ਆਸਾ ਮਹਲਾ ੫ ॥
ਸਲੋਕੁ ॥
ਹਰਿ ਹਰਿ ਨਾਮੁ ਜਪੰਤਿਆ ਕਛੁ ਨ ਕਹੈ ਜਮਕਾਲੁ ॥
ਨਾਨਕ ਮਨੁ ਤਨੁ ਸੁਖੀ ਹੋਇ ਅੰਤੇ ਮਿਲੈ ਗੋਪਾਲੁ ॥੧॥
Sahib Singh
ਕਛੁ ਨ ਕਹੈ = ਕੁਝ ਨਹੀਂ ਆਖਦਾ, ਪੋਹ ਨਹੀਂ ਸਕਦਾ ।
ਜਮਕਾਲੁ = ਮੌਤ, ਆਤਮਕ ਮੌਤ ।
ਅੰਤੇ = ਆਖ਼ਰ ਨੂੰ ।੧ ।
ਛੰਤ ।
ਮਿਲਉ = ਮਿਲਉਂ, ਮੈਂ ਮਿਲਾਂ ।
ਸੰਗਿ = ਸੰਗਤਿ ਵਿਚ ।
ਮੋਹਿ = ਮੈਨੂੰ ।
ਬਿਨਉ = ਬੇਨਤੀ ।
ਕਰਉ = ਕਰਉਂ, ਮੈਂ ਕਰਦਾ ਹਾਂ ।
ਕਰ = ਹੱਥ {ਬਹੁ = ਵਚਨ} ।
ਮਾਗਉ = ਮਾਗਉਂ, ਮੈਂ ਮੰਗਦਾ ਹਾਂ ।
ਲਾਗਉ = ਲਾਗਉਂ, ਮੈਂ ਲੱਗਾ ਰਹਾਂ ।
ਤੁਮ@ ਦਇਆ = ਜੇ ਤੂੰ ਦਇਆ ਕਰੇਂ ।
ਧਾਵਉ = ਮੈਂ ਦੌੜਾਂ ।
ਕਰੁਣਾ ਮੈ = ਹੇ ਤਰਸ = ਸਰੂਪ !
ਮਇਆ = ਦਇਆ ।
ਅਗਥ = ਹੇ ਅਕੱਥ !
ਨਿਵਾਰਿ ਲੇਹੁ = ਦੂਰ ਕਰ ।੧ ।
ਜਮਕਾਲੁ = ਮੌਤ, ਆਤਮਕ ਮੌਤ ।
ਅੰਤੇ = ਆਖ਼ਰ ਨੂੰ ।੧ ।
ਛੰਤ ।
ਮਿਲਉ = ਮਿਲਉਂ, ਮੈਂ ਮਿਲਾਂ ।
ਸੰਗਿ = ਸੰਗਤਿ ਵਿਚ ।
ਮੋਹਿ = ਮੈਨੂੰ ।
ਬਿਨਉ = ਬੇਨਤੀ ।
ਕਰਉ = ਕਰਉਂ, ਮੈਂ ਕਰਦਾ ਹਾਂ ।
ਕਰ = ਹੱਥ {ਬਹੁ = ਵਚਨ} ।
ਮਾਗਉ = ਮਾਗਉਂ, ਮੈਂ ਮੰਗਦਾ ਹਾਂ ।
ਲਾਗਉ = ਲਾਗਉਂ, ਮੈਂ ਲੱਗਾ ਰਹਾਂ ।
ਤੁਮ@ ਦਇਆ = ਜੇ ਤੂੰ ਦਇਆ ਕਰੇਂ ।
ਧਾਵਉ = ਮੈਂ ਦੌੜਾਂ ।
ਕਰੁਣਾ ਮੈ = ਹੇ ਤਰਸ = ਸਰੂਪ !
ਮਇਆ = ਦਇਆ ।
ਅਗਥ = ਹੇ ਅਕੱਥ !
ਨਿਵਾਰਿ ਲੇਹੁ = ਦੂਰ ਕਰ ।੧ ।
Sahib Singh
ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਦਿਆਂ ਮੌਤ ਦਾ ਡਰ ਪੋਹ ਨਹੀਂ ਸਕਦਾ (ਆਤਮਕ ਮੌਤ ਨੇੜੇ ਨਹੀਂ ਆ ਸਕਦੀ) ।
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) ਮਨ ਸੁਖੀ ਰਹਿੰਦਾ ਹੈ ਹਿਰਦਾ ਸੁਖੀ ਹੋ ਜਾਂਦਾ ਹੈ, ਤੇ, ਆਖ਼ਰ ਪਰਮਾਤਮਾ ਭੀ ਮਿਲ ਪੈਂਦਾ ਹੈ ।੧ ।
ਛੰਤ ।
ਹੇ ਹਰੀ! ਮੈਂ ਦੋਵੇਂ ਹੱਥ ਜੋੜ ਕੇ (ਤੇਰੇ ਦਰ ਤੇ) ਅਰਦਾਸ ਕਰਦਾ ਹਾਂ, ਮੈਨੂੰ ਆਪਣੇ ਨਾਮ ਦੀ ਦਾਤਿ ਬਖ਼ਸ਼ ।
ਮੈਨੂੰ (ਵਿਕਾਰਾਂ ਤੋਂ) ਬਚਾਈ ਰੱਖ (ਮੇਹਰ ਕਰ) ਮੈਂ ਤੇਰੇ ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹਾਂ ।
ਹੇ ਹਰੀ! ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ ।
ਜੇ ਤੂੰ ਮੇਹਰ ਕਰੇਂ ਤਾਂ ਮੈਂ ਤੇਰੀ ਚਰਨੀਂ ਲੱਗਾ ਰਹਾਂ, (ਅਤੇ ਆਪਣੇ ਅੰਦਰੋਂ) ਅਹੰਕਾਰ ਤਿਆਗ ਦਿਆਂ ।
ਹੇ ਤਰਸ-ਸਰੂਪ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੈਂ ਤੇਰੀ ਸਰਨ ਪਿਆ ਰਹਾਂ, ਤੇ (ਤੇਰਾ ਆਸਰਾ ਛੱਡ ਕੇ) ਕਿਸੇ ਹੋਰ ਪਾਸੇ ਨਾਹ ਦੌੜਾਂ ।
ਹੇ ਸਭ ਤਾਕਤਾਂ ਦੇ ਮਾਲਕ! ਹੇ ਅਕੱਥ! ਹੇ ਬੇਅੰਤ! ਹੇ ਪਵਿਤ੍ਰ-ਸਰੂਪ ਸੁਆਮੀ! ਮੇਰੀ ਇਹ ਅਰਦਾਸ ਸੁਣ ।
ਤੇਰਾ ਦਾਸ ਨਾਨਕ ਤੈਥੋਂ ਇਹ ਦਾਨ ਮੰਗਦਾ ਹੈ ਕਿ ਮੇਰਾ ਜਨਮ ਮਰਨ ਦਾ ਗੇੜ ਮੁਕਾ ਦੇ ।੧ ।