੀਤੀ ਹੈ, ਉਹਨਾਂ ਨੇ ਹੀ ਮਾਲਕ ਨੂੰ (ਭਾਵ, ਤੈਨੂੰ) ਸਿਮਰਿਆ ਹੈ ।
ਇਹਨਾਂ ਜੀਵਾਂ ਦੇ ਆਪਣੇ ਇਖ਼ਤਿਆਰ ਕੁਝ ਨਹੀਂ ਹੈ (ਕਿ ਤੇਰਾ ਸਿਮਰਨ ਕਰ ਸਕਣ) ।
ਤੂੰ ਰੰਗਾ-ਰੰਗ ਦਾ ਜਗਤ ਪੈਦਾ ਕੀਤਾ ਹੈ; ਕਈ ਜੀਵਾਂ ਨੂੰ ਤੂੰ ਆਪਣੇ ਚਰਨਾਂ ਵਿਚ ਜੋੜੀ ਰੱਖਦਾ ਹੈਂ, ਪਰ ਕਈ ਜੀਆਂ ਨੂੰ ਤਾਂ ਤੂੰ ਆਪਣੇ ਨਾਲੋਂ ਵਿਛੋੜਿਆ ਹੋਇਆ ਹੈ ।
ਜਿਸ (ਵਡਭਾਗੀ) ਮਨੁੱਖ ਦੇ ਹਿਰਦੇ ਵਿਚ ਤੂੰ ਆਪਣੇ ਆਪ ਦੀ ਸੂਝ ਪਾ ਦਿੱਤੀ ਹੈ, ਉਸ ਨੇ ਸਤਿਗੁਰੂ ਦੀ ਮਿਹਰ ਨਾਲ ਤੈਨੂੰ ਪਛਾਣ ਲਿਆ ਹੈ ਅਤੇ ਉਹ ਸਹਿਜ ਸੁਭਾਇ ਹੀ (ਆਪਣੇ) ਅਸਲੇ ਵਿਚ ਇਕ-ਮਿਕ ਹੋ ਗਿਆ ਹੈ ।੧੧ ।