ਆਸਾ ਮਹਲਾ ੫ ਛੰਤ ਘਰੁ ੮
ੴ ਸਤਿਗੁਰ ਪ੍ਰਸਾਦਿ ॥
ਕਮਲਾ ਭ੍ਰਮ ਭੀਤਿ ਕਮਲਾ ਭ੍ਰਮ ਭੀਤਿ ਹੇ ਤੀਖਣ ਮਦ ਬਿਪਰੀਤਿ ਹੇ ਅਵਧ ਅਕਾਰਥ ਜਾਤ ॥
ਗਹਬਰ ਬਨ ਘੋਰ ਗਹਬਰ ਬਨ ਘੋਰ ਹੇ ਗ੍ਰਿਹ ਮੂਸਤ ਮਨ ਚੋਰ ਹੇ ਦਿਨਕਰੋ ਅਨਦਿਨੁ ਖਾਤ ॥
ਦਿਨ ਖਾਤ ਜਾਤ ਬਿਹਾਤ ਪ੍ਰਭ ਬਿਨੁ ਮਿਲਹੁ ਪ੍ਰਭ ਕਰੁਣਾ ਪਤੇ ॥
ਜਨਮ ਮਰਣ ਅਨੇਕ ਬੀਤੇ ਪ੍ਰਿਅ ਸੰਗ ਬਿਨੁ ਕਛੁ ਨਹ ਗਤੇ ॥
ਕੁਲ ਰੂਪ ਧੂਪ ਗਿਆਨਹੀਨੀ ਤੁਝ ਬਿਨਾ ਮੋਹਿ ਕਵਨ ਮਾਤ ॥
ਕਰ ਜੋੜਿ ਨਾਨਕੁ ਸਰਣਿ ਆਇਓ ਪ੍ਰਿਅ ਨਾਥ ਨਰਹਰ ਕਰਹੁ ਗਾਤ ॥੧॥

ਮੀਨਾ ਜਲਹੀਨ ਮੀਨਾ ਜਲਹੀਨ ਹੇ ਓਹੁ ਬਿਛੁਰਤ ਮਨ ਤਨ ਖੀਨ ਹੇ ਕਤ ਜੀਵਨੁ ਪ੍ਰਿਅ ਬਿਨੁ ਹੋਤ ॥
ਸਨਮੁਖ ਸਹਿ ਬਾਨ ਸਨਮੁਖ ਸਹਿ ਬਾਨ ਹੇ ਮ੍ਰਿਗ ਅਰਪੇ ਮਨ ਤਨ ਪ੍ਰਾਨ ਹੇ ਓਹੁ ਬੇਧਿਓ ਸਹਜ ਸਰੋਤ ॥
ਪ੍ਰਿਅ ਪ੍ਰੀਤਿ ਲਾਗੀ ਮਿਲੁ ਬੈਰਾਗੀ ਖਿਨੁ ਰਹਨੁ ਧ੍ਰਿਗੁ ਤਨੁ ਤਿਸੁ ਬਿਨਾ ॥
ਪਲਕਾ ਨ ਲਾਗੈ ਪ੍ਰਿਅ ਪ੍ਰੇਮ ਪਾਗੈ ਚਿਤਵੰਤਿ ਅਨਦਿਨੁ ਪ੍ਰਭ ਮਨਾ ॥
ਸ੍ਰੀਰੰਗ ਰਾਤੇ ਨਾਮ ਮਾਤੇ ਭੈ ਭਰਮ ਦੁਤੀਆ ਸਗਲ ਖੋਤ ॥
ਕਰਿ ਮਇਆ ਦਇਆ ਦਇਆਲ ਪੂਰਨ ਹਰਿ ਪ੍ਰੇਮ ਨਾਨਕ ਮਗਨ ਹੋਤ ॥੨॥

ਅਲੀਅਲ ਗੁੰਜਾਤ ਅਲੀਅਲ ਗੁੰਜਾਤ ਹੇ ਮਕਰੰਦ ਰਸ ਬਾਸਨ ਮਾਤ ਹੇ ਪ੍ਰੀਤਿ ਕਮਲ ਬੰਧਾਵਤ ਆਪ ॥
ਚਾਤ੍ਰਿਕ ਚਿਤ ਪਿਆਸ ਚਾਤ੍ਰਿਕ ਚਿਤ ਪਿਆਸ ਹੇ ਘਨ ਬੂੰਦ ਬਚਿਤ੍ਰਿ ਮਨਿ ਆਸ ਹੇ ਅਲ ਪੀਵਤ ਬਿਨਸਤ ਤਾਪ ॥
ਤਾਪਾ ਬਿਨਾਸਨ ਦੂਖ ਨਾਸਨ ਮਿਲੁ ਪ੍ਰੇਮੁ ਮਨਿ ਤਨਿ ਅਤਿ ਘਨਾ ॥
ਸੁੰਦਰੁ ਚਤੁਰੁ ਸੁਜਾਨ ਸੁਆਮੀ ਕਵਨ ਰਸਨਾ ਗੁਣ ਭਨਾ ॥
ਗਹਿ ਭੁਜਾ ਲੇਵਹੁ ਨਾਮੁ ਦੇਵਹੁ ਦ੍ਰਿਸਟਿ ਧਾਰਤ ਮਿਟਤ ਪਾਪ ॥
ਨਾਨਕੁ ਜੰਪੈ ਪਤਿਤ ਪਾਵਨ ਹਰਿ ਦਰਸੁ ਪੇਖਤ ਨਹ ਸੰਤਾਪ ॥੩॥

ਚਿਤਵਉ ਚਿਤ ਨਾਥ ਚਿਤਵਉ ਚਿਤ ਨਾਥ ਹੇ ਰਖਿ ਲੇਵਹੁ ਸਰਣਿ ਅਨਾਥ ਹੇ ਮਿਲੁ ਚਾਉ ਚਾਈਲੇ ਪ੍ਰਾਨ ॥
ਸੁੰਦਰ ਤਨ ਧਿਆਨ ਸੁੰਦਰ ਤਨ ਧਿਆਨ ਹੇ ਮਨੁ ਲੁਬਧ ਗੋਪਾਲ ਗਿਆਨ ਹੇ ਜਾਚਿਕ ਜਨ ਰਾਖਤ ਮਾਨ ॥
ਪ੍ਰਭ ਮਾਨ ਪੂਰਨ ਦੁਖ ਬਿਦੀਰਨ ਸਗਲ ਇਛ ਪੁਜੰਤੀਆ ॥
ਹਰਿ ਕੰਠਿ ਲਾਗੇ ਦਿਨ ਸਭਾਗੇ ਮਿਲਿ ਨਾਹ ਸੇਜ ਸੋਹੰਤੀਆ ॥
ਪ੍ਰਭ ਦ੍ਰਿਸਟਿ ਧਾਰੀ ਮਿਲੇ ਮੁਰਾਰੀ ਸਗਲ ਕਲਮਲ ਭਏ ਹਾਨ ॥
ਬਿਨਵੰਤਿ ਨਾਨਕ ਮੇਰੀ ਆਸ ਪੂਰਨ ਮਿਲੇ ਸ੍ਰੀਧਰ ਗੁਣ ਨਿਧਾਨ ॥੪॥੧॥੧੪॥

Sahib Singh
ਮੀਨਾ = ਮੱਛੀ !
ਜਲ ਹੀਨ = ਪਾਣੀ ਤੋਂ ਬਿਨਾ ।
ਖੀਨ = ਕਮਜ਼ੋਰ, ਲਿੱਸਾ ।
ਕਤ = ਕਿਵੇਂ ?
ਪਿ੍ਰਅ ਬਿਨੁ = ਪਿਆਰੇ ਤੋਂ ਬਿਨਾ ।
ਸਨਮੁਖ = ਸਾਹਮਣੇ, ਮੂੰਹ ਉਤੇ ।
ਸਹਿ = ਸਹੈ, ਸਹਾਰਦਾ ਹੈ ।
ਬਾਨ = ਤੀਰ ।
ਮਿ੍ਰਗ = ਹਰਨ ।
ਅਰਪੇ = ਭੇਟਾ ਕਰ ਦੇਂਦਾ ਹੈ ।
ਪ੍ਰਾਨ = ਜਿੰਦ ।
ਬੇਧਿਓ = ਵਿੰਨਿ੍ਹਆ ਜਾਂਦਾ ਹੈ ।
ਸਹਜ ਸਰੋਤ = ਆਤਮਕ ਅਡੋਲਤਾ ਦੇਣ ਵਾਲੇ ਨਾਦ ਨੂੰ ਸੁਣ ਕੇ ।
ਪਿ੍ਰਅ = ਹੇ ਪਿਆਰੇ !
ਬੈਰਾਗੀ = ਉਦਾਸ = ਚਿੱਤ ।
ਧਿ੍ਰਗੁ = ਫਿਟਕਾਰ = ਜੋਗ ।
ਤਨੁ = ਸਰੀਰ ।
ਪਲਕਾ ਨ ਲਾਗੈ = ਅੱਖਾਂ ਦੀਆਂ ਪਲਕਾਂ ਨਹੀਂ ਇਕੱਠੀਆਂ ਹੁੰਦੀਆਂ, ਨੀਂਦ ਨਹੀਂ ਆਉਂਦੀ ।
ਪਾਗੈ = ਪਗ, ਚਰਨ ।
ਅਨਦਿਨੁ = ਹਰ ਵੇਲੇ ।
ਸ੍ਰੀ ਰੰਗ = ਲੱਛਮੀ ਦਾ ਪਤੀ, ਪਰਮਾਤਮਾ ।
ਸ੍ਰੀ = ਲੱਛਮੀ ।
ਮਾਤੇ = ਮਸਤ ।
ਭੈ = ਸਾਰੇ ਡਰ {‘ਭਉ’ ਤੋਂ ਬਹੁ-ਵਚਨ} ।
ਦੁਤੀਆ = ਦੂਜਾ, ਮਾਇਆ ਦਾ ।
ਭਰਮ ਦੁਤੀਆ = ਮਾਇਆ ਪਿੱਛੇ ਭਟਕਣਾ ।
ਮਇਆ = ਤਰਸ ।
ਦਇਆਲ = ਹੇ ਦਇਆਲ !
ਪੂਰਨ = ਹੇ ਸਰਬ = ਵਿਆਪਕ !
ਨਾਨਕ = ਹੇ ਨਾਨਕ !
    ।੨ ।
ਅਲਿ = ਭੌਰਾ ।
ਅਲੀਅਲ = ਅਲਿਕੁਲ, ਭੌਰੇ ।
ਗੁੰਜਾਤ = ਗੁੰਜਾਰ ਪਾਂਦੇ ।
ਮਕਰੰਦ = ਫੁੱਲ ਦੀ ਵਿਚਲੀ ਧੂੜੀ ।
ਬਾਸਨ = ਸੁਗੰਧੀ ।
ਮਾਤ = ਮਸਤ ।
ਆਪ = ਆਪੁ, ਆਪਣੇ ਆਪ ਨੂੰ ।
ਚਾਤਿ੍ਰਕ = ਪਪੀਹਾ ।
ਘਨ = ਬੂੰਦ ।
ਬਚਿਤਿ੍ਰ = ਸੁੁੰਦਰ, ਸੋਹਣੀ ।
ਮਨਿ = ਮਨ ਵਿਚ ।
ਆਸ = ਤਾਂਘ ।
ਅਲ = ਅਲਿ, ਮਸਤ ਕਰ ਦੇਣ ਵਾਲਾ ਰਸ ।
ਤਾਪ = ਦੁੱਖ = ਕਲੇਸ਼ ।
ਤਨਿ = ਤਨ ਵਿਚ, ਹਿਰਦੇ ਵਿਚ ।
ਘਨਾ = ਬਹੁਤ ।
ਸੁਜਾਨ = ਸਿਆਣਾ ।
ਰਸਨਾ = ਜੀਭ (ਨਾਲ) ।
ਭਨਾ = ਭਨਾਂ, ਮੈਂ ਉਚਾਰਾਂ ।
ਗਹਿ = ਫੜ ਕੇ ।
ਦਿ੍ਰਸਟਿ = ਨਜ਼ਰ, ਨਿਗਾਹ ।
ਜੰਪੈ = ਬੇਨਤੀ ਕਰਦਾ ਹੈ ।
ਪਤਿਤ ਪਾਵਨ = ਹੇ ਪਤਿਤਾਂ ਨੂੰ ਪਵਿਤ੍ਰ ਕਰਨ ਵਾਲੇ !
    ।੩ ।
ਚਿਤਵਉ = ਮੈਂ ਚਿਤਵਦਾ ਹਾਂ ।
ਨਾਥ = ਹੇ ਨਾਥ !
ਅਨਾਥ = ਮੈਨੂੰ ਅਨਾਥ ਨੂੰ ।
ਚਾਈਲੇ = ਚਾਉ = ਭਰੇ ।
ਲੁਬਧ = ਲਾਲਚੀ ।
ਜਾਚਿਕ = ਮੰਗਤੇ ।
ਮਾਨ = ਆਦਰ ।
ਬਿਦੀਰਨ = ਨਾਸ ਕਰਨ ਵਾਲਾ ।
ਕੰਠਿ = ਗਲ ਨਾਲ ।
ਸਭਾਗੇ = ਭਾਗਾਂ ਵਾਲੇ ।
ਨਾਹ = ਨਾਥ, ਖਸਮ ।
ਪ੍ਰਭ = ਹੇ ਪ੍ਰਭੂ !
ਮੁਰਾਰੀ = ਹੇ ਮੁਰਾਰੀ !
ਕਲਮਲ = ਪਾਪ ।
ਸ੍ਰੀਧਰ = ਲੱਛਮੀ = ਪਤੀ ।
ਨਿਧਾਨ = ਖ਼ਜ਼ਾਨਾ ।੪ ।
    
Sahib Singh
ਹੇ ਭਾਈ! ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਜਦੋਂ ਮੱਛੀ ਪਾਣੀ ਤੋਂ ਵਿਛੁੜ ਜਾਂਦੀ ਹੈ, ਪਾਣੀ ਤੋਂ ਵਿਛੁੜਿਆਂ ਉਸ ਦਾ ਮਨ ਉਸ ਦਾ ਸਰੀਰ ਲਿੱਸਾ ਹੋ ਜਾਂਦਾ ਹੈ ।
ਪਿਆਰੇ (ਪਾਣੀ) ਤੋਂ ਬਿਨਾ ਉਹ ਕਿਵੇਂ ਜੀਊ ਸਕਦੀ ਹੈ ?
ਹੇ ਭਾਈ! ਹਰਨ ਆਤਮਕ ਜੀਵਨ ਦੇਣ ਵਾਲੀ (ਘੰਡੇ ਹੇੜੇ ਦੀ ਆਵਾਜ਼) ਸੁਣ ਕੇ ਆਪਣਾ ਮਨ ਆਪਣਾ ਸਰੀਰ ਆਪਣੀ ਜਿੰਦ (ਸਭ ਕੁਝ ਉਸ ਮਿੱਠੀ ਸੁਰ ਤੋਂ) ਸਦਕੇ ਕਰ ਦੇਂਦਾ ਹੈ, ਸਿੱਧਾ ਮੂੰਹ ਉਤੇ ਉਹ (ਸ਼ਿਕਾਰੀ ਦਾ) ਤੀਰ ਸਹਾਰਦਾ ਹੈ, ਸਾਹਮਣੇ ਮੂੰਹ ਰੱਖ ਕੇ ਤੀਰ ਸਹਾਰਦਾ ਹੈ ।
ਹੇ ਪਿਆਰੇ! ਮੇਰੀ ਪ੍ਰੀਤਿ (ਤੇਰੇ ਚਰਨਾਂ ਵਿਚ) ਲੱਗ ਗਈ ਹੈ ।
(ਹੇ ਪ੍ਰਭੂ! ਮੈਨੂੰ) ਮਿਲ, ਮੇਰਾ ਚਿੱਤ (ਦੁਨੀਆ ਵਲੋਂ) ਉਦਾਸ ਹੈ ।
ਹੇ ਭਾਈ! ਉਸ ਪਿਆਰੇ ਦੇ ਮਿਲਾਪ ਤੋਂ ਬਿਨਾ ਜੇ ਇਹ ਸਰੀਰ ਇਕ ਖਿਨ ਭੀ ਟਿਕਿਆ ਰਹਿ ਸਕੇ ਤਾਂ ਇਹ ਸਰੀਰ ਫਿਟਕਾਰ-ਜੋਗ ਹੈ ।
ਹੇ ਪਿਆਰੇ ਪ੍ਰਭੂ! ਮੈਨੂੰ ਨੀਂਦ ਨਹੀਂ ਪੈਂਦੀ, ਤੇਰੇ ਚਰਨਾਂ ਵਿਚ ਮੇਰੀ ਪ੍ਰੀਤ ਲੱਗੀ ਹੋਈ ਹੈ, ਮੇਰਾ ਮਨ ਹਰ ਵੇਲੇ ਤੈਨੂੰ ਹੀ ਚਿਤਾਰ ਰਿਹਾ ਹੈ ।
ਹੇ ਭਾਈ! ਜੇਹੜੇ ਵਡ-ਭਾਗੀ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੇ ਜਾਂਦੇ ਹਨ ਜੇਹੜੇ ਉਸ ਦੇ ਨਾਮ ਵਿਚ ਮਸਤ ਹੋ ਜਾਂਦੇ ਹਨ, ਉਹ ਦੁਨੀਆ ਦੇ ਸਾਰੇ ਡਰ ਮਾਇਆ ਦੀ ਭਟਕਣਾ ਇਹ ਸਭ ਕੁਝ ਦੂਰ ਕਰ ਲੈਂਦੇ ਹਨ ।
ਹੇ ਨਾਨਕ! (ਆਖ—) ਹੇ ਸਰਬ-ਵਿਆਪਕ ਦਇਆਲ ਹਰੀ! ਮੇਰੇ ਉਤੇ ਮੇਹਰ ਕਰ, ਤਰਸ ਕਰ, ਮੈਂ ਸਦਾ ਤੇਰੇ ਪਿਆਰ ਵਿਚ ਮਸਤ ਰਹਾਂ ।੨ ।
(ਹੇ ਭਾਈ! ਕੌਲ-ਫੁੱਲਾਂ ਦੇ ਦੁਆਲੇ) ਭੌਰੇ ਗੁੰਜਾਰ ਪਾਂਦੇ ਹਨ, ਭੌਰੇ ਨਿੱਤ ਗੁੰਜਾਰ ਪਾਂਦੇ ਹਨ, ਕੌਲ-ਫੁੱਲਾਂ ਦੀ ਧੂੜੀ ਦੇ ਰਸ ਦੀ ਸੁਗੰਧੀ ਵਿਚ ਮਸਤ ਹੁੰਦੇ ਹਨ, ਪ੍ਰੀਤੀ ਦੇ ਖਿੱਚੇ ਹੋਏ ਉਹ ਆਪਣੇ ਆਪ ਨੂੰ ਕੌਲ-ਫੁੱਲਾਂ ਵਿਚ ਬੰਨ੍ਹਾ ਲੈਂਦੇ ਹਨ ।
(ਹੇ ਭਾਈ! ਭਾਵੇਂ ਸਰ ਤੇ ਟੋਭੇ ਪਾਣੀ ਨਾਲ ਭਰੇ ਪਏ ਹਨ, ਪਰ) ਪਪੀਹੇ ਦੇ ਚਿੱਤ ਨੂੰ (ਬੱਦਲਾਂ ਦੀ ਬੂੰਦ ਦੀ) ਪਿਆਸ ਹੈ, ਪਪੀਹੇ ਦੇ ਚਿੱਤ ਨੂੰ (ਸਿਰਫ਼ ਬੱਦਲਾਂ ਦੀ ਬੂੰਦ ਦੀ) ਤ੍ਰੇਹ ਹੈ, ਉਸ ਦੇ ਮਨ ਵਿਚ ਬੱਦਲਾਂ ਦੀ ਬੂੰਦ ਦੀ ਹੀ ਤਾਂਘ ਹੈ ।
ਜਦੋਂ ਪਪੀਹਾ ਉਸ ਮਸਤ ਕਰਾ ਦੇਣ ਵਾਲੀ ਬੂੰਦ ਨੂੰ ਪੀਂਦਾ ਹੈ, ਤਾਂ ਉਸ ਦੀ ਤਪਸ਼ ਮਿਟਦੀ ਹੈ ।
ਹੇ ਜੀਵਾਂ ਦੇ ਦੁੱਖ-ਕਲੇਸ਼ ਨਾਸ ਕਰਨ ਵਾਲੇ! ਤਾਪ ਨਾਸ ਕਰਨ ਵਾਲੇ! (ਮੇਰੀ ਤੇਰੇ ਦਰ ਤੇ ਬੇਨਤੀ ਹੈ, ਮੈਨੂੰ) ਮਿਲ, ਮੇਰੇ ਮਨ ਵਿਚ ਮੇਰੇ ਹਿਰਦੇ ਵਿਚ (ਤੇਰੇ ਚਰਨਾਂ ਦਾ) ਬਹੁਤ ਡੂੰਘਾ ਪ੍ਰੇਮ ਹੈ ।
ਤੂੰ ਮੇਰਾ ਸੋਹਣਾ ਚਤੁਰ ਸਿਆਣਾ ਮਾਲਕ ਹੈਂ ।
ਮੈਂ (ਆਪਣੀ) ਜੀਭ ਨਾਲ ਤੇਰੇ ਕੇਹੜੇ ਕੇਹੜੇ ਗੁਣ ਬਿਆਨ ਕਰਾਂ ?
ਹੇ ਵਿਕਾਰਾਂ ਵਿਚ ਡਿੱਗੇ ਹੋਇਆਂ ਨੂੰ ਪਵਿਤ੍ਰ ਕਰਨ ਵਾਲੇ ਹਰੀ! ਮੈਨੂੰ ਬਾਹੋਂ ਫੜ ਕੇ ਆਪਣੀ ਚਰਨੀਂ ਲਾ ਲਵੋ, ਮੈਨੂੰ ਆਪਣਾ ਨਾਮ ਬਖ਼ਸ਼ੋ, ਤੇਰੀ ਨਿਗਾਹ ਮੇਰੇ ਉਤੇ ਪੈਂਦਿਆਂ ਹੀ ਮੇਰੇ ਸਾਰੇ ਪਾਪ ਮਿਟ ਜਾਂਦੇ ਹਨ ।
ਨਾਨਕ ਬੇਨਤੀ ਕਰਦਾ ਹੈ—ਹੇ ਹਰੀ! ਤੇਰਾ ਦਰਸਨ ਕੀਤਿਆਂ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ ।੩ ।
(ਇਹ ਵਾਰ) ਟੁੰਡੇ (ਰਾਜਾ) ਅਸਰਾਜ ਦੀ (ਵਾਰ ਦੀ) ਸੁਰ ਉਤੇ (ਗਾਉਣੀ ਹੈ) ।
ਸਾਖੀ:- ਅਸਰਾਜ ਇਕ ਰਾਜੇ ਦਾ ਪੁੱਤਰ ਸੀ, ਜਿਸ ਦਾ ਨਾਮ ਸਾਰੰਗ ਸੀ ।
ਆਪਣੀ ਇਸਤ੍ਰੀ ਮਰ ਜਾਣ ਕਰਕੇ ਰਾਜਾ ਸਾਰੰਗ ਨੇ ਪਿਛਲੀ ਉਮਰੇ ਇਕ ਹੋਰ ਵਿਆਹ ਕਰ ਲਿਆ ।
ਨਵੀਂ ਰਾਣੀ ਆਪਣੇ ਮਤ੍ਰੇਏ ਪੁੱਤਰ ਅਸਰਾਜ ਤੇ ਰੀਝ ਪਈ, ਪਰ ਅਸਰਾਜ ਆਪਣੇ ਧਰਮ ਤੇ ਕਾਇਮ ਰਿਹਾ ।
ਜਦੋਂ ਰਾਣੀ ਦੀ ਹੋਰ ਕੋਈ ਚਾਲ ਪੁੱਤਰ ਨੂੰ ਧਰਮ ਤੋਂ ਡੇਗਣ ਵਿਚ ਕਾਮਯਾਬ ਨਾਹ ਹੋਈ, ਤਾਂ ਉਸ ਨੇ ਰਾਜੇ ਪਾਸ ਅਸਰਾਜ ਦੇ ਉਲਟ ਝੂਠੇ ਦੂਸ਼ਣ ਲਗਾ ਦਿੱਤੇ ।
ਰਾਜੇ ਨੇ ਕ੍ਰੋਧ ਵਿਚ ਆ ਕੇ ਪੁੱਤਰ ਵਾਸਤੇ ਫਾਂਸੀ ਦਾ ਹੁਕਮ ਦੇ ਦਿੱਤਾ ।
ਰਾਜੇ ਦਾ ਵਜ਼ੀਰ ਸਿਆਣਾ ਸੀ ।
ਉਸ ਨੇ ਅਸਰਾਜ ਨੂੰ ਜਾਨੋਂ ਤਾਂ ਨਾਹ ਮਾਰਿਆ ਪਰ ਉਸ ਦਾ ਇਕ ਹੱਥ ਕੱਟ ਕੇ ਉਸ ਨੂੰ ਸ਼ਹਿਰੋਂ ਬਾਹਰ ਕਿਸੇ ਉਜਾੜ ਵਿਚ ਇਕ ਖੂਹ ਤੇ ਛੱਡ ਦਿੱਤਾ ।
ਉੱਥੋਂ ਦੀ ਵਣਜਾਰਿਆਂ ਦਾ ਇਕਕਾਫ਼ਲਾ ਲੰਘਿਆ ।
ਉਹਨਾਂ ਵਿਚੋਂ ਇਕ ਵਣਜਾਰੇ ਨੇ ਅਸਰਾਜ ਨੂੰ ਆਪਣੇ ਨਾਲ ਲੈ ਲਿਆ ।
ਵਣਜਾਰੇ ਕਿਸੇ ਹੋਰ ਰਾਜੇ ਦੇ ਸ਼ਹਿਰ ਵਿਚੋਂ ਦੀ ਲੰਘੇ ।
ਉਥੇ ਅਸਰਾਜ ਇਕ ਧੋਬੀ ਦੇ ਪਾਸ ਵੇਚ ਦਿੱਤਾ ਗਿਆ ।
ਅਸਰਾਜ ਉੱਥੇ ਧੋਬੀ ਦੇ ਘਰ ਰਹਿ ਕੇ ਸੇਵਾ ਵਿਚ ਆਪਣੇ ਦਿਨ ਬਿਤਾਉਣ ਲੱਗ ਪਿਆ ।
ਸਮਾ ਪਾ ਕੇ ਉਸ ਸ਼ਹਿਰ ਦਾ ਰਾਜਾ ਸੰਤਾਨ-ਹੀਨ ਹੀ ਮਰ ਗਿਆ ।
ਵਜ਼ੀਰਾਂ ਨੇ ਆਪੋ ਵਿਚ ਫ਼ੈਸਲਾ ਕੀਤਾ ਕਿ ਸਵੇਰੇ ਜੋ ਮਨੁੱਖ ਸਭ ਤੋਂ ਪਹਿਲਾਂ ਸ਼ਹਿਰ ਦਾ ਦਰਵਾਜ਼ਾ ਖੜਕਾਏ, ਉਸ ਨੂੰ ਰਾਜ ਦੇ ਦਿੱਤਾ ਜਾਏ ।
ਅਸਰਾਜ ਦੇ ਭਾਗ ਜਾਗੇ ਧੋਬੀ ਦਾ ਬਲਦ ਖੁਲ੍ਹ ਗਿਆ ਬਲਦ ਦੀ ਢੂੰਡ ਭਾਲ ਵਿਚ ਅਸਰਾਜ ਸਵੇਰੇ ਹੀ ਉਠ ਤੁਰਿਆ ਤੇ ਦਰਵਾਜ਼ਾ ਜਾ ਖੜਕਾਇਓਸੁ ।
ਇਸ ਤ੍ਰਹਾਂ ਉਸ ਦੇਸ਼ ਦਾ ਰਾਜ ਇਸ ਨੂੰ ਮਿਲ ਗਿਆ ।
ਰਾਜੇ ਦਾ ਪੁੱਤਰ ਹੋਣ ਕਰਕੇ ਅਸਰਾਜ ਦੇ ਅੰਦਰ ਰਾਜ-ਪਰਬੰਧ ਵਾਲੇ ਸੰਸਕਾਰ ਮੌਜੂਦ ਸਨ; ਸੋ ਏਸ ਨੇ ਦੇਸ਼ ਦੇ ਪਰਬੰਧ ਨੂੰ ਚੰਗੀ ਤ੍ਰਹਾਂ ਸੰਭਾਲ ਲਿਆ ।
ਕੁਝ ਸਮਾ ਪਾ ਕੇ ਗੁਆਂਢੀ ਦੇਸ਼ਾਂ ਵਿਚ ਕਾਲ ਪੈ ਗਿਆ, ਪਰ ਅਸਰਾਜ ਦੇ ਦੇਸ਼ ਵਿਚ ਚੰਗਾ ਸੁਕਾਲ ਸੀ ।
ਦੂਸਰੇ ਦੇਸ਼ਾਂ ਦੇ ਲੋਕ ਇਸ ਦੇ ਰਾਜ ਵਿਚੋਂ ਅੰਨ ਦਾਣਾ ਮੁੱਲ ਲੈਣ ਵਾਸਤੇ ਆਉਣ ਲੱਗ ਪਏ ।
ਇਸ ਦੇ ਪਿਤਾ ਦਾ ਵਜ਼ੀਰ ਭੀ ਆਇਆ ।
ਅਸਰਾਜ ਨੇ ਵਜ਼ੀਰ ਨੂੰ ਪਛਾਣ ਲਿਆ ।
ਆਪੋ ਵਿਚ ਦੋਵੇਂ ਬੜੇ ਪ੍ਰੇਮ ਨਾਲ ਮਿਲੇ ।
ਅਸਰਾਜ ਨੇ ਵਜ਼ੀਰ ਦੀ ਬੜੀ ਸੇਵਾ ਕੀਤੀ, ਤੇ ਕੁਝ ਦਿਨ ਕੋਲ ਰੱਖ ਕੇ ਆਪਣੇ ਪਿਤਾ ਦੇ ਦੇਸ਼-ਵਾਸੀਆਂ ਵਾਸਤੇ ਬਹੁਤ ਸਾਰਾ ਅੰਨ ਮੁੱਲ ਲੈਣ ਤੋਂ ਬਿਨਾ ਹੀ ਭੇਟ ਕੀਤਾ ।
ਵਜ਼ੀਰ ਨੇ ਵਾਪਸ ਆ ਕੇ ਇਹ ਸਾਰਾ ਬਿ੍ਰਤਾਂਤ ਰਾਜੇ ਨੂੰ ਦੱਸਿਆ ਤੇ ਪ੍ਰੇਰਿਆ ਕਿ ਆਪਣੇ ਪੁੱਤਰ ਨੂੰ ਹੀ ਆਪਣਾ ਰਾਜ ਭੀ ਸਉਂਪੇ ।
ਰਾਜੇ ਨੂੰ ਆਪਣੇ ਪੁੱਤਰ ਦੇ ਨੇਕ ਆਚਰਨ ਦਾ ਪਤਾ ਲੱਗ ਚੁਕਾ ਹੋਇਆ ਸੀ ।
ਉਸ ਨੇ ਆਪਣੇ ਵਜ਼ੀਰ ਦੀ ਇਹ ਭਲੀ ਸਲਾਹ ਮੰਨ ਲਈ ਤੇ ਆਪਣੇ ਪੁੱਤਰ ਨੂੰ ਸਦਵਾ ਕੇ ਆਪਣਾ ਰਾਜ ਭੀ ਉਸ ਦੇ ਹਵਾਲੇ ਕਰ ਦਿੱਤਾ ।
ਢਾਡੀਆਂ ਨੇ ਇਹ ਸਾਰਾ ਬਿ੍ਰਤਾਂਤ ‘ਵਾਰ’ ਵਿਚ ਜੋੜ ਕੇ ਰਾਜਾ ਦੇ ਦਰਬਾਰ ਵਿਚ ਗਾਂਵਿਆ ਤੇ ਇਨਾਮ ਹਾਸਲ ਕੀਤੇ ।
ਤਦੋਂ ਤੋਂ ਢਾਡੀ ਇਹ ਵਾਰ ਗਾਂਵਦੇ ਚਲੇ ਆ ਰਹੇ ਹਨ ।
ਸਤਿਗੁਰੂ ਜੀ ਨੇ ‘ਆਸਾ ਦੀ ਵਾਰ’ ਭੀ ਇਸੇ ‘ਵਾਰ’ ਦੀ ਸੁਰ ਉਤੇ ਗਾਉਣ ਦੀ ਆਗਿਆ ਕੀਤੀ ਹੈ ।
Follow us on Twitter Facebook Tumblr Reddit Instagram Youtube