ਆਸਾ ਮਹਲਾ ੫ ਛੰਤ ਘਰੁ ੬
ੴ ਸਤਿਗੁਰ ਪ੍ਰਸਾਦਿ ॥
ਸਲੋਕੁ ॥
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
ਨਾਨਕ ਪ੍ਰੀਤਿ ਲਗੀ ਤਿਨ੍ਹ ਰਾਮ ਸਿਉ ਭੇਟਤ ਸਾਧ ਸੰਗਾਤ ॥੧॥

Sahib Singh
ਜਾ ਕਉ = ਜਿਨ੍ਹਾਂ ਉਤੇ ।
ਕਿ੍ਰਪਾਲ = ਦਇਆਵਾਨ ।
ਸੇਈ = ਉਹ ਬੰਦੇ ।
ਜਪਾਤ = ਜਪਦੇ ਹਨ ।
ਸਿਉ = ਨਾਲ ।
ਸਾਧ ਸੰਗਤਿ = ਗੁਰੂ ਦੀ ਸੰਗਤਿ ਵਿਚ ।੧।ਛੰਤੁ ।
ਨਿਆਈ = ਵਾਂਗ ।
ਰੀਤਿ = ਮਰਯਾਦਾ ।
ਅਬ = ਹੁਣ, ਤਦੋਂ ।
ਆਚ = ਸੇਕ ।
ਮਨ = ਹੇ ਮਨ !
ਹਰੇ = ਹਰੀ ਦੀ ।
ਉਰਝਿਓ = ਫਸ ਗਿਆ ।
ਅਲਿ = ਭੌਰਾ ।
ਬਾਸਨ = ਸੁਗੰਧੀ ।
ਮਗਨ = ਮਸਤ ।
ਟਰੈ = ਟਾਲਦਾ, ਪਰੇ ਹਟਦਾ ।
ਟਰੀਐ = ਹਟਣਾ ਚਾਹੀਦਾ ।
ਹਭਿ = ਸਾਰੇ ।
ਰਸ = ਸੁਆਦ ।
ਅਰਪੀਐ = ਭੇਟਾ ਕਰ ਦੇਣੇ ਚਾਹੀਦੇ ਹਨ ।
ਜਹ = ਜਿੱਥੇ ।
ਪੰਥੁ = ਰਸਤਾ ।
ਭਣੀਐ = ਆਖਿਆ ਜਾਂਦਾ ਹੈ ।
ਤਹ = ਉਥੇ ।
ਨ ਡਰਪੀਐ = ਨਹੀਂ ਡਰੀਦਾ ।
ਕੀਰਤਿ = ਸਿਫ਼ਤਿ = ਸਾਲਾਹ ।
ਗੁਣੀਐ = ਗੁਣਾਂ ਦੀ ।
ਪ੍ਰਾਛਤ = ਪਛਤਾਵੇ ।
ਹਰੇ = ਦੂਰ ਕਰ ਦੇਂਦਾ ਹੈ ।
ਛੰਤ = ਸਿਫ਼ਤਿ = ਸਾਲਾਹ ਦੇ ਗੀਤ ।
ਮਨ = ਹੇ ਮਨ !
ਕਰੇਹੁ = ਕਰ ।
ਹਰੇ = ਹਰੀ ਦੀ ।੧ ।
    
Sahib Singh
ਸਲੋਕੁ ।
ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ ਜੀ ਦਇਆਵਾਨ ਹੁੰਦੇ ਹਨ ਉਹੀ ਮਨੁੱਖ ਪਰਮਾਤਮਾ ਦਾ ਨਾਮ ਸਦਾ ਜਪਦੇ ਹਨ ।
ਪਰ, ਹੇ ਨਾਨਕ! ਗੁਰੂ ਦੀ ਸੰਗਤਿ ਵਿਚ ਮਿਲਿਆਂ ਹੀ ਉਹਨਾਂ ਦੀ ਪ੍ਰੀਤਿ ਪਰਮਾਤਮਾ ਨਾਲ ਬਣਦੀ ਹੈ ।੧ ।
ਛੰਤੁ ।
ਹੇ ਭਾਈ! ਪਰਮਾਤਮਾ ਤੇ ਜੀਵਾਤਮਾ ਦੇ ਪਿਆਰ ਦੀ ਮਰਯਾਦਾ ਪਾਣੀ ਤੇ ਦੁੱਧ ਦੇ ਪਿਆਰ ਵਰਗੀ ਹੈ ।
(ਜਦੋਂ ਪਾਣੀ ਦੁੱਧ ਨਾਲ ਇੱਕ-ਰੂਪ ਹੋ ਜਾਂਦਾ ਹੈ) ਤਦੋਂ (ਪਾਣੀ) ਦੁੱਧ ਨੂੰ ਸੇਕ ਨਹੀਂ ਲੱਗਣ ਦੇਂਦਾ ।
ਹੇ ਮਨ! ਪਰਮਾਤਮਾ ਦਾ ਪਿਆਰ ਇਹੋ ਜਿਹਾ ਹੀ ਹੈ (ਉਹ ਜੀਵ ਨੂੰ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦਾ) ।
(ਜਦੋਂ ਕੌਲ-ਫੁੱਲ ਖਿੜਦਾ ਹੈ ਆਪਣੀ ਸੁਗੰਧੀ ਖਿਲਾਰਦਾ ਹੈ) ਤਦੋਂ ਭੌਰਾ ਕੌਲ-ਫੁੱL ਦੀ ਸੁਗੰਧੀ ਵਿਚ ਮਸਤ ਹੋ ਜਾਂਦਾ ਹੈ (ਕੌਲ-ਫੁੱਲ ਤੋਂ) ਇਕ ਖਿਨ ਵਾਸਤੇ ਭੀ ਪਰੇ ਨਹੀਂ ਹਟਦਾ ਤੇ (ਫੁੱਲ ਦੀਆਂ ਪੱਤੀਆਂ ਵਿਚ) ਫਸ ਜਾਂਦਾ ਹੈ ।
(ਇਸੇ ਤ੍ਰਹਾਂ ਹੇ ਭਾਈ!) ਪਰਮਾਤਮਾ ਦੀ ਪ੍ਰੀਤਿ ਤੋਂ ਇਕ ਖਿਨ ਲਈ ਭੀ ਪਰੇ ਨਹੀਂ ਹਟਣਾ ਚਾਹੀਦਾ, ਸਾਰੇ ਸਰੀਰਕ ਸੁਹਜ ਸਾਰੇ ਮਾਇਕ ਸੁਆਦ (ਉਸ ਪ੍ਰੀਤਿ ਤੋਂ) ਸਦਕੇ ਕਰ ਦੇਣੇ ਚਾਹੀਦੇ ਹਨ ।
(ਇਸ ਦਾ ਨਤੀਜਾ ਇਹ ਨਿਕਲਦਾ ਹੈ ਕਿ) ਜਿੱਥੇ ਜਮਾਂ (ਦੇ ਦੇਸ) ਦਾ ਰਸਤਾ ਦੱਸਿਆ ਜਾਂਦਾ ਹੈ ਜਿੱਥੇ ਸੁਣੀਦਾ ਹੈ (ਕਿ ਜਮਾਂ ਪਾਸੋਂ) ਦੁੱਖ (ਮਿਲਦਾ ਹੈ) ਉਥੇ ਗੁਰੂ ਦੀ ਸੰਗਤਿ ਕਰਨ ਦੀ ਬਰਕਤਿ ਨਾਲ ਕੋਈ ਡਰ ਨਹੀਂ ਆਉਂਦਾ ।
ਸੋ, ਹੇ ਮਨ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਰਹੁ, ਉਹ ਪਰਮਾਤਮਾ ਸਾਰੇ ਪਛੁਤਾਵੇ ਸਾਰੇ ਦੁੱਖ ਦੂਰ ਕਰ ਦੇਂਦਾ ਹੈ ।
ਹੇ ਨਾਨਕ! ਆਖ—(ਹੇ ਮਨ! ਗੋਬਿੰਦ ਹਰੀ ਦੀਆਂ ਸਿਫ਼ਤਾਂ ਦੇ ਗੀਤ ਗਾਂਦਾ ਰਹੁ ।
ਪਰਮਾਤਮਾ ਨਾਲ ਪਿਆਰ ਬਣਾਈ ਰੱਖ ।
ਹੇ ਮਨ! ਪਰਮਾਤਮਾ ਦੀ ਪ੍ਰੀਤਿ ਇਹੋ ਜਿਹੀ ਹੈ (ਕਿ ਵਿਕਾਰਾਂ ਦਾ ਸੇਕ ਨਹੀਂ ਲੱਗਣ ਦੇਂਦੀ, ਤੇ ਜਮਾਂ ਦੇ ਵੱਸ ਪੈਣ ਨਹੀਂ ਦੇਂਦੀ) ।੧ ।
Follow us on Twitter Facebook Tumblr Reddit Instagram Youtube