ਆਸਾ ਮਹਲਾ ੫ ॥
ਵੰਞੁ ਮੇਰੇ ਆਲਸਾ ਹਰਿ ਪਾਸਿ ਬੇਨੰਤੀ ॥
ਰਾਵਉ ਸਹੁ ਆਪਨੜਾ ਪ੍ਰਭ ਸੰਗਿ ਸੋਹੰਤੀ ॥
ਸੰਗੇ ਸੋਹੰਤੀ ਕੰਤ ਸੁਆਮੀ ਦਿਨਸੁ ਰੈਣੀ ਰਾਵੀਐ ॥
ਸਾਸਿ ਸਾਸਿ ਚਿਤਾਰਿ ਜੀਵਾ ਪ੍ਰਭੁ ਪੇਖਿ ਹਰਿ ਗੁਣ ਗਾਵੀਐ ॥
ਬਿਰਹਾ ਲਜਾਇਆ ਦਰਸੁ ਪਾਇਆ ਅਮਿਉ ਦ੍ਰਿਸਟਿ ਸਿੰਚੰਤੀ ॥
ਬਿਨਵੰਤਿ ਨਾਨਕੁ ਮੇਰੀ ਇਛ ਪੁੰਨੀ ਮਿਲੇ ਜਿਸੁ ਖੋਜੰਤੀ ॥੧॥
ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥
ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥
ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥
ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥
ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥
ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥
ਨਰਕ ਨ ਡੀਠੜਿਆ ਸਿਮਰਤ ਨਾਰਾਇਣ ॥
ਜੈ ਜੈ ਧਰਮੁ ਕਰੇ ਦੂਤ ਭਏ ਪਲਾਇਣ ॥
ਧਰਮ ਧੀਰਜ ਸਹਜ ਸੁਖੀਏ ਸਾਧਸੰਗਤਿ ਹਰਿ ਭਜੇ ॥
ਕਰਿ ਅਨੁਗ੍ਰਹੁ ਰਾਖਿ ਲੀਨੇ ਮੋਹ ਮਮਤਾ ਸਭ ਤਜੇ ॥
ਗਹਿ ਕੰਠਿ ਲਾਏ ਗੁਰਿ ਮਿਲਾਏ ਗੋਵਿੰਦ ਜਪਤ ਅਘਾਇਣ ॥
ਬਿਨਵੰਤਿ ਨਾਨਕ ਸਿਮਰਿ ਸੁਆਮੀ ਸਗਲ ਆਸ ਪੁਜਾਇਣ ॥੩॥
ਨਿਧਿ ਸਿਧਿ ਚਰਣ ਗਹੇ ਤਾ ਕੇਹਾ ਕਾੜਾ ॥
ਸਭੁ ਕਿਛੁ ਵਸਿ ਜਿਸੈ ਸੋ ਪ੍ਰਭੂ ਅਸਾੜਾ ॥
ਗਹਿ ਭੁਜਾ ਲੀਨੇ ਨਾਮ ਦੀਨੇ ਕਰੁ ਧਾਰਿ ਮਸਤਕਿ ਰਾਖਿਆ ॥
ਸੰਸਾਰ ਸਾਗਰੁ ਨਹ ਵਿਆਪੈ ਅਮਿਉ ਹਰਿ ਰਸੁ ਚਾਖਿਆ ॥
ਸਾਧਸੰਗੇ ਨਾਮ ਰੰਗੇ ਰਣੁ ਜੀਤਿ ਵਡਾ ਅਖਾੜਾ ॥
ਬਿਨਵੰਤਿ ਨਾਨਕ ਸਰਣਿ ਸੁਆਮੀ ਬਹੁੜਿ ਜਮਿ ਨ ਉਪਾੜਾ ॥੪॥੩॥੧੨॥
Sahib Singh
ਵੰਞੁ = ਚਲਾ ਜਾ ।
ਆਲਸਾ = ਹੇ ਆਲਸ !
ਰਾਵਉ = ਹਿਰਦੇ ਵਿਚ ਸਿਮਰਦੀ ਹਾਂ, ਸਿਮਰਨ ਦਾ ਆਨੰਦ ਮਾਣਦੀ ਹਾਂ ।
ਸੰਗਿ = ਨਾਲ ।
ਸੋਹੰਤੀ = ਸੋਭ ਰਹੀ ਹਾਂ, ਮੇਰਾ ਜੀਵਨ ਸੋਹਣਾ ਬਣਦਾ ਜਾਂਦਾ ਹੈ ।
ਦਿਨਸੁ = ਦਿਨ ।
ਰੈਣੀ = ਰਾਤ ।
ਰਾਵੀਐ = ਸਿਮਰਨਾ ਚਾਹੀਦਾ ਹੈ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਚਿਤਾਰਿ = ਚੇਤੇ ਕਰ ਕੇ, ਸਿਮਰ ਕੇ ।
ਗਾਵੀਐ = ਗਾਣੇ ਚਾਹੀਦੇ ਹਨ ।
ਬਿਰਹਾ = ਬਿਛੋੜਾ ।
ਲਜਾਇਆ = ਸ਼ਰਮ ਖਾ ਗਿਆ, ਦੂਰ ਹੋ ਗਿਆ ।
ਅਮਿਉ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਦਿ੍ਰਸਟਿ = ਨਿਗਾਹ ਨਾਲ ।
ਸਿੰਚੰਤੀ = ਸਿੰਜਿਆ ।੧ ।
ਵੰਞਹੁ = ਚਲੇ ਜਾਉ ।
ਕਿਲਵਿਖ = ਪਾਪ ।
ਕਿਲਵਿਖਹੁ = ਹੇ ਪਾਪੋ !
ਘਰਿ = ਹਿਰਦੇ = ਘਰ ਵਿਚ ।
ਦੂਤਹ ਦਹਨੁ = ਦੁਸ਼ਮਣਾਂ ਦਾ ਸੜਨ ।
ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ ।
ਵਖਾਣਿਆ = ਸਿਫ਼ਤਿ = ਸਾਲਾਹ ਕੀਤੀ ।
ਆਚਰਜੁ = ਹੈਰਾਨ ਕਰਨ ਵਾਲਾ ਕੌਤਕ ।
ਅਮਿਉ = ਅੰਮਿ੍ਰਤ, ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਵੂਠਾ = ਆ ਵੱਸਿਆ ।
ਪ੍ਰਸਾਦੀ = ਪ੍ਰਸਾਦਿ, ਕਿਰਪਾ ਨਾਲ ।
ਜਾਣਿਆ = ਡੂੰਘੀ ਸਾਂਝ ਪਾਈ ।
ਮਨਿ = ਮਨ ਵਿਚ ।
ਵਜੀ ਵਧਾਈ = ਵਧਣ ਫੁਲਣ ਦਾ ਪ੍ਰਭਾਵ ਪ੍ਰਬਲ ਹੋ ਗਿਆ, ਚੜ੍ਹਦੀ ਕਲਾ ਪ੍ਰਗਟ ਹੋ ਪਈ ।
ਸਹਜਿ = ਆਤਮਕ ਅਡੋਲਤਾ ਵਿਚ ।
ਮੇਲਾ = ਮਿਲਾਪ ।੨ ।
ਡੀਠੜਿਆ = ਵੇਖਿਆ ।
ਨਾਰਾਇਣ = ਪਰਮਾਤਮਾ ।
ਜੈ ਜੈ = ਸਿਫ਼ਤਿ = ਸਾਲਾਹ, ਨਮਸਕਾਰ ।
ਧਰਮੁ = ਧਰਮ = ਰਾਜ ।
ਦੂਤ = ਜਮਦੂਤ ।
ਭਏ ਪਲਾਇਣ = ਭੱਜ ਗਏ ।
ਸਹਜ = ਆਤਮਕ ਅਡੋਲਤਾ ।
ਅਨੁਗ੍ਰਹੁ = ਦਇਆ ।
ਤਜੇ = ਤਿਆਗ ਦਿੱਤੇ ।
ਗਹਿ = ਫੜ ਕੇ ।
ਕੰਠਿ = ਗਲ ਨਾਲ ।
ਗੁਰਿ = ਗੁਰੂ ਦੀ ਰਾਹੀਂ ।
ਅਘਾਇਣ = ਤਿ੍ਰਪਤੀ, ਰਜੇਵਾਂ ।੩ ।
ਨਿਧਿ = ਖ਼ਜ਼ਾਨਾ ।
ਸਿਧਿ = ਕਰਾਮਾਤੀ ਤਾਕਤ ।
ਗਹੇ = ਫੜ ਲਏ ।
ਤਾ = ਤਦੋਂ ।
ਕਾੜਾ = ਚਿੰਤਾ = ਫ਼ਿਕਰ ।
ਵਸਿ = ਵੱਸ ਵਿਚ ।
ਅਸਾੜਾ = ਸਾਡਾ ।
ਗਹਿ ਭੁਜਾ = ਬਾਂਹ ਫੜ ਕੇ ।
ਕਰੁ = ਹੱਥ {ਇਕ = ਵਚਨ} ।
ਮਸਤਕਿ = ਮੱਥੇ ਉਤੇ ।
ਰਾਖਿਆ = ਬਚਾ ਲਿਆ ।
ਨਹ ਵਿਆਪੈ = ਜੋਰ ਨਹੀਂ ਪਾ ਸਕਦਾ ।

ਸੰਗੇ = ਸੰਗਤਿ ਵਿਚ ।
ਰੰਗੇ = ਰੰਗ ਵਿਚ, ਪ੍ਰੇਮ ਵਿਚ ।
ਰਣੁ = ਜੰਗ ਦਾ ਮੈਦਾਨ ।
ਅਖਾੜਾ = ਪਿੜ (ਜਿਥੇ ਪਹਲਵਾਨ ਘੁਲਦੇ ਹਨ) ।
ਜਮਿ = ਜਮ ਨੇ ।
ਉਪਾੜਾ = {ੳÄਪਾਟਨ, ੳÈਪਾਡਿਅ, ਉਪਾੜਾ} ਉਖੇੜਿਆ, ਪੈਰਾਂ ਤੋਂ ਕੱਢਿਆ, ਢਾਹ ਲਿਆ ।
ਬਹੁੜਿ = ਮੁੜ, ਫਿਰ ।੪ ।

ਹੇ ਮੇਰੇ ਆਲਸ! ਚਲਾ ਜਾ (ਮੇਰੀ ਖ਼ਲਾਸੀ ਕਰ, ਮੈਂ ਪ੍ਰਭੂ-ਪਤੀ ਦਾ ਸਿਮਰਨ ਕਰਾਂ) ।
(ਹੇ ਸਖੀ!) ਮੈਂ ਪਰਮਾਤਮਾ ਪਾਸ ਬੇਨਤੀ ਕਰਦੀ ਹਾਂ (ਕਿ ਮੇਰਾ ਆਲਸ ਦੂਰ ਹੋ ਜਾਏ) ।
(ਹੇ ਸਖੀ! ਜਿਉਂ ਜਿਉਂ) ਮੈਂ ਆਪਣੇ ਪਿਆਰੇ ਪ੍ਰਭੂ-ਪਤੀ ਨੂੰ ਆਪਣੇ ਹਿਰਦੇ ਵਿਚ ਵਸਾਂਦੀ ਹਾਂ (ਤਿਉਂ ਤਿਉਂ) ਪ੍ਰਭੂ ਦੇ ਚਰਨਾਂ ਵਿਚ ਜੁੜ ਕੇ ਮੇਰਾ ਜੀਵਨ ਸੋਹਣਾ ਬਣਦਾ ਜਾ ਰਿਹਾ ਹੈ ।
ਹੇ ਸਖੀ! ਉਸ ਖਸਮ-ਪ੍ਰਭੂ ਨੂੰ ਦਿਨ ਰਾਤ ਹਰ ਵੇਲੇ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੇਹੜੀ ਜੀਵ-ਇਸਤ੍ਰੀ ਸੁਆਮੀ ਕੰਤ ਦੇ ਚਰਨਾਂ ਵਿਚ ਜੁੜਦੀ ਹੈ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ! ਹੇ ਸਖੀ! ਹਰੇਕ ਸਾਹ ਦੇ ਨਾਲ ਪ੍ਰਭੂ ਨੂੰ ਸਿਮਰ ਕੇ ਤੇ ਪ੍ਰਭੂ ਦਾ ਦਰਸਨ ਕਰਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੋ ਰਿਹਾ ਹੈ! ਹੇ ਸਖੀ! ਉਸ ਹਰੀ ਦੇ ਗੁਣ ਸਦਾ ਗਾਣੇ ਚਾਹੀਦੇ ਹਨ ।
(ਜਿਸ ਜੀਵ-ਇਸਤ੍ਰੀ ਦੇ ਹਿਰਦੇ ਵਿਚ ਪ੍ਰਭੂ ਨੇ ਆਪਣੀ) ਨਿਗਾਹ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜਿਆ ਉਸ ਨੇ ਪ੍ਰਭੂ-ਪਤੀ ਦਾ ਦਰਸ਼ਨ ਕਰ ਲਿਆ ਉਸ ਦੇ ਅੰਦਰੋਂ (ਪ੍ਰਭੂ-ਚਰਨਾਂ ਤੋਂ) ਵਿਛੋੜਾ ਦੂਰ ਹੋ ਗਿਆ ।
ਨਾਨਕ ਬੇਨਤੀ ਕਰਦਾ ਹੈ (ਤੇ ਆਖਦਾ ਹੈ—ਹੇ ਸਖੀ!) ਮੇਰੀ ਮਨ ਦੀ ਮੁਰਾਦ ਪੂਰੀ ਹੋ ਗਈ ਹੈ, ਮੈਨੂੰ ਉਹ ਪ੍ਰਭੂ ਮਿਲ ਪਿਆ ਹੈ ਜਿਸ ਨੂੰ ਮੈਂ ਭਾਲ ਰਹੀ ਸਾਂ ।੧ ।
ਹੇ ਪਾਪੋ! (ਮੇਰੇ ਹਿਰਦੇ-) ਘਰ ਵਿਚ (ਮੇਰਾ) ਕਰਤਾਰ ਆ ਵੱਸਿਆ ਹੈ (ਹੁਣ ਤੁਸੀ ਮੇਰੇ ਹਿਰਦੇ ਵਿਚੋਂ) ਚਲੇ ਜਾਵੋ ।
ਹੇ ਭਾਈ! ਜਿਸ ਹਿਰਦੇ ਵਿਚ ਗੋਵਿੰਦ ਪਰਗਟ ਹੋ ਜਾਏ, ਉਸ ਵਿਚੋਂ ਵਿਕਾਰ-ਵੈਰੀਆਂ ਦਾ ਨਾਸ ਹੋ ਜਾਂਦਾ ਹੈ, ਤੇ ਪਿਆਰੇ ਗੋਪਾਲ ਗੋਵਿੰਦ ਜੀ (ਉਸ ਮਨੁੱਖ ਦੇ ਹਿਰਦੇ ਵਿਚ) ਪਰਗਟ ਹੁੰਦੇ ਹਨ ਜੇਹੜਾ ਮਨੁੱਖ ਸਾਧ ਸੰਗਤਿ ਵਿਚ ਗੋਵਿੰਦ ਦੀ ਸਿਫ਼ਤਿ-ਸਾਲਾਹ ਕਰਦਾ ਹੈ ।
ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਗੋਬਿੰਦ ਨਾਲ ਡੂੰਘੀ ਸਾਂਝ ਪਾਂਦਾ ਹੈ ਉਹ (ਆਪਣੇ ਅੰਦਰ ਇਕ) ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ (ਕਿ ਉਸ ਦੇ ਹਿਰਦੇ ਵਿਚ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਆ ਵੱਸਦਾ ਹੈ, ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ ।
ਨਾਨਕ ਬੇਨਤੀ ਕਰਦਾ ਹੈ (—ਹੇ ਭਾਈ! ਜਿਸ ਮਨੁੱਖ ਉਤੇ ਮੇਹਰ ਕਰਦਾ ਹੈ ਉਸ ਨੂੰ) ਪ੍ਰਭੂ ਆਪ ਹੀ ਆਨੰਦ-ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਪ੍ਰਭੂ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾਂਦਾ ਹੈ ।੨ ।
ਜੇਹੜੇ ਮਨੁੱਖ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹਨਾਂ ਨੂੰ ਨਰਕ ਨਹੀਂ ਵੇਖਣੇ ਪੈਂਦੇ ।
ਧਰਮ ਰਾਜ (ਭੀ) ਉਹਨਾਂ ਨੂੰ ਨਮਸਕਾਰ ਕਰਦਾ ਹੈ, ਜਮਦੂਤ ਉਹਨਾਂ ਤੋਂ ਪਰੇ ਦੌੜ ਜਾਂਦੇ ਹਨ ।
ਸਾਧ ਸੰਗਤਿ ਵਿਚ ਪਰਮਾਤਮਾ ਦਾ ਭਜਨ ਕਰ ਕੇ ਉਹ ਮਨੁੱਖ ਸੁਖੀ ਹੋ ਜਾਂਦੇ ਹਨ ਉਹਨਾਂ ਨੂੰ ਧਰਮ ਪ੍ਰਾਪਤ ਹੋ ਜਾਂਦਾ ਹੈ ਧੀਰਜ ਪ੍ਰਾਪਤ ਹੋ ਜਾਂਦੀ ਹੈ ਆਤਮਕ ਅਡੋਲਤਾ ਮਿਲ ਜਾਂਦੀ ਹੈ ।
ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ (ਮੋਹ ਮਮਤਾ ਆਦਿਕ ਵਿਕਾਰਾਂ ਤੋਂ) ਬਚਾ ਲੈਂਦਾ ਹੈ, ਉਹ ਮਨੁੱਖ ਮੋਹ ਮਮਤਾ ਆਦਿਕ ਸਭ ਤਿਆਗ ਦੇਂਦੇ ਹਨ ।
ਜਿਨ੍ਹਾਂ ਨੂੰ ਪਰਮਾਤਮਾ ਗੁਰੂ ਦੀ ਰਾਹੀਂ ਆਪਣੇ ਨਾਲ ਮਿਲਾਂਦਾ ਹੈ ਉਹਨਾਂ ਨੂੰ (ਬਾਹੋਂ) ਫੜ ਕੇ ਆਪਣੇ ਗਲ ਨਾਲ ਲਾ ਲੈਂਦਾ ਹੈ ।
ਪਰਮਾਤਮਾ ਦਾ ਨਾਮ ਜਪ ਕੇ ਉਹ (ਮਾਇਆ ਦੀ ਤ੍ਰਿਸ਼ਨਾ ਵੱਲੋਂ) ਰੱਜ ਜਾਂਦੇ ਹਨ ।
ਨਾਨਕ ਬੇਨਤੀ ਕਰਦਾ ਹੈ—ਉਹ ਮਨੁੱਖ ਮਾਲਕ-ਪ੍ਰਭੂ ਦਾ ਸਿਮਰਨ ਕਰ ਕੇ ਆਪਣੀਆਂ ਸਾਰੀਆਂ ਮੁਰਾਦਾਂ ਪੂਰੀਆਂ ਕਰ ਲੈਂਦੇ ਹਨ ।੩ ।
ਹੇ ਭਾਈ! ਜਦੋਂ ਕਿਸੇ ਮਨੁੱਖ ਨੇ ਉਸ ਪਰਮਾਤਮਾ ਦੇ ਚਰਨ ਫੜ ਲਏ ਜੋ ਸਾਰੀਆਂ ਨਿਧੀਆਂ ਦਾ ਸਾਰੀਆਂ ਸਿੱਧੀਆਂ ਦਾ ਮਾਲਕ ਹੈ ਉਸ ਨੂੰ ਤਦੋਂ ਕੋਈ ਚਿੰਤਾ-ਫਿਕਰ ਨਹੀਂ ਰਹਿ ਜਾਂਦਾ (ਕਿਉਂਕਿ, ਹੇ ਭਾਈ!) ਸਾਡੇ ਸਿਰ ਉਤੇ ਉਹ ਪਰਮਾਤਮਾ ਰਾਖਾ ਹੈ ਜਿਸ ਦੇ ਵੱਸ ਵਿਚ ਹਰੇਕ ਚੀਜ਼ ਹੈ ।
(ਹੇ ਭਾਈ! ਜਿਸ ਮਨੁੱਖ ਨੂੰ) ਬਾਹੋਂ ਫੜ ਕੇ (ਪਰਮਾਤਮਾ ਆਪਣੇ ਵਿਚ) ਲੀਨ ਕਰ ਲੈਂਦਾ ਹੈ, ਜਿਸ ਨੂੰ ਆਪਣੇ ਨਾਮ ਦੀ ਦਾਤ ਦੇਂਦਾ ਹੈ, ਉਸ ਦੇ ਮੱਥੇ ਉਤੇ ਹੱਥ ਰੱਖ ਕੇ ਉਸ ਨੂੰ (ਵਿਕਾਰਾਂ ਤੋਂ) ਬਚਾ ਲੈਂਦਾ ਹੈ ।
(ਹੇ ਭਾਈ! ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਨੇ) ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ-ਰਸ ਦਾ ਸੁਆਦ ਚੱਖ ਲਿਆ, ਉਸ ਉਤੇ ਸੰਸਾਰ-ਸਮੁੰਦਰ (ਆਪਣਾ) ਜੋਰ ਨਹੀਂ ਪਾ ਸਕਦਾ ।
ਉਸ ਨੇ ਸਾਧ ਸੰਗਤਿ ਵਿਚ ਟਿਕ ਕੇ, ਹਰਿ-ਨਾਮ ਦੇ ਪ੍ਰੇਮ ਵਿਚ ਲੀਨ ਹੋ ਕੇ ਇਹ ਰਣ ਜਿੱਤ ਲਿਆ ਇਹ ਵੱਡਾ ਪਿੜ ਜਿੱਤ ਲਿਆ (ਜਿੱਥੇ ਕਾਮਾਦਿਕ ਪਹਲਵਾਨਾਂ ਨਾਲ ਸਦਾ ਘੋਲ ਹੁੰਦਾ ਰਹਿੰਦਾ ਹੈ) ।
ਨਾਨਕ ਬੇਨਤੀ ਕਰਦਾ ਹੈ—ਜੇਹੜਾ ਮਨੁੱਖ ਮਾਲਕ-ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ ਉਸ ਨੂੰ (ਇਸ ਜੀਵਨ-ਘੋਲ ਵਿਚ) ਮੁੜ ਕਦੇ ਜਮ ਪੈਰਾਂ ਤੋਂ ਉਖੇੜ ਨਹੀਂ ਸਕਦਾ ।੪।੩।੧੨ ।