ਆਸਾ ਮਹਲਾ ੫ ॥
ਸਲੋਕ ॥
ਉਦਮੁ ਕਰਹੁ ਵਡਭਾਗੀਹੋ ਸਿਮਰਹੁ ਹਰਿ ਹਰਿ ਰਾਇ ॥
ਨਾਨਕ ਜਿਸੁ ਸਿਮਰਤ ਸਭ ਸੁਖ ਹੋਵਹਿ ਦੂਖੁ ਦਰਦੁ ਭ੍ਰਮੁ ਜਾਇ ॥੧॥

Sahib Singh
ਹਰਿ ਰਾਇ = ਪ੍ਰਭੂ ਪਾਤਿਸ਼ਾਹ ।
ਹੋਵਹਿ = ਹੁੰਦੇ ਹਨ, ਮਿਲਦੇ ਹਨ ।
ਜਾਇ = ਦੂਰ ਹੋ ਜਾਂਦਾ ਹੈ ।
ਭ੍ਰਮੁ = ਭਟਕਣਾ ।੧ ।
    ਛੰਤੁ ।
ਨਹ ਅਲਸਾਈਐ = ਆਲਸ ਨਹੀਂ ਕਰਨਾ ਚਾਹੀਦਾ ।
ਭੇਟਤ = ਮਿਲਿਆਂ ।
ਸਾਧੂ = ਗੁਰੂ ।
ਸੰਗਿ = ਨਾਲ ।
ਜਮਪੁਰਿ = ਜਮ ਦੀ ਪੁਰੀ ਵਿਚ ।
ਨ ਬਿਆਪੈ = ਜੋਰ ਨਹੀਂ ਪਾ ਸਕਦਾ ।
ਸਦ = ਸਦਾ ।
ਸਾਸਿ ਸਾਸਿ = ਹਰੇਕ ਸਾਹ ਦੇ ਨਾਲ ।
ਮਨਿ = ਮਨ ਵਿਚ ।
ਮੁਖੀ = ਮੁਖਿ, ਮੂੰਹ ਨਾਲ ।
ਰਸਾਲ = ਹੇ ਸਾਰੇ ਰਸਾਂ ਦੇ ਘਰ !
ਗੁਣਣਿਧਿ = ਹੇ ਗੁਣਾਂ ਦੇ ਖ਼ਜ਼ਾਨੇ !
ਲਾਈਐ = ਲਾ ਲੈ ।
ਪਇਅੰਪੈ = {ਪਾਦਿ—ਪਾਇ, ਪਇ ।
ਅੰਪੈ = ਅਰਪੈ ।
    ਪੈਰਾਂ ਤੇ ਭੇਟਾ ਧਰਦਾ ਹੈ, ਪੇਸ਼ ਕਰਦਾ ਹੈ}, ਬੇਨਤੀ ਪੇਸ਼ ਕਰਦਾ ਹੈ ।
ਜੰਪੈ = ਜਪਦਾ ਹੈ ।੧ ।
    
Sahib Singh
ਹੇ ਨਾਨਕ! (ਆਖ—) ਹੇ ਵੱਡੇ ਭਾਗਾਂ ਵਾਲਿਓ! ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਸੁਖ ਮਿਲ ਜਾਂਦੇ ਹਨ, ਤੇ ਹਰੇਕ ਕਿਸਮ ਦਾ ਦੁੱਖ ਦਰਦ ਭਟਕਣਾ ਦੂਰ ਹੋ ਜਾਂਦਾ ਹੈ, ਉਸ ਪ੍ਰਭੂ-ਪਾਤਿਸ਼ਾਹ ਦਾ ਸਿਮਰਨ ਕਰਦੇ ਰਹੋ (ਉਸ ਦੇ ਸਿਮਰਨ ਦਾ ਸਦਾ) ਉੱਦਮ ਕਰਦੇ ਰਹੋ ।੧ ।
ਛੰਤ ।
ਹੇ ਵਡਭਾਗੀਹੋ! ਗੋਬਿੰਦ ਦਾ ਨਾਮ ਜਪਦਿਆਂ (ਕਦੇ) ਆਲਸ ਨਹੀਂ ਕਰਨਾ ਚਾਹੀਦਾ, ਗੁਰੂ ਦੀ ਸੰਗਤਿ ਵਿਚ ਮਿਲਿਆਂ (ਤੇ ਹਰਿ-ਨਾਮ ਜਪਿਆਂ) ਜਮ ਦੀ ਪੁਰੀ ਵਿਚ ਨਹੀਂ ਜਾਣਾ ਪੈਂਦਾ ।
ਪਰਮਾਤਮਾ ਦਾ ਨਾਮ ਸਿਮਰਦਿਆਂ ਕੋਈ ਦੁੱਖ ਕੋਈ ਦਰਦ ਕੋਈ ਡਰ ਆਪਣਾ ਜੋਰ ਨਹੀਂ ਪਾ ਸਕਦਾ, ਸਦਾ ਸੁਖੀ ਰਹੀਦਾ ਹੈ ।
ਹੇ ਭਾਈ! ਹਰੇਕ ਸਾਹ ਦੇ ਨਾਲ ਪਰਮਾਤਮਾ ਦੀ ਅਰਾਧਨਾ ਕਰਦਾ ਰਹੁ, ਉਸ ਪ੍ਰਭੂ ਨੂੰ ਆਪਣੇ ਮਨ ਵਿਚ ਸਿਮਰ, ਆਪਣੇ ਮੂੰਹ ਨਾਲ (ਉਸ ਦਾ ਨਾਮ) ਉਚਾਰ ।
ਹੇ ਕਿਰਪਾ ਦੇ ਸੋਮੇ! ਹੇ ਦਇਆ ਦੇ ਘਰ! ਹੇ ਗੁਣਾਂ ਦੇ ਖ਼ਜ਼ਾਨੇ ਪ੍ਰਭੂ! (ਮੇਰੇ ਉਤੇ) ਦਇਆ ਕਰ (ਮੈਨੂੰ ਨਾਨਕ ਨੂੰ ਆਪਣੀ) ਸੇਵਾ-ਭਗਤੀ ਵਿਚ ਜੋੜ ।
ਨਾਨਕ (ਤੇਰੇ ਦਰ ਤੇ) ਬੇਨਤੀ ਕਰਦਾ ਹੈ, ਤੇਰੇ ਚਰਨਾਂ ਦਾ ਧਿਆਨ ਧਰਦਾ ਹੈ ।
ਹੇ ਭਾਈ! ਗੋਬਿੰਦ ਦਾ ਨਾਮ ਜਪਦਿਆਂ ਕਦੇ ਆਲਸ ਨਹੀਂ ਕਰਨਾ ਚਾਹੀਦਾ ।੧ ।
Follow us on Twitter Facebook Tumblr Reddit Instagram Youtube