ਆਸਾ ਮਹਲਾ ੪ ॥
ਜਿਨ ਮਸਤਕਿ ਧੁਰਿ ਹਰਿ ਲਿਖਿਆ ਤਿਨਾ ਸਤਿਗੁਰੁ ਮਿਲਿਆ ਰਾਮ ਰਾਜੇ ॥
ਅਗਿਆਨੁ ਅੰਧੇਰਾ ਕਟਿਆ ਗੁਰ ਗਿਆਨੁ ਘਟਿ ਬਲਿਆ ॥
ਹਰਿ ਲਧਾ ਰਤਨੁ ਪਦਾਰਥੋ ਫਿਰਿ ਬਹੁੜਿ ਨ ਚਲਿਆ ॥
ਜਨ ਨਾਨਕ ਨਾਮੁ ਆਰਾਧਿਆ ਆਰਾਧਿ ਹਰਿ ਮਿਲਿਆ ॥੧॥

ਜਿਨੀ ਐਸਾ ਹਰਿ ਨਾਮੁ ਨ ਚੇਤਿਓ ਸੇ ਕਾਹੇ ਜਗਿ ਆਏ ਰਾਮ ਰਾਜੇ ॥
ਇਹੁ ਮਾਣਸ ਜਨਮੁ ਦੁਲੰਭੁ ਹੈ ਨਾਮ ਬਿਨਾ ਬਿਰਥਾ ਸਭੁ ਜਾਏ ॥
ਹੁਣਿ ਵਤੈ ਹਰਿ ਨਾਮੁ ਨ ਬੀਜਿਓ ਅਗੈ ਭੁਖਾ ਕਿਆ ਖਾਏ ॥
ਮਨਮੁਖਾ ਨੋ ਫਿਰਿ ਜਨਮੁ ਹੈ ਨਾਨਕ ਹਰਿ ਭਾਏ ॥੨॥

ਤੂੰ ਹਰਿ ਤੇਰਾ ਸਭੁ ਕੋ ਸਭਿ ਤੁਧੁ ਉਪਾਏ ਰਾਮ ਰਾਜੇ ॥
ਕਿਛੁ ਹਾਥਿ ਕਿਸੈ ਦੈ ਕਿਛੁ ਨਾਹੀ ਸਭਿ ਚਲਹਿ ਚਲਾਏ ॥
ਜਿਨ੍ਹ ਤੂੰ ਮੇਲਹਿ ਪਿਆਰੇ ਸੇ ਤੁਧੁ ਮਿਲਹਿ ਜੋ ਹਰਿ ਮਨਿ ਭਾਏ ॥
ਜਨ ਨਾਨਕ ਸਤਿਗੁਰੁ ਭੇਟਿਆ ਹਰਿ ਨਾਮਿ ਤਰਾਏ ॥੩॥

ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਤਿ ਕਰਿ ਨਹੀ ਹਰਿ ਹਰਿ ਭੀਜੈ ਰਾਮ ਰਾਜੇ ॥
ਜਿਨਾ ਅੰਤਰਿ ਕਪਟੁ ਵਿਕਾਰੁ ਹੈ ਤਿਨਾ ਰੋਇ ਕਿਆ ਕੀਜੈ ॥
ਹਰਿ ਕਰਤਾ ਸਭੁ ਕਿਛੁ ਜਾਣਦਾ ਸਿਰਿ ਰੋਗ ਹਥੁ ਦੀਜੈ ॥
ਜਿਨਾ ਨਾਨਕ ਗੁਰਮੁਖਿ ਹਿਰਦਾ ਸੁਧੁ ਹੈ ਹਰਿ ਭਗਤਿ ਹਰਿ ਲੀਜੈ ॥੪॥੧੧॥੧੮॥

Sahib Singh
ਮਸਤਕਿ = ਮੱਥੇ ਉਤੇ ।
ਧੁਰਿ = ਧੁਰ ਦਰਗਾਹ ਤੋਂ ।
ਅਗਿਆਨੁ = ਆਤਮਕ ਜੀਵਨ ਵਲੋਂ ਬੇ-ਸਮਝੀ ।
ਅੰਧੇਰਾ = ਹਨੇਰਾ ।
ਘਟਿ = ਹਿਰਦੇ ਵਿਚ ।
ਬਲਿਆ = ਚਮਕ ਪਿਆ ।
ਲਧਾ = ਲੱਭ ਪਿਆ ।
ਪਦਾਰਥੋ = ਕੀਮਤੀ ਚੀਜ਼ ।
ਬਹੁੜਿ = ਮੁੜ ।
ਚਲਿਆ = ਗਵਾਚਿਆ ।
ਆਰਾਧਿ = ਸਿਮਰ ਕੇ ।੧ ।
ਐਸਾ = ਅਜੇਹਾ ਕੀਮਤੀ ।
ਸੇ = ਉਹ ਬੰਦੇ ।
ਕਾਹੇ = ਕਿਸ ਵਾਸਤੇ ?
ਜਗਿ = ਜਗਤ ਵਿਚ ।
ਦੁਲੰਭੁ = ਦੁਰਲੱਭ, ਬੜੀ ਮੁਸ਼ਕਲ ਨਾਲ ਮਿਲਣ ਵਾਲਾ ।
ਬਿਰਥਾ = ਅਜਾਈਂ ।
ਸਭੁ = ਸਾਰਾ ।
ਹੁਣਿ = ਇਸ ਮਨੁੱਖਾ ਜਨਮ ਵਿਚ ।
ਵਤੈ = ਵੱਤਰ ਦੇ ਵੇਲੇ ।
ਅਗੈ = ਪਰਲੋਕ ਵਿਚ, ਸਮਾ ਲੰਘ ਜਾਣ ਤੇ ।
ਕਿਆ ਖਾਏ = ਕੀਹ ਖਾਏਗਾ ?
ਮਨਮੁਖ = ਆਪਣੇ ਮਨ ਦੇ ਪਿਛੇ ਤੁਰਨ ਵਾਲੇ ।
ਹਰਿ ਭਾਇ = ਹਰੀ ਨੂੰ (ਇਹੀ) ਚੰਗਾ ਲੱਗਦਾ ਹੈ ।੨ ।
ਸਭੁ ਕੋ = ਹਰੇਕ ਜੀਵ ।
ਸਭਿ = ਸਾਰੇ ।
ਹਾਥਿ = ਹੱਥ ਵਿਚ ।
ਚਲਹਿ = ਚੱਲਦੇ ਹਨ, ਤੁਰਦੇ ਹਨ ।
ਪਿਆਰੇ = ਹੇ ਪਿਆਰੇ !
ਤੁਧੁ = ਤੈਨੂੰ ।
ਮਨਿ = ਮਨ ਵਿਚ ।
ਭਾਏ = ਚੰਗੇ ਲੱਗਦੇ ਹਨ ।
ਨਾਮਿ = ਨਾਮਦੀ ਰਾਹੀਂ ।
ਤਰਾਏ = ਪਾਰ ਲੰਘਾਂਦਾ ਹੈ ।੩ ।
ਗਾਵੈ = ਗੁਣ ਗਾਂਦਾ ਹੈ ।
ਰਾਗੀ = ਰਾਗੀਂ, ਰਾਗਾਂ ਦੀ ਰਾਹੀਂ ਗਾ ਕੇ ।
ਨਾਦੀ = ਨਾਦੀਂ, ਸੰਖ ਆਦਿ ਵਜਾ ਕੇ ।
ਬੇਦੀ = ਬੇਦੀਂ, ਧਰਮ = ਪੁਸਤਕਾਂ ਦੀ ਰਾਹੀਂ ।
ਬਹੁ ਭਾਂਤਿ ਕਰਿ = ਕਈ ਤਰੀਕਿਆਂ ਨਾਲ ।
ਭੀਜੈ = ਪ੍ਰਸੰਨ ਹੁੰਦਾ ।
ਅੰਤਰਿ = ਅੰਦਰ ।
ਕਪਟੁ = ਫ਼ਰੇਬ ।
ਰੋਇ = ਰੋ ਕੇ ।
ਸਿਰਿ ਰੋਗ = ਰੋਗਾਂ ਦੇ ਸਿਰ ਉਤੇ ।
ਹਥੁ ਦੀਜੈ = ਹੱਥ ਦਿੱਤਾ ਜਾਏ ।
ਸੁਧੁ = ਪਵਿਤ੍ਰ ।
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।੪ ।
    
Sahib Singh
(ਹੇ ਭਾਈ!) ਕੋਈ ਮਨੁੱਖ ਰਾਗ ਗਾ ਕੇ, ਕੋਈ ਸੰਖ ਆਦਿਕ ਸਾਜ ਵਜਾ ਕੇ, ਕੋਈ ਧਰਮ ਪੁਸਤਕਾਂ ਪੜ੍ਹ ਕੇ ਕਈ ਤਰੀਕਿਆਂ ਨਾਲ ਪਰਮਾਤਮਾ ਦੇ ਗੁਣ ਗਾਂਦਾ ਹੈ ਪਰ ਪਰਮਾਤਮਾ ਇਸ ਤ੍ਰਹਾਂ ਪ੍ਰਸੰਨ ਨਹੀਂ ਹੁੰਦਾ (ਕਿਉਂਕਿ) ਕਰਤਾਰ (ਹਰੇਕ ਮਨੁੱਖ ਦੇ ਦਿਲ ਦੀ) ਹਰੇਕ ਗੱਲ ਜਾਣਦਾ ਹੈ ਅੰਦਰਲੇ ਰੋਗਾਂ ਉਤੇ ਬੇਸ਼ੱਕ ਹੱਥ ਦਿੱਤਾ ਜਾਏ (ਅੰਦਰਲੇ ਵਿਕਾਰਾਂ ਨੂੰ ਲੁਕਾਣ ਦਾ ਜਤਨ ਕੀਤਾ ਜਾਏ, ਤਾਂ ਭੀ ਪਰਮਾਤਮਾ ਪਾਸੋਂ ਲੁਕੇ ਨਹੀਂ ਰਹਿ ਸਕਦੇ) ।
ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਮਨੁੱਖਾਂ ਦਾ ਹਿਰਦਾ ਪਵਿਤ੍ਰ ਹੋ ਜਾਂਦਾ ਹੈ, ਉਹੀ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹੀ ਹਰੀ ਦਾ ਨਾਮ ਲੈਂਦੇ ਹਨ ।੪।੧੧।੧੮ ।
Follow us on Twitter Facebook Tumblr Reddit Instagram Youtube