ਮਹਲਾ ੨ ॥
ਜੇ ਸਉ ਚੰਦਾ ਉਗਵਹਿ ਸੂਰਜ ਚੜਹਿ ਹਜਾਰ ॥
ਏਤੇ ਚਾਨਣ ਹੋਦਿਆਂ ਗੁਰ ਬਿਨੁ ਘੋਰ ਅੰਧਾਰ ॥੨॥
Sahib Singh
ਸਉ ਚੰਦਾ = ਇਕ ਸੌ ਚੰਦ੍ਰਮਾ ।
ਏਤੇ ਚਾਨਣ = ਇਤਨੇ ਚਾਨਣ ।
ਗੁਰ ਬਿਨੁ = ਗੁਰੂ ਤੋਂ ਬਿਨਾ ।
ਘੋਰ ਅੰਧਾਰ = ਘੁੱਪ ਹਨੇਰਾ ।
ਏਤੇ ਚਾਨਣ = ਇਤਨੇ ਚਾਨਣ ।
ਗੁਰ ਬਿਨੁ = ਗੁਰੂ ਤੋਂ ਬਿਨਾ ।
ਘੋਰ ਅੰਧਾਰ = ਘੁੱਪ ਹਨੇਰਾ ।
Sahib Singh
ਜੇ (ਇਕ) ਸੌ ਚੰਦ੍ਰਮਾ ਚੜ੍ਹਨ ਅਤੇ ਹਜ਼ਾਰ ਸੂਰਜ ਚੜ੍ਹਨ, ਜੇ ਇਤਨੇ ਭੀ ਚਾਨਣ ਹੋ ਜਾਣ (ਭਾਵ, ਚਾਨਣ ਕਰਨ ਵਾਲੇ ਜੇ ਇਤਨੇ ਭੀ ਚੰਦ੍ਰਮਾ ਸੂਰਜ ਆਦਿਕ ਗ੍ਰਹਿ ਅਕਾਸ਼ ਵਿਚ ਚੜ੍ਹ ਪੈਣ), ਗੁਰੂ ਤੋਂ ਬਿਨਾ (ਫੇਰ ਭੀ) ਘੁੱਪ ਹਨੇਰਾ ਹੈ ।੨ ।