ਆਸਾ ਮਹਲਾ ੪ ॥
ਜਿਨ ਅੰਤਰਿ ਹਰਿ ਹਰਿ ਪ੍ਰੀਤਿ ਹੈ ਤੇ ਜਨ ਸੁਘੜ ਸਿਆਣੇ ਰਾਮ ਰਾਜੇ ॥
ਜੇ ਬਾਹਰਹੁ ਭੁਲਿ ਚੁਕਿ ਬੋਲਦੇ ਭੀ ਖਰੇ ਹਰਿ ਭਾਣੇ ॥
ਹਰਿ ਸੰਤਾ ਨੋ ਹੋਰੁ ਥਾਉ ਨਾਹੀ ਹਰਿ ਮਾਣੁ ਨਿਮਾਣੇ ॥
ਜਨ ਨਾਨਕ ਨਾਮੁ ਦੀਬਾਣੁ ਹੈ ਹਰਿ ਤਾਣੁ ਸਤਾਣੇ ॥੧॥

ਜਿਥੈ ਜਾਇ ਬਹੈ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ ॥
ਗੁਰਸਿਖੀਂ ਸੋ ਥਾਨੁ ਭਾਲਿਆ ਲੈ ਧੂਰਿ ਮੁਖਿ ਲਾਵਾ ॥
ਗੁਰਸਿਖਾ ਕੀ ਘਾਲ ਥਾਇ ਪਈ ਜਿਨ ਹਰਿ ਨਾਮੁ ਧਿਆਵਾ ॥
ਜਿਨ੍ਹ ਨਾਨਕੁ ਸਤਿਗੁਰੁ ਪੂਜਿਆ ਤਿਨ ਹਰਿ ਪੂਜ ਕਰਾਵਾ ॥੨॥

ਗੁਰਸਿਖਾ ਮਨਿ ਹਰਿ ਪ੍ਰੀਤਿ ਹੈ ਹਰਿ ਨਾਮ ਹਰਿ ਤੇਰੀ ਰਾਮ ਰਾਜੇ ॥
ਕਰਿ ਸੇਵਹਿ ਪੂਰਾ ਸਤਿਗੁਰੂ ਭੁਖ ਜਾਇ ਲਹਿ ਮੇਰੀ ॥
ਗੁਰਸਿਖਾ ਕੀ ਭੁਖ ਸਭ ਗਈ ਤਿਨ ਪਿਛੈ ਹੋਰ ਖਾਇ ਘਨੇਰੀ ॥
ਜਨ ਨਾਨਕ ਹਰਿ ਪੁੰਨੁ ਬੀਜਿਆ ਫਿਰਿ ਤੋਟਿ ਨ ਆਵੈ ਹਰਿ ਪੁੰਨ ਕੇਰੀ ॥੩॥

ਗੁਰਸਿਖਾ ਮਨਿ ਵਾਧਾਈਆ ਜਿਨ ਮੇਰਾ ਸਤਿਗੁਰੂ ਡਿਠਾ ਰਾਮ ਰਾਜੇ ॥
ਕੋਈ ਕਰਿ ਗਲ ਸੁਣਾਵੈ ਹਰਿ ਨਾਮ ਕੀ ਸੋ ਲਗੈ ਗੁਰਸਿਖਾ ਮਨਿ ਮਿਠਾ ॥
ਹਰਿ ਦਰਗਹ ਗੁਰਸਿਖ ਪੈਨਾਈਅਹਿ ਜਿਨ੍ਹਾ ਮੇਰਾ ਸਤਿਗੁਰੁ ਤੁਠਾ ॥
ਜਨ ਨਾਨਕੁ ਹਰਿ ਹਰਿ ਹੋਇਆ ਹਰਿ ਹਰਿ ਮਨਿ ਵੁਠਾ ॥੪॥੧੨॥੧੯॥

Sahib Singh
ਅੰਤਰਿ = ਹਿਰਦੇ ਵਿਚ ।
ਤੇ ਜਨ = ਉਹ ਬੰਦੇ ।
ਸੁਘੜ = ਸੁਚੱਜੇ, ਚੰਗੀ ਮਾਨਸਕ ਘਾੜਤ ਵਾਲੇ ।
ਭੁਲਿ = ਭੁੱਲ ਕੇ ।
ਚੁਕਿ = ਉਕਾਈ ਖਾ ਕੇ ।
ਭੀ = ਫਿਰ ਭੀ ।
ਖਰੇ = ਚੰਗੇ ।
ਭਾਣੇ = ਪਿਆਰੇ ਲੱਗਦੇ ਹਨ ।
ਥਾਉਂ = ਥਾਂ, ਆਸਰਾ ।
ਦੀਬਾਣੁ = ਸਹਾਰਾ, ਫਰਿਆਦ ਦੀ ਥਾਂ ।
ਤਾਣੁ = ਤਾਕਤ, ਬਾਹੂ = ਬਲ ।
ਸਤਾਣੇ = ਤਕੜੇ, ਤਾਕਤ ਵਾਲੇ ।੧ ।
ਜਿਥੈ = ਜਿਸ ਥਾਂ ਤੇ ।
ਜਾਇ = ਜਾ ਕੇ ।
ਸੁਹਾਵਾ = ਸੁਹਣਾ ।
ਗੁਰਸਿਖˆੀ = ਗੁਰ = ਸਿੱਖਾਂ ਨੇ ।
ਭਾਲਿਆ = ਲੱਭ ਲਿਆ ।
ਧੂਰਿ = ਧੂੜ ।
ਮੁਖਿ = ਮੂੰਹ ਉਤੇ ।
ਘਾਲ = ਮੇਹਨਤ ।
ਥਾਇ ਪਈ = (ਪ੍ਰਭੂ = ਦਰ ਤੇ) ਕਬੂਲ ਹੋ ਗਈ ।
ਪੂਜ ਕਰਾਵਾ = ਪੂਜਾ ਕਰਾਂਦਾ ਹੈ ।
ਕਰਾਵਾ = ਕਰਾਈ ।
ਲਾਵਾ = ਲਾਈ ।
ਧਿਆਵਾ = ਧਿਆਇਆ ।੨ ।
ਮਨਿ = ਮਨ ਵਿਚ ।
ਹਰਿ = ਹੇ ਹਰੀ !
ਕਰਿ ਪੂਰਾ = ਪੂਰਨ ਜਾਣ ਕੇ, ਅਭੁੱਲ ਜਾਣ ਕੇ ।
ਭੁਖ = ਮਾਇਆ ਦੀ ਭੁੱਖ ।
ਮੇਰੀ = ਮਾਇਆ ਦੀ ਮਮਤਾ ।
ਜਾਇ ਲਹਿ = ਲਹਿ ਜਾਂਦੀ ਹੈ ।
ਸਭ = ਸਾਰੀ ।
ਖਾਇ = (ਆਤਮਕ ਖ਼ੁਰਾਕ) ਖਾਂਦੀ ਹੈ ।
ਘਨੇਰੀ = ਬਹੁਤ ਲੁਕਾਈ ।
ਹਰਿ ਪੁੰਨੁ = ਨਾਮ ਸਿਮਰਨ ਦਾ ਭਲਾ ਬੀਜ ।
ਤੋਟਿ = ਕਮੀ, ਘਾਟ ।
ਕੇਰੀ = ਦੀ ।
ਪੁੰਨ ਕੇਰੀ = ਭਲੇ ਕੰਮ ਦੀ ।
ਮਨਿ = ਮਨ ਵਿਚ ।
ਵਾਧਾਈਆ = ਖ਼ੁਸ਼ੀਆਂ, ਆਤਮਕ ਉਤਸ਼ਾਹ, ਚੜ੍ਹਦੀ ਕਲਾ ।
ਜਿਨ@ = ਜਿਨ੍ਹਾਂ ਨੇ ।
ਗਲ = ਗੱਲ, ਜ਼ਿਕਰ ।
ਸੋ = ਉਹ ਮਨੁੱਖ ।
ਮਿਠਾ = ਪਿਆਰਾ ।
ਪੈਨ@ਾਈਅਹਿ = ਸਰੋਪਾ ਦਿੱਤੇ ਜਾਂਦੇ ਹਨ, ਸਨਮਾਨੇ ਜਾਂਦੇ ਹਨ {ਵਰਤਮਾਨ ਕਾਲ ਕਰਮ ਵਾਚ, ਅੰਨ ਪੁਰਖ, ਬਹੁ-ਵਚਨ} ।
ਤੁਠਾ = ਮੇਹਰਬਾਨ ਹੋਇਆ ।
ਨਾਨਕੁ = ਨਾਨਕ (ਆਖਦਾ ਹੈ) ।
ਵੁਠਾ = ਆ ਵੱਸਿਆ ।੪ ।
    
Sahib Singh
(ਹੇ ਭਾਈ!) ਜਿਨ੍ਹਾਂ ਗੁਰਸਿੱਖਾਂ ਨੇ ਪਿਆਰੇ ਗੁਰੂ ਦਾ ਦਰਸ਼ਨ ਕਰ ਲਿਆ, ਉਹਨਾਂ ਦੇ ਮਨ ਵਿਚ ਸਦਾਚੜ੍ਹਦੀ ਕਲਾ ਬਣੀ ਰਹਿੰਦੀ ਹੈ ।
ਜੇ ਕੋਈ ਮਨੁੱਖ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਆ ਸੁਣਾਏ ਤਾਂ ਉਹ ਮਨੁੱਖ ਗੁਰਸਿੱਖਾਂ ਨੂੰ ਪਿਆਰਾ ਲੱਗਣ ਲੱਗ ਪੈਂਦਾ ਹੈ ।
(ਹੇ ਭਾਈ!) ਜਿਨ੍ਹਾਂ ਗੁਰਸਿੱਖਾਂ ਉਤੇ ਪਿਆਰਾ ਸਤਿਗੁਰੂ ਮੇਹਰਬਾਨ ਹੁੰਦਾ ਹੈ ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿਚ ਆਦਰ-ਮਾਣ ਮਿਲਦਾ ਹੈ ।
ਨਾਨਕ ਆਖਦਾ ਹੈ ਉਹ ਗੁਰਸਿੱਖ ਪਰਮਾਤਮਾ ਦਾ ਰੂਪ ਹੋ ਜਾਂਦੇ ਹਨ ਪਰਮਾਤਮਾ ਉਹਨਾਂ ਦੇ ਮਨ ਵਿਚ ਸਦਾ ਵੱਸਿਆ ਰਹਿੰਦਾ ਹੈ ।੪।੧੨।੧੯ ।
Follow us on Twitter Facebook Tumblr Reddit Instagram Youtube