ਆਸਾ ਮਹਲਾ ੪ ॥
ਹਰਿ ਅੰਮ੍ਰਿਤ ਭਗਤਿ ਭੰਡਾਰ ਹੈ ਗੁਰ ਸਤਿਗੁਰ ਪਾਸੇ ਰਾਮ ਰਾਜੇ ॥
ਗੁਰੁ ਸਤਿਗੁਰੁ ਸਚਾ ਸਾਹੁ ਹੈ ਸਿਖ ਦੇਇ ਹਰਿ ਰਾਸੇ ॥
ਧਨੁ ਧੰਨੁ ਵਣਜਾਰਾ ਵਣਜੁ ਹੈ ਗੁਰੁ ਸਾਹੁ ਸਾਬਾਸੇ ॥
ਜਨੁ ਨਾਨਕੁ ਗੁਰੁ ਤਿਨ੍ਹੀ ਪਾਇਆ ਜਿਨ ਧੁਰਿ ਲਿਖਤੁ ਲਿਲਾਟਿ ਲਿਖਾਸੇ ॥੧॥

ਸਚੁ ਸਾਹੁ ਹਮਾਰਾ ਤੂੰ ਧਣੀ ਸਭੁ ਜਗਤੁ ਵਣਜਾਰਾ ਰਾਮ ਰਾਜੇ ॥
ਸਭ ਭਾਂਡੇ ਤੁਧੈ ਸਾਜਿਆ ਵਿਚਿ ਵਸਤੁ ਹਰਿ ਥਾਰਾ ॥
ਜੋ ਪਾਵਹਿ ਭਾਂਡੇ ਵਿਚਿ ਵਸਤੁ ਸਾ ਨਿਕਲੈ ਕਿਆ ਕੋਈ ਕਰੇ ਵੇਚਾਰਾ ॥
ਜਨ ਨਾਨਕ ਕਉ ਹਰਿ ਬਖਸਿਆ ਹਰਿ ਭਗਤਿ ਭੰਡਾਰਾ ॥੨॥

ਹਮ ਕਿਆ ਗੁਣ ਤੇਰੇ ਵਿਥਰਹ ਸੁਆਮੀ ਤੂੰ ਅਪਰ ਅਪਾਰੋ ਰਾਮ ਰਾਜੇ ॥
ਹਰਿ ਨਾਮੁ ਸਾਲਾਹਹ ਦਿਨੁ ਰਾਤਿ ਏਹਾ ਆਸ ਆਧਾਰੋ ॥
ਹਮ ਮੂਰਖ ਕਿਛੂਅ ਨ ਜਾਣਹਾ ਕਿਵ ਪਾਵਹ ਪਾਰੋ ॥
ਜਨੁ ਨਾਨਕੁ ਹਰਿ ਕਾ ਦਾਸੁ ਹੈ ਹਰਿ ਦਾਸ ਪਨਿਹਾਰੋ ॥੩॥

ਜਿਉ ਭਾਵੈ ਤਿਉ ਰਾਖਿ ਲੈ ਹਮ ਸਰਣਿ ਪ੍ਰਭ ਆਏ ਰਾਮ ਰਾਜੇ ॥
ਹਮ ਭੂਲਿ ਵਿਗਾੜਹ ਦਿਨਸੁ ਰਾਤਿ ਹਰਿ ਲਾਜ ਰਖਾਏ ॥
ਹਮ ਬਾਰਿਕ ਤੂੰ ਗੁਰੁ ਪਿਤਾ ਹੈ ਦੇ ਮਤਿ ਸਮਝਾਏ ॥
ਜਨੁ ਨਾਨਕੁ ਦਾਸੁ ਹਰਿ ਕਾਂਢਿਆ ਹਰਿ ਪੈਜ ਰਖਾਏ ॥੪॥੧੦॥੧੭॥

Sahib Singh
ਪਾਸੇ = ਪਾਸਿ, ਕੋਲ ।
ਸਾਚਾ ਸਾਹੁ = ਸਦਾ = ਥਿਰ ਨਾਮ-ਖ਼ਜ਼ਾਨੇ ਦਾ ਸਾਹੂਕਾਰ ।
ਸਿਖ = ਸਿੱਖਾਂ ਨੂੰ ।
ਦੇਇ = ਦੇਂਦਾ ਹੈ ।
ਰਾਸੇ = ਰਾਸਿ, ਪੂੰਜੀ, ਸਰਮਾਇਆ ।
ਧਨੁ ਧੰਨੁ = ਭਾਗਾਂ ਵਾਲਾ ।
ਸਾਬਾਸੇ = ਸਾਬਾਸ਼ ।
ਜਿਨ ਲਿਲਾਟਿ = ਜਿਨ੍ਹਾਂ ਦੇ ਮੱਥੇ ਉਤੇ ।
ਧੁਰਿ = ਧੁਰ ਦਰਗਾਹ ਤੋਂ ।
ਲਿਖਾਸੇ = ਲਿਖਿਆ ਹੋਇਆ ਹੈ ।੧ ।
ਸਚੁ = ਸਦਾ ਕਾਇਮ ਰਹਿਣ ਵਾਲਾ ।
ਧਣੀ = ਮਾਲਕ ।
ਸਭੁ = ਸਾਰਾ ।
ਭਾਂਡੇ = ਸਰੀਰ ।
ਤੁਧੈ = ਤੂੰ ਹੀ ।
ਹਰਿ = ਹੇ ਹਰੀ !
ਥਾਰਾ = ਤੇਰੀ ਹੀ ।
ਪਾਵਹਿ = ਤੂੰ ਪਾਂਦਾ ਹੈਂ ।
ਸਾ = ਉਹੀ ।
ਕਉ = ਨੂੰ।੨ ।
ਹਮ = ਅਸੀ ਜੀਵ ।
ਵਿਥਰਹ = ਵਿਸਥਾਰ ਨਾਲ ਦੱਸ ਸਕਦੇ ਹਾਂ ।
ਕਿਆ ਗੁਣ = ਕੇਹੜੇ ਕੇਹੜੇ ਗੁਣ ?
ਸੁਆਮੀ = ਹੇ ਸੁਆਮੀ !
ਅਪਰ = ਜਿਸ ਤੋਂ ਪਰੇ ਹੋਰ ਕੋਈ ਨਹੀਂ ।
ਅਪਾਰ = ਜਿਸ ਦਾ ਪਾਰਲਾ ਬੰਨਾ ਨਹੀਂ ਲੱਭ ਸਕਦਾ ।
ਸਾਲਾਹਹ = ਅਸੀ ਸਲਾਹੁੰਦੇ ਹਾਂ ।
ਆਧਾਰੋ = ਆਸਰਾ ।
ਕਿਛੂਅ = ਕੁਝ ਭੀ ।
ਨ ਜਾਣਹਾ = ਅਸੀ ਨਹੀਂ ਜਾਣਦੇ ।
ਕਿਵ = ਕਿਵੇਂ ?
ਪਾਵਹ = ਅਸੀ ਪਾਈਏ ।
ਪਾਰੋ = ਪਾਰ, ਅੰਤ ।
ਪਨਿਹਾਰੋ = ਪਾਣੀ ਭਰਨ ਵਾਲਾ, ਸੇਵਕ ।੩ ।
ਭਾਵੈ = (ਤੈਨੂੰ) ਚੰਗਾ ਲੱਗੇ ।
ਪ੍ਰਭ = ਹੇ ਪ੍ਰਭੂ !
ਭੂਲਿ = ਭੁੱਲ ਕੇ, ਕੁਰਾਹੇ ਪੈ ਕੇ ।
ਵਿਗਾੜਹ = ਅਸੀ ਆਪਣੇ ਜੀਵਨ ਨੂੰ ਖ਼ਰਾਬ ਕਰ ਰਹੇ ਹਾਂ ।
ਲਾਜ = ਇੱਜ਼ਤ ।
ਹਰਿ = ਹੇ ਹਰੀ !
ਰਖਾਏ = ਰਖਾਇ, ਰੱਖ ।
ਦੇ = ਦੇ ਕੇ ।
ਸਮਝਾਏ = ਸਮਝਾਇ, ਸਮਝ ਬਖ਼ਸ਼ ।
ਕਾਂਢਿਆ = ਕਿਹਾ ਜਾਂਦਾ ਹੈ, ਅਖਵਾਂਦਾ ਹੈ ।
ਪੈਜ = ਲਾਜ ।
ਰਖਾਏ = ਰਖਾਇ, ਰੱਖ ।੪ ।
    
Sahib Singh
ਹੇ ਪ੍ਰਭੂ! ਅਸੀ ਤੇਰੀ ਸਰਨ ਆਏ ਹਾਂ, ਹੁਣ ਜਿਵੇਂ ਤੇਰੀ ਮਰਜ਼ੀ ਹੋਵੇ ਤਿਵੇਂ ਸਾਨੂੰ (ਮੰਦੇ ਕੰਮਾਂ ਤੋਂ) ਬਚਾ ਲੈ ।
ਅਸੀ ਦਿਨ ਰਾਤ (ਜੀਵਨ-ਰਾਹ ਤੋਂ) ਖੁੰਝ ਕੇ (ਆਪਣੇ ਆਤਮਕ ਜੀਵਨ ਨੂੰ) ਖ਼ਰਾਬ ਕਰਦੇ ਰਹਿੰਦੇ ਹਾਂ ।
ਹੇ ਹਰੀ! ਸਾਡੀ ਇੱਜ਼ਤ ਰੱਖ ।
ਹੇ ਪ੍ਰਭੂ! ਅਸੀ ਤੇਰੇ ਬੱਚੇ ਹਾਂ, ਤੂੰ ਸਾਡਾ ਗੁਰੂ ਹੈਂ ਤੂੰ ਸਾਡਾ ਪਿਤਾ ਹੈਂ, ਸਾਨੂੰ ਮਤਿ ਦੇ ਕੇ ਚੰਗੀ ਸਮਝ ਬਖ਼ਸ਼ ।
ਹੇ ਹਰੀ! ਦਾਸ ਨਾਨਕ ਤੇਰਾ ਦਾਸ ਅਖਵਾਂਦਾ ਹੈ, (ਮੇਹਰ ਕਰ, ਆਪਣੇ ਦਾਸ ਦੀ) ਇੱਜ਼ਤ ਰੱਖ ।੪।੧੦।੧੭ ।
Follow us on Twitter Facebook Tumblr Reddit Instagram Youtube