ਆਸਾ ਮਹਲਾ ੫ ॥
ਉਠਿ ਵੰਞੁ ਵਟਾਊੜਿਆ ਤੈ ਕਿਆ ਚਿਰੁ ਲਾਇਆ ॥
ਮੁਹਲਤਿ ਪੁੰਨੜੀਆ ਕਿਤੁ ਕੂੜਿ ਲੋਭਾਇਆ ॥
ਕੂੜੇ ਲੁਭਾਇਆ ਧੋਹੁ ਮਾਇਆ ਕਰਹਿ ਪਾਪ ਅਮਿਤਿਆ ॥
ਤਨੁ ਭਸਮ ਢੇਰੀ ਜਮਹਿ ਹੇਰੀ ਕਾਲਿ ਬਪੁੜੈ ਜਿਤਿਆ ॥
ਮਾਲੁ ਜੋਬਨੁ ਛੋਡਿ ਵੈਸੀ ਰਹਿਓ ਪੈਨਣੁ ਖਾਇਆ ॥
ਨਾਨਕ ਕਮਾਣਾ ਸੰਗਿ ਜੁਲਿਆ ਨਹ ਜਾਇ ਕਿਰਤੁ ਮਿਟਾਇਆ ॥੧॥
ਫਾਥੋਹੁ ਮਿਰਗ ਜਿਵੈ ਪੇਖਿ ਰੈਣਿ ਚੰਦ੍ਰਾਇਣੁ ॥
ਸੂਖਹੁ ਦੂਖ ਭਏ ਨਿਤ ਪਾਪ ਕਮਾਇਣੁ ॥
ਪਾਪਾ ਕਮਾਣੇ ਛਡਹਿ ਨਾਹੀ ਲੈ ਚਲੇ ਘਤਿ ਗਲਾਵਿਆ ॥
ਹਰਿਚੰਦਉਰੀ ਦੇਖਿ ਮੂਠਾ ਕੂੜੁ ਸੇਜਾ ਰਾਵਿਆ ॥
ਲਬਿ ਲੋਭਿ ਅਹੰਕਾਰਿ ਮਾਤਾ ਗਰਬਿ ਭਇਆ ਸਮਾਇਣੁ ॥
ਨਾਨਕ ਮ੍ਰਿਗ ਅਗਿਆਨਿ ਬਿਨਸੇ ਨਹ ਮਿਟੈ ਆਵਣੁ ਜਾਇਣੁ ॥੨॥
ਮਿਠੈ ਮਖੁ ਮੁਆ ਕਿਉ ਲਏ ਓਡਾਰੀ ॥
ਹਸਤੀ ਗਰਤਿ ਪਇਆ ਕਿਉ ਤਰੀਐ ਤਾਰੀ ॥
ਤਰਣੁ ਦੁਹੇਲਾ ਭਇਆ ਖਿਨ ਮਹਿ ਖਸਮੁ ਚਿਤਿ ਨ ਆਇਓ ॥
ਦੂਖਾ ਸਜਾਈ ਗਣਤ ਨਾਹੀ ਕੀਆ ਅਪਣਾ ਪਾਇਓ ॥
ਗੁਝਾ ਕਮਾਣਾ ਪ੍ਰਗਟੁ ਹੋਆ ਈਤ ਉਤਹਿ ਖੁਆਰੀ ॥
ਨਾਨਕ ਸਤਿਗੁਰ ਬਾਝੁ ਮੂਠਾ ਮਨਮੁਖੋ ਅਹੰਕਾਰੀ ॥੩॥
ਹਰਿ ਕੇ ਦਾਸ ਜੀਵੇ ਲਗਿ ਪ੍ਰਭ ਕੀ ਚਰਣੀ ॥
ਕੰਠਿ ਲਗਾਇ ਲੀਏ ਤਿਸੁ ਠਾਕੁਰ ਸਰਣੀ ॥
ਬਲ ਬੁਧਿ ਗਿਆਨੁ ਧਿਆਨੁ ਅਪਣਾ ਆਪਿ ਨਾਮੁ ਜਪਾਇਆ ॥
ਸਾਧਸੰਗਤਿ ਆਪਿ ਹੋਆ ਆਪਿ ਜਗਤੁ ਤਰਾਇਆ ॥
ਰਾਖਿ ਲੀਏ ਰਖਣਹਾਰੈ ਸਦਾ ਨਿਰਮਲ ਕਰਣੀ ॥
ਨਾਨਕ ਨਰਕਿ ਨ ਜਾਹਿ ਕਬਹੂੰ ਹਰਿ ਸੰਤ ਹਰਿ ਕੀ ਸਰਣੀ ॥੪॥੨॥੧੧॥
Sahib Singh
ਉਠਿ = ਉੱਠ ਕੇ ।
ਵੰਞੁ = ਤੁਰ ਪਉ ।
ਵਟਾਊੜਿਆ = ਹੇ ਭੋਲੇ ਵਟਾਊ !
ਹੇ ਭੋਲੇ ਰਾਹੀ !
ਵਾਟ = ਰਸਤਾ ।
ਤੈ = ਤੂੰ {ਲਫ਼ਜ਼ ‘ਤੈ’ ਅਤੇ ‘ਤੂੰ’ ਦੇ ਫ਼ਰਕ ਵਾਸਤੇ ਵੇਖੋ ‘ਗੁਰਬਾਣੀ ਵਿਆਕਰਣ’} ।
ਮੁਹਲਤਿ = ਮਿਲਿਆ ਹੋਇਆ ਜ਼ਿੰਦਗੀ ਦਾ ਸਮਾ ।
ਕਿਤੁ = ਕਿਸ ਵਿਚ ?
ਕੂੜਿ = ਠੱਗੀ ਵਿਚ ।
ਕਿਤੁ ਕੂੜਿ = ਕਿਸ ਠੱਗੀ ਵਿਚ ?
ਧੋਹੁ = ਧੋਖਾ ।
ਕਰਹਿ = ਤੂੰ ਕਰਦਾ ਹੈਂ ।
ਅਮਿਤਿਆ = ਅਣਗਿਣਤ ।
ਭਸਮ = ਸੁਆਹ ।
ਜਮਹਿ = ਜਮ ਨੇ ।
ਹੇਰੀ = ਤੱਕੀ, ਤੱਕ ਵਿਚ ਰੱਖੀ ਹੋਈ ।
ਕਾਲਿ = ਕਾਲ ਨੇ, ਆਤਮਕ ਮੌਤ ਨੇ ।
ਬਪੁੜੈ = ਵਿਚਾਰੇ ਨੂੰ ।
ਵੈਸੀ = ਚਲਾ ਜਾਏਗਾ ।
ਰਹਿਓ = ਖ਼ਤਮ ਹੋ ਗਿਆ ।
ਸੰਗਿ = ਨਾਲ ।
ਜੁਲਿਆ = ਚੱਲਿਆ ।
ਕਿਰਤੁ = {øਤ} ਕੀਤੇ ਕਰਮਾਂ ਦਾ ਇਕੱਠ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ।੧ ।
ਫਾਥੋਹੁ = ਤੂੰ ਫਸ ਰਿਹਾ ਹੈਂ ।
ਪੇਖਿ = ਵੇਖ ਕੇ ।
ਰੈਣਿ = ਰਾਤ (ਵੇਲੇ) ।
ਚੰਦ੍ਰਾਇਣੁ = ਚੰਦ ਵਰਗੀ ਚਾਨਣੀ {ਰਾਤ ਦੇ ਹਨੇਰੇ ਵਿਚ ਸ਼ਿਕਾਰੀ ਹਰਨ ਨੂੰ ਫੜਨ ਲਈ ਚਿੱਟਾ ਚਾਨਣ ਕਰਦਾ ਹੈ} ।
ਸੂਖਹੁ = ਸੁਖਾਂ ਤੋਂ ।
ਛਡਹਿ = ਤੂੰ ਛੱਡਦਾ ।
ਘਤਿ = ਪਾ ਕੇ ।
ਹਰਿਚੰਦਉਰੀ = ਹਰਿਚੰਦ = ਨਗਰੀ, ਗੰਧਰਬ-ਨਗਰੀ ।
ਲਬਿ = ਲੱਬ ਵਿਚ, ਜੀਭ ਦੇ ਚਸਕੇ ਵਿਚ ।
ਮਾਤਾ = ਮਸਤ ।
ਗਰਬਿ = ਅਹੰਕਾਰ ਵਿਚ ।
ਸਮਾਇਣੁ = ਲੀਨ ।
ਅਗਿਆਨਿ = ਆਤਮਕ ਜੀਵਨ ਵਲੋਂ ਬੇ-ਸਮਝੀ ਵਿਚ ।੩ ।
ਗਰਤਿ = ਟੋਏ ਵਿਚ ।
ਹਸਤੀ = ਹਾਥੀ ।
ਦੁਹੇਲਾ = ਅੌਖਾ ।
ਚਿਤਿ = ਚਿੱਤ ਵਿਚ ।
ਸਜਾਈ ਗਣਤ = ਸਜ਼ਾਵਾਂ ਦੀ ਗਿਣਤੀ ।
ਗੁਝਾ = ਲੁਕਾ ਕੇ ।
ਈਤ = ਇਸ ਲੋਕ ਵਿਚ ।
ਉਤਹਿ = ਪਰਲੋਕ ਵਿਚ ।
ਮੂਠਾ = ਠੱਗਿਆ ਜਾਂਦਾ ਹੈ ।
ਮਨਮੁਖੋ = ਮਨਮੁਖੁ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ।੩ ।
ਜੀਵੇ = ਆਤਮਕ ਜੀਵਨ ਦੇ ਮਾਲਕ ਬਣ ਗਏ ।
ਲਗਿ = ਲੱਗ ਕੇ ।
ਕੰਠਿ = ਗਲ ਨਾਲ ।
ਰਖਣਹਾਰੈ = ਸਹਾਇਤਾ ਕਰਨ ਦੀ ਸਮਰਥਾ ਵਾਲੇ ਹਰੀ ਨੇ ।
ਨਿਰਮਲ = ਪਵਿਤ੍ਰ ।
ਕਰਣੀ = ਆਚਰਨ ।
ਨਰਕਿ = ਨਰਕ ਵਿਚ ।
ਕਬਹੂੰ = ਕਦੇ ਭੀ ।੪ ।

ਹੇ ਭੋਲੇ ਰਾਹੀ (ਜੀਵ)! ਉੱਠ, ਤੁਰ (ਤਿਆਰ ਹੋ) ।
ਤੂੰ ਕਿਉਂ ਚਿਰ ਲਾ ਰਿਹਾ ਹੈਂ! ਤੈਨੂੰ ਮਿਲਿਆ ਹੋਇਆ ਉਮਰ ਦਾ ਸਮਾ ਪੂਰਾ ਹੋ ਰਿਹਾ ਹੈ ।
ਤੂੰ ਕਿਸ ਠੱਗੀ ਵਿਚ ਫਸਿਆ ਹੋਇਆ ਹੈਂ ?
(ਧਿਆਨ ਕਰ, ਇਹ) ਮਾਇਆ (ਨਿਰਾ) ਧੋਖਾ ਹੈ (ਤੂੰ ਇਸ ਦੀ) ਠੱਗੀ ਵਿਚ ਫਸਿਆ ਹੋਇਆ ਹੈਂ, ਤੇ ਬੇਅੰਤ ਪਾਪ ਕਰੀ ਜਾ ਰਿਹਾ ਹੈਂ ।
ਇਹ ਸਰੀਰ (ਆਖ਼ਰ) ਮਿੱਟੀ ਦੀ ਢੇਰੀ (ਹੋ ਜਾਏਗਾ), ਜਮ ਨੇ ਇਸ ਨੂੰ ਆਪਣੀ ਤੱਕ ਵਿਚ ਰੱਖਿਆ ਹੋਇਆ ਹੈ ।
(ਪਰ ਜੀਵ ਵਿਚਾਰਾ ਭੀ ਕੀਹ ਕਰੇ ?
ਇਸ) ਵਿਚਾਰੇ ਨੂੰ ਆਤਮਕ ਮੌਤ ਨੇ ਆਪਣੇ ਕਾਬੂ ਵਿਚ ਕੀਤਾ ਹੋਇਆ ਹੈ (ਇਹ ਨਹੀਂ ਸਮਝਦਾ ਕਿ ਇਹ) ਧਨ ਜਵਾਨੀ ਸਭ ਕੁਝ ਛੱਡ ਕੇ ਤੁਰ ਜਾਏਗਾ, ਤਦੋਂ ਇਸ ਦਾ ਖਾਣਾ ਪਹਿਨਣਾ ਮੁੱਕ ਜਾਏਗਾ ।
ਹੇ ਨਾਨਕ! (ਜਦੋਂ ਜੀਵ ਇਥੋਂ ਤੁਰਦਾ ਹੈ, ਤਾਂ) ਕਮਾਇਆ ਹੋਇਆ ਚੰਗਾ ਮੰਦਾ ਕਰਮ ਇਸ ਦੇ ਨਾਲ ਤੁਰ ਪੈਂਦਾ ਹੈ, ਕੀਤੇ ਕਰਮਾਂ ਦੇ ਸੰਸਕਾਰਾਂ ਦਾ ਇਕੱਠ ਮਿਟਾਇਆ ਨਹੀਂ ਜਾ ਸਕਦਾ ।੧ ।
ਹੇ ਜੀਵ! ਜਿਵੇਂ ਹਰਨ ਰਾਤ ਵੇਲੇ (ਸ਼ਿਕਾਰ ਦਾ ਕੀਤਾ ਹੋਇਆ) ਚੰਦ ਵਰਗਾ ਚਾਨਣ ਵੇਖ ਕੇ (ਸ਼ਿਕਾਰੀ ਦੇ ਜਾਲ ਵਿਚ) ਫਸਦਾ ਹੈ (ਤਿਵੇਂ ਤੂੰ ਮਾਇਕ ਪਦਾਰਥਾਂ ਦੀ ਲਿਸ਼ਕ ਵੇਖ ਕੇ ਮਾਇਆ ਦੇ ਜਾਲ ਵਿਚ) ਫਸ ਰਿਹਾ ਹੈਂ, (ਜਿਨ੍ਹਾਂ ਸੁਖਾਂ ਦੀ ਖ਼ਾਤਰ ਤੂੰ ਫਸਦਾ ਹੈਂ ਉਹਨਾਂ) ਸੁਖਾਂ ਤੋਂ ਦੁੱਖ ਪੈਦਾ ਹੋ ਰਹੇ ਹਨ, (ਫਿਰ ਭੀ) ਤੂੰ ਸਦਾ ਪਾਪ ਕਮਾ ਰਿਹਾ ਹੈਂ ।
ਹੇ ਜੀਵ! ਤੂੰ ਪਾਪ ਕਰਨੇ ਛੱਡਦਾ ਨਹੀਂ ਹੈਂ (ਤੈਨੂੰ ਇਹ ਭੀ ਚੇਤਾ ਨਹੀਂ ਰਿਹਾ ਕਿ ਜਮਦੂਤ ਤੇਰੇ ਗਲ ਵਿਚ) ਗਲਾਵਾਂ ਪਾ ਕੇ (ਛੇਤੀ ਹੀ) ਲੈ ਜਾਣ ਵਾਲੇ ਹਨ ।
ਤੂੰ ਅਕਾਸ਼ ਦੀ ਖਿ਼ਆਲੀ ਨਗਰੀ (ਵਰਗੀ ਮਾਇਆ) ਨੂੰ ਵੇਖ ਕੇ ਠੱਗਿਆ ਜਾ ਰਿਹਾ ਹੈਂ, ਤੂੰ ਇਸ ਠੱਗੀ-ਰੂਪ ਸੇਜ ਨੂੰ (ਆਨੰਦ ਨਾਲ) ਮਾਣ ਰਿਹਾ ਹੈਂ ।
ਹੇ ਜੀਵ! ਤੂੰ ਜੀਭ ਦੇ ਚਸਕੇ ਵਿਚ, ਮਾਇਆ ਦੇ ਲੋਭ ਵਿਚ, ਅਹੰਕਾਰ ਵਿਚ ਮਸਤ ਹੈਂ, ਤੂੰ ਸਦਾ ਹਉਮੈ ਵਿਚ ਲੀਨ ਟਿਕਿਆ ਰਹਿੰਦਾ ਹੈਂ ।
ਹੇ ਨਾਨਕ! (ਆਖ—) ਇਹ ਜੀਵ-ਹਰਨ ਆਤਮਕ ਜੀਵਨ ਵਲੋਂ ਬੇ-ਸਮਝੀ ਦੇ ਕਾਰਨ ਆਤਮਕ ਮੌਤੇ ਮਰ ਰਹੇ ਹਨ ਇਹਨਾਂ ਦਾ ਜਨਮ ਮਰਨ ਦਾ ਗੇੜ ਨਹੀਂ ਮੁੱਕ ਸਕਦਾ ।੨ ।
(ਜਿਵੇਂ, ਗੁੜ ਆਦਿਕ) ਮਿੱਠੇ ਉੱਤੇ (ਬੈਠ ਕੇ) ਮੱਖੀ (ਗੁੜ ਨਾਲ ਚੰਬੜਦੀ ਜਾਂਦੀ ਹੈ) ਉੱਡ ਨਹੀਂ ਸਕਦੀ, (ਤੇ ਉੱਥੇ ਹੀ) ਮਰ ਜਾਂਦੀ ਹੈ (ਤਿਵੇਂ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਕ ਪਦਾਰਥਾਂ ਦੇ ਮੋਹ ਵਿਚ ਫਸ ਜਾਂਦਾ ਹੈ, ਆਤਮਕ ਮੌਤ ਸਹੇੜ ਲੈਂਦਾ ਹੈ, ਤੇ ਜੀਵਨ ਉੱਚਾ ਨਹੀਂ ਕਰ ਸਕਦਾ) ।
(ਕਾਮ-ਵੱਸ ਹੋਇਆ) ਹਾਥੀ (ਉਸ) ਟੋਏ ਵਿਚ ਡਿੱਗ ਪੈਂਦਾ ਹੈ (ਜੋ ਹਾਥੀ ਨੂੰ ਫੜਨ ਵਾਸਤੇ ਪੁੱਟਿਆ ਜਾਂਦਾ ਹੈ ਤੇ ਉਸ ਵਿਚ ਕਾਗਜ਼ ਦੀ ਹਥਣੀ ਖੜੀ ਕੀਤੀ ਹੁੰਦੀ ਹੈ) ਇਸੇ ਤ੍ਰਹਾਂ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਵਿਕਾਰਾਂ ਦੇ ਟੋਏ ਵਿਚ ਡਿੱਗ ਪੈਂਦਾ ਹੈ ।
(ਹੇ ਭਾਈ! ਵਿਕਾਰਾਂ ਵਿਚ ਡਿੱਗੇ ਰਹਿ ਕੇ) ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘ ਸਕੀਦਾ (ਵਿਕਾਰਾਂ ਦੇ ਕਾਰਨ) ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਅੌਖਾ ਹੋ ਜਾਂਦਾ ਹੈ, ਕਦੇ ਮਾਲਕ-ਪ੍ਰਭੂ ਚਿੱਤ ਵਿਚ ਨਹੀਂ ਵੱਸ ਸਕਦਾ ।
ਇਤਨੇ ਦੁੱਖ ਵਾਪਰਦੇ ਹਨ, ਇਤਨੀ ਸਜ਼ਾ ਮਿਲਦੀ ਹੈ ਕਿ ਲੇਖਾ ਨਹੀਂ ਕੀਤਾ ਜਾ ਸਕਦਾ, ਮਨਮੁਖ ਆਪਣਾ ਕੀਤਾ ਭੁਗਤਦਾ ਹੈ ।
ਜੇਹੜਾ ਜੇਹੜਾ ਪਾਪ ਕਰਮ ਲੁਕ ਕੇ ਕਰਦਾ ਹੈ ਉਹ ਆਖ਼ਰ ਉੱਘੜ ਪੈਂਦਾ ਹੈ, ਮਨਮੁਖ ਇਸ ਲੋਕ ਵਿਚ ਭੀ ਤੇ ਪਰਲੋਕ ਵਿਚ ਭੀ ਬੇ-ਇੱਜ਼ਤੀ ਕਰਾਂਦਾ ਹੈ ।
ਹੇ ਨਾਨਕ! (ਆਖ—) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਅਹੰਕਾਰਿਆ ਹੋਇਆ ਮਨੁੱਖ ਗੁਰੂ ਦੀ ਸਰਨ ਪੈਣ ਤੋਂ ਬਿਨਾ (ਵਿਕਾਰਾਂ ਦੀ ਹੱਥੀਂ ਆਤਮਕ ਜੀਵਨ) ਲੁਟਾ ਬੈਠਦਾ ਹੈ ।੩ ।
ਹੇ ਭਾਈ! ਪਰਮਾਤਮਾ ਦੇ ਦਾਸ ਪਰਮਾਤਮਾ ਦੀ ਚਰਨੀਂ ਪੈ ਕੇ ਉੱਚੇ ਆਤਮਕ ਜੀਵਨ ਵਾਲੇ ਬਣ ਜਾਂਦੇ ਹਨ, ਉਸ ਮਾਲਕ-ਪ੍ਰਭੂ ਦੀ ਸਰਨ ਪੈਂਦੇ ਹਨ, ਤੇ ਉਹ ਪ੍ਰਭੂ ਉਹਨਾਂ ਨੂੰ ਆਪਣੇ ਗਲ ਨਾਲ ਲਾ ਲੈਂਦਾ ਹੈ ।
ਪਰਮਾਤਮਾ ਉਹਨਾਂ ਨੂੰ ਆਪਣਾ ਆਤਮਕ ਬਲ ਦੇਂਦਾ ਹੈ, ਉੱਚੀ ਅਕਲ ਦੇਂਦਾ ਹੈ, ਆਪਣੇ ਨਾਲ ਡੂੰਘੀ ਸਾਂਝ ਬਖ਼ਸ਼ਦਾ ਹੈ, ਆਪਣੇ ਵਿਚ ਉਹਨਾਂ ਦੀ ਸੁਰਤਿ ਜੋੜੀ ਰੱਖਦਾ ਹੈ, ਤੇ, ਉਹਨਾਂ ਪਾਸੋਂ ਆਪਣਾ ਨਾਮ ਜਪਾਂਦਾ ਹੈ, ਸਾਧ ਸੰਗਤਿ ਵਿਚ ਆਪ ਉਹਨਾਂ ਦੇ ਹਿਰਦੇ ਅੰਦਰ ਪਰਗਟ ਹੁੰਦਾ ਹੈ ਤੇ ਉਹਨਾਂ ਨੂੰ ਆਪ ਹੀ ਸੰਸਾਰ-ਸਮੁੰਦਰਤੋਂ ਪਾਰ ਲੰਘਾਂਦਾ ਹੈ ।
ਹੇ ਨਾਨਕ! ਰੱਖਣਹਾਰ ਪਰਮਾਤਮਾ ਆਪਣੇ ਸੰਤਾਂ ਨੂੰ (ਵਿਕਾਰਾਂ ਤੋਂ) ਆਪ ਬਚਾਂਦਾ ਹੈ, (ਤਾਈਏਂ ਸੰਤ ਜਨਾਂ ਦਾ) ਆਚਰਨ ਸਦਾ ਪਵਿਤ੍ਰ ਰਹਿੰਦਾ ਹੈ, ਪਰਮਾਤਮਾ ਦੀ ਸਰਨ ਪਏ ਰਹਿਣ ਕਰਕੇ ਨਰਕ ਵਿਚ ਨਹੀਂ ਪੈਂਦੇ ।੪।੨।੧੧ ।