ਸਲੋਕੁ ਮਃ ੧ ॥
ਕੂੜੁ ਰਾਜਾ ਕੂੜੁ ਪਰਜਾ ਕੂੜੁ ਸਭੁ ਸੰਸਾਰੁ ॥
ਕੂੜੁ ਮੰਡਪ ਕੂੜੁ ਮਾੜੀ ਕੂੜੁ ਬੈਸਣਹਾਰੁ ॥
ਕੂੜੁ ਸੁਇਨਾ ਕੂੜੁ ਰੁਪਾ ਕੂੜੁ ਪੈਨ੍ਹਣਹਾਰੁ ॥
ਕੂੜੁ ਕਾਇਆ ਕੂੜੁ ਕਪੜੁ ਕੂੜੁ ਰੂਪੁ ਅਪਾਰੁ ॥
ਕੂੜੁ ਮੀਆ ਕੂੜੁ ਬੀਬੀ ਖਪਿ ਹੋਏ ਖਾਰੁ ॥
ਕੂੜਿ ਕੂੜੈ ਨੇਹੁ ਲਗਾ ਵਿਸਰਿਆ ਕਰਤਾਰੁ ॥
ਕਿਸੁ ਨਾਲਿ ਕੀਚੈ ਦੋਸਤੀ ਸਭੁ ਜਗੁ ਚਲਣਹਾਰੁ ॥
ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ ॥
ਨਾਨਕੁ ਵਖਾਣੈ ਬੇਨਤੀ ਤੁਧੁ ਬਾਝੁ ਕੂੜੋ ਕੂੜੁ ॥੧॥
Sahib Singh
ਕੂੜੁ = ਛਲ, ਭਰਮ ।ਨੋਟ: = ਸ਼ਬਦ ‘ਕੂੜੁ’ ਵਿਸ਼ੇਸ਼ਣ ਨਹੀਂ ਹੈ, ‘ਨਾਂਵ’ ਹੈ ਅਤੇ ਪੁਲਿੰਗ ਹੈ ।
ਇਹੀ ਕਾਰਨ ਹੈ ਕਿ ‘ਮਾੜੀ’, ‘ਕਾਇਆ’, ‘ਬੀਬੀ’ ਆਦਿਕ ਇਸਤ੍ਰੀ ਲਿੰਗ ਸ਼ਬਦਾਂ ਨਾਲ ਭੀ ਸ਼ਬਦ ‘ਕੂੜੁ’ ਪੁਲਿੰਗ ਇਕ-ਵਚਨ ਹੀ ਹੈ ।
ਮੰਡਪ = ਸ਼ਾਮਿਆਨੇ ।
ਮਾੜੀ = ਮਹਲ ।
ਬੈਸਣਹਾਰੁ = (ਮਹਲ ਵਿਚ) ਵੱਸਣ ਵਾਲਾ ।
ਰੁਪਾ = ਚਾਂਦੀ ।ਕਾਇਆ—ਸਰੀਰ ।
ਅਪਾਰੁ = ਬੇਅੰਤ, ਬਹੁਤ ।
ਮੀਆ = ਖਸਮ, ਪਤੀ ।
ਬੀਬੀ = ਬੀਵੀ, ਅੌਰਤ, ਇਸਤ੍ਰੀ ।
ਖਪਿ = ਖਪ ਕੇ, ਖਚਿਤ ਹੋ ਕੇ ।
ਖਾਰੁ = ਖੁਆਰ, ਜ਼ਲੀਲ, ਬੇਇੱਜ਼ਤ ।
ਕੂੜਿ = ਕੂੜ ਵਿਚ, ਛਲ ਵਿਚ ।
ਕੂੜੈ = ਕੂੜੇ ਮਨੁੱਖ ਦਾ, ਛਲ ਵਿਚ ਫਸੇ ਹੋਏ ਜੀਵ ਦਾ ।
ਕੀਚੈ = ਕੀਤੀ ਜਾਏ ।
ਮਿਠਾ = ਸੁਆਦਲਾ, ਪਿਆਰਾ ।
ਪੂਰੁ = (ਜ਼ਿੰਦਗੀ = ਰੂਪ ਬੇੜੀ ਹੈ, ਸਾਰੇ ਜੀਵ ਇਸ ਦਾ ‘ਪੂਰ’ ਹਨ); ਸਾਰੇ ਜੀਵ ।
ਨਾਨਕੁ ਵਖਾਣੈ = ਨਾਨਕ ਆਖਦਾ ਹੈ ।
ਕੂੜੋ ਕੂੜੀ = ਕੂੜ ਹੀ ਕੂੜ, ਛਲ ਹੀ ਛਲ ।ਨੋਟ:- ਇਸ ਸਲੋਕ ਵਿਚ ਸ਼ਬਦ ‘ਕੂੜੁ’, ‘ਕੂੜਿ’ ਅਤੇ ‘ਕੂੜੈ’ ਤ੍ਰੈਵੇਂ ਸਮਝਣ-ਜੋਗ ਹਨ ।
‘ਕੂੜੁ’ ਨਾਂਵ (ਨੋੁਨ) ਹੈ, ਕਰਤਾ ਕਾਰਕ, ਇਕ-ਵਚਨ ।
‘ਕੂੜਿ’ ਸ਼ਬਦ ‘ਕੂੜੁ’ ਤੋਂ ਅਧਿਕਰਣ ਕਾਰਕ, ਇਕ-ਵਚਨ ਹੈ ।
‘ਕੂੜੈ’ ਸ਼ਬਦ ‘ਕੂੜਾ’ ਤੋਂ ਸੰਬੰਧ ਕਾਰਕ, ਇਕ-ਵਚਨ ਹੈ ।
ਚੇਤੇ ਰੱਖਣ ਦੀ ਲੋੜ ਹੈ ਕਿ ਸ਼ਬਦ ‘ਕੂੜੈ’ ਸ਼ਬਦ ‘ਕੂੜਾ’ ਤੋਂ ਹੈ, ‘ਕੂੜੁ’ ਤੋਂ ਨਹੀਂ ।
ਸ਼ਬਦ ‘ਕੂੜਾ’ ਸੰਸਕ੍ਰਿਤ ਦੇ ਸ਼ਬਦ ਕੂਟਕ (#ੱਟਕ) ਦਾ ਪ੍ਰਾਕਿ੍ਰਤ ਤੇ ਪੰਜਾਬੀ ਰੂਪ ਹੈ, ਜੋ ਵਿਸ਼ੇਸ਼ਣ ਹੈ ਤੇ ਜਿਸ ਦਾ ਅਰਥ ਹੈ ‘ਝੂਠਾ, ਛਲ ਵਿਚ ਫਸਿਆ ਹੋਇਆ’ ।੧ ।

ਇਹ ਸਾਰਾ ਜਗਤ ਛਲ ਰੂਪ ਹੈ (ਜਿਵੇਂ ਮਦਾਰੀ ਦਾ ਸਾਰਾ ਤਮਾਸ਼ਾ ਛਲ ਰੂਪ ਹੈ), (ਇਸ ਵਿਚ ਕੋਈ) ਰਾਜਾ (ਹੈ, ਤੇ ਕਈ ਲੋਕ) ਪਰਜਾ (ਹਨ) ।
ਇਹ ਭੀ (ਮਦਾਰੀ ਦੇ ਰੁਪਏ ਤੇ ਖੋਪੇ ਆਦਿਕ ਵਿਖਾਣ ਵਾਂਗ) ਛਲ ਹੀ ਹਨ ।
(ਇਸ ਜਗਤ ਵਿਚ ਕਿਤੇ ਇਹਨਾਂ ਰਾਜਿਆਂ ਦੇ) ਸ਼ਾਮਿਆਨੇ ਤੇ ਮਹਲ ਮਾੜੀਆਂ (ਹਨ, ਇਹ) ਭੀ ਛਲ ਰੂਪ ਹਨ, ਤੇ ਇਹਨਾਂ ਵਿਚ ਵੱਸਣ ਵਾਲਾ (ਰਾਜਾ) ਭੀ ਛਲ ਹੀ ਹੈ ।
ਸੋਨਾ, ਚਾਂਦੀ (ਅਤੇ ਸੋਨੇ ਚਾਂਦੀ ਨੂੰ ਪਹਿਨਣ ਵਾਲੇ ਭੀ) ਭਰਮ ਰੂਪ ਹੀ ਹਨ, ਇਹ ਸਰੀਰਕ ਅਕਾਰ, (ਸੋਹਣੇ ਸੋਹਣੇ) ਕੱਪੜੇ ਅਤੇ (ਸਰੀਰਾਂ ਦਾ) ਬੇਅੰਤ ਸੋਹਣਾ ਰੂਪ ਇਹ ਭੀ ਸਾਰੇ ਛਲ ਹੀ ਹਨ (ਪ੍ਰਭੂ-ਮਦਾਰੀ ਤਮਾਸ਼ੇ ਆਏ ਜੀਵਾਂ ਨੂੰ ਖ਼ੁਸ਼ ਕਰਨ ਵਾਸਤੇ ਵਿਖਾ ਹਿਹਾ ਹੈ) ।
(ਪ੍ਰਭੂ ਨੇ ਕਿਤੇ) ਮਨੁੱਖ (ਬਣਾ ਦਿੱਤੇ ਹਨ, ਕਿਤੇ) ਇਸਤ੍ਰੀਆਂ; ਇਹ ਸਾਰੇ ਭੀ ਛਲ ਰੂਪ ਹਨ, ਜੋ (ਇਸ ਇਸਤ੍ਰੀ ਮਰਦ ਵਾਲੇ ਸੰਬੰਧ-ਰੂਪ ਛਲ ਵਿਚ) ਖਚਿਤ ਹੋ ਕੇ ਖ਼ੁਆਰ ਹੋ ਰਹੇ ਹਨ ।
(ਇਸ ਦਿ੍ਰਸ਼ਟਮਾਨ) ਛਲ ਵਿਚ ਫਸੇ ਹੋਏ ਜੀਵ ਦਾ ਛਲ ਵਿਚ ਮੋਹ ਪੈ ਗਿਆ ਹੈ, ਇਸ ਕਰਕੇ ਇਸ ਨੂੰ ਆਪਣਾ ਪੈਦਾ ਕਰਨ ਵਾਲਾ ਭੁੱਲ ਗਿਆ ਹੈ ।
(ਇਸ ਨੂੰ ਯਾਦ ਨਹੀਂ ਰਹਿ ਗਿਆ ਕਿ) ਸਾਰਾ ਜਗਤ ਨਾਸਵੰਤ ਹੈ, ਕਿਸੇ ਨਾਲ ਭੀ ਮੋਹ ਨਹੀਂ ਪਾਣਾ ਚਾਹੀਦਾ ।
(ਇਹ ਸਾਰਾ ਜਗਤ ਹੈ ਤਾਂ ਛਲ, ਪਰ ਇਹ) ਛਲ (ਸਾਰੇ ਜੀਵਾਂ ਨੂੰ) ਪਿਆਰਾ ਲੱਗ ਰਿਹਾ ਹੈ, ਸ਼ਹਿਦ (ਵਾਂਗ) ਮਿੱਠਾ ਲੱਗਦਾ ਹੈ, ਇਸ ਤ੍ਰਹਾਂ ਇਹ ਛਲ ਸਾਰੇ ਜੀਵਾਂ ਨੂੰ ਡੋਬ ਰਿਹਾ ਹੈ ।
(ਹੇ ਪ੍ਰਭੂ!) ਨਾਨਕ (ਤੇਰੇ ਅੱਗੇ) ਅਰਜ਼ ਕਰਦਾ ਹੈ ਕਿ ਤੈਥੋਂ ਬਿਨਾ (ਇਹ ਜਗਤ) ਛਲ ਹੈ ।੧ ।