ਆਸਾ ਮਹਲਾ ੫ ॥
ਸਲੋਕੁ ॥
ਬਨੁ ਬਨੁ ਫਿਰਤੀ ਖੋਜਤੀ ਹਾਰੀ ਬਹੁ ਅਵਗਾਹਿ ॥
ਨਾਨਕ ਭੇਟੇ ਸਾਧ ਜਬ ਹਰਿ ਪਾਇਆ ਮਨ ਮਾਹਿ ॥੧॥

Sahib Singh
ਬਨੁ ਬਨੁ = ਹਰੇਕ ਜੰਗਲ ।
ਹਾਕੀ = ਥੱਕ ਗਈ ।
ਅਵਗਾਹਿ = ਗਾਹ ਕੇ, ਭਾਲ ਕਰ ਕਰ ਕੇ ।
ਸਾਧ = ਗੁਰੂ ।
ਮਾਹਿ = ਵਿਚ ।੧ ।
    ਛੰਤ ।
ਜਾ ਕਉ = ਜਿਸ ਨੂੰ ।
ਅਸੰਖ = ਅਣਗਿਣਤ ।
ਮੁਨੀ = ਸਮਾਧੀਆਂ ਲਾਣ ਵਾਲੇ ।
ਤਪੇ = ਧੂਣੀਆਂ ਤਪਾਣ ਵਾਲੇ ।
ਕੋਟਿ = ਕ੍ਰੋੜਾਂ ।
ਅਰਾਧਹਿ = ਅਰਾਧਦੇ ਹਨ ।
ਗਿਆਨੀ = ਗਿਆਨਵਾਨ, ਧਰਮ = ਪੁਸਤਕਾਂ ਦੇ ਵਿਦਵਾਨ ।
ਜਪੇ = ਜਪਿ, ਜਪ ਕੇ ।
ਸੰਜਮ = ਇੰਦਿ੍ਰਆਂ ਨੂੰ ਰੋਕਣ ਦੇ ਜਤਨ ।
ਕਿਰਿਆ = (ਮਿਥੀਆਂ) ਧਾਰਮਿਕ ਰਸਮਾਂ ।
ਸੋਧਨ = ਸਰੀਰ ਨੂੰ ਪਵਿਤ੍ਰ ਕਰਨ ਦੇ ਜਤਨ ।
ਬੰਦਨਾ = ਸਿਰ ਨਿਵਾਣੇ, ਨਮਸਕਾਰ ।
ਗਵਨੁ = ਭੌਣਾ ।
ਬਦੁਧਾ = ਧਰਤੀ ।
ਮਜਨੁ = ਇਸ਼ਨਾਨ ।
ਨਿਰੰਜਨ = ਨਿਰਲੇਪ ਹਰੀ ।
ਤਿਨੁ = ਤਿ੍ਰਣ, ਘਾਹ, ਬਨਸਪਤੀ ।
ਨਾਨਕ ਮਿਲੁ = ਨਾਨਕ ਨੂੰ ਮਿਲ ।
ਗਤੇ = ਗਤਿ, ਉੱਚੀ ਆਤਮਕ ਅਵਸਥਾ ।੧ ।
    
Sahib Singh
(ਸਾਰੀ ਲੁਕਾਈ ਪਰਮਾਤਮਾ ਦੀ ਪ੍ਰਾਪਤੀ ਵਾਸਤੇ) ਹਰੇਕ ਜੰਗਲ ਖੋਜਦੀ ਫਿਰੀ, (ਜੰਗਲਾਂ ਵਿਚ) ਭਾਲ ਕਰ ਕਰ ਥੱਕ ਗਈ (ਪਰ ਪਰਮਾਤਮਾ ਨਾਹ ਲੱਭਾ) ।
ਹੇ ਨਾਨਕ! (ਜਿਸ ਵਡ-ਭਾਗੀ ਨੂੰ) ਜਦੋਂ ਗੁਰੂ ਮਿਲ ਪਿਆ, ਉਸ ਨੇ ਆਪਣੇ ਮਨ ਵਿਚ (ਪਰਮਾਤਮਾ ਨੂੰ) ਲੱਭ ਲਿਆ ।੧ ।
ਛੰਤ ।
(ਹੇ ਭਾਈ!) ਜਿਸ ਪਰਮਾਤਮਾ ਨੂੰ ਬੇਅੰਤ ਸਮਾਧੀ-ਇਸਥਿਤ ਰਿਸ਼ੀ ਅਤੇ ਅਨੇਕਾਂ ਧੂਣੀਆਂ ਤਪਾਣ ਵਾਲੇ ਸਾਧੂ ਲੱਭਦੇ ਹਨ, ਕ੍ਰੋੜਾਂ ਹੀ ਬ੍ਰਹਮਾ ਅਤੇ ਧਰਮ-ਪੁਸਤਕਾਂ ਦੇ ਵਿਦਵਾਨ ਜਿਸ ਦਾ ਜਾਪ ਜਪ ਕੇ ਆਰਾਧਨ ਕਰਦੇ ਹਨ ।
(ਹੇ ਭਾਈ!) ਜਿਸ ਨਿਰਲੇਪ ਪ੍ਰਭੂ ਨੂੰ ਮਿਲਣ ਵਾਸਤੇ ਲੋਕ ਕਈ ਕਿਸਮ ਦੇ ਜਪ ਤਪ ਕਰਦੇ ਹਨ, ਇੰਦਿ੍ਰਆਂ ਨੂੰ ਵੱਸ ਕਰਨ ਦੇ ਜਤਨ ਕਰਦੇ ਹਨ, ਅਨੇਕਾਂ (ਮਿਥੀਆਂ) ਧਾਰਮਿਕ ਰਸਮਾਂ ਤੇ ਪੂਜਾ ਕਰਦੇ ਹਨ, ਆਪਣੇ ਸਰੀਰ ਨੂੰ ਪਵਿਤ੍ਰ ਕਰਨ ਦੇ ਸਾਧਨ ਅਤੇ (ਡੰਡਉਤ) ਬੰਦਨਾ ਕਰਦੇ ਹਨ, (ਤਿਆਗੀ ਬਣ ਕੇ) ਸਾਰੀ ਧਰਤੀ ਦਾ ਚੱਕਰ ਲਾਂਦੇ ਹਨ (ਸਾਰੇ) ਤੀਰਥਾਂ ਦੇ ਇਸ਼ਨਾਨ ਕਰਦੇ ਹਨ (ਉਹ ਪਰਮਾਤਮਾ ਗੁਰੂ ਦੀ ਕਿਰਪਾ ਨਾਲ ਸਾਧ ਸੰਗਤਿ ਵਿਚ ਮਿਲ ਪੈਂਦਾ ਹੈ) ।
ਹੇ ਦਇਆ ਦੇ ਸੋਮੇ ਗੋਬਿੰਦ! ਹੇ ਮੇਰੇ ਪਿਆਰੇ ਪ੍ਰਭੂ! ਮਨੁੱਖ, ਜੰਗਲ, ਬਨਸਪਤੀ, ਪਸ਼ੂ, ਪੰਛੀ—ਇਹ ਸਾਰੇ ਹੀ ਤੇਰਾ ਆਰਾਧਨ ਕਰਦੇ ਹਨ ।
(ਮੈਂ ਨਾਨਕ ਉਤੇ ਦਇਆ ਕਰ, ਮੈਨੂੰ) ਨਾਨਕ ਨੂੰ ਗੁਰੂ ਦੀ ਸੰਗਤਿ ਵਿਚ ਮਿਲਾ, ਤਾ ਕਿ ਮੈਨੂੰ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਏ ।੧ ।
Follow us on Twitter Facebook Tumblr Reddit Instagram Youtube