ਆਸਾ ਮਹਲਾ ੪ ॥
ਗੁਰਮੁਖਿ ਢੂੰਢਿ ਢੂਢੇਦਿਆ ਹਰਿ ਸਜਣੁ ਲਧਾ ਰਾਮ ਰਾਜੇ ॥
ਕੰਚਨ ਕਾਇਆ ਕੋਟ ਗੜ ਵਿਚਿ ਹਰਿ ਹਰਿ ਸਿਧਾ ॥
ਹਰਿ ਹਰਿ ਹੀਰਾ ਰਤਨੁ ਹੈ ਮੇਰਾ ਮਨੁ ਤਨੁ ਵਿਧਾ ॥
ਧੁਰਿ ਭਾਗ ਵਡੇ ਹਰਿ ਪਾਇਆ ਨਾਨਕ ਰਸਿ ਗੁਧਾ ॥੧॥

ਪੰਥੁ ਦਸਾਵਾ ਨਿਤ ਖੜੀ ਮੁੰਧ ਜੋਬਨਿ ਬਾਲੀ ਰਾਮ ਰਾਜੇ ॥
ਹਰਿ ਹਰਿ ਨਾਮੁ ਚੇਤਾਇ ਗੁਰ ਹਰਿ ਮਾਰਗਿ ਚਾਲੀ ॥
ਮੇਰੈ ਮਨਿ ਤਨਿ ਨਾਮੁ ਆਧਾਰੁ ਹੈ ਹਉਮੈ ਬਿਖੁ ਜਾਲੀ ॥
ਜਨ ਨਾਨਕ ਸਤਿਗੁਰੁ ਮੇਲਿ ਹਰਿ ਹਰਿ ਮਿਲਿਆ ਬਨਵਾਲੀ ॥੨॥

ਗੁਰਮੁਖਿ ਪਿਆਰੇ ਆਇ ਮਿਲੁ ਮੈ ਚਿਰੀ ਵਿਛੁੰਨੇ ਰਾਮ ਰਾਜੇ ॥
ਮੇਰਾ ਮਨੁ ਤਨੁ ਬਹੁਤੁ ਬੈਰਾਗਿਆ ਹਰਿ ਨੈਣ ਰਸਿ ਭਿੰਨੇ ॥
ਮੈ ਹਰਿ ਪ੍ਰਭੁ ਪਿਆਰਾ ਦਸਿ ਗੁਰੁ ਮਿਲਿ ਹਰਿ ਮਨੁ ਮੰਨੇ ॥
ਹਉ ਮੂਰਖੁ ਕਾਰੈ ਲਾਈਆ ਨਾਨਕ ਹਰਿ ਕੰਮੇ ॥੩॥

ਗੁਰ ਅੰਮ੍ਰਿਤ ਭਿੰਨੀ ਦੇਹੁਰੀ ਅੰਮ੍ਰਿਤੁ ਬੁਰਕੇ ਰਾਮ ਰਾਜੇ ॥
ਜਿਨਾ ਗੁਰਬਾਣੀ ਮਨਿ ਭਾਈਆ ਅੰਮ੍ਰਿਤਿ ਛਕਿ ਛਕੇ ॥
ਗੁਰ ਤੁਠੈ ਹਰਿ ਪਾਇਆ ਚੂਕੇ ਧਕ ਧਕੇ ॥
ਹਰਿ ਜਨੁ ਹਰਿ ਹਰਿ ਹੋਇਆ ਨਾਨਕੁ ਹਰਿ ਇਕੇ ॥੪॥੯॥੧੬॥

Sahib Singh
ਗੁਰਮੁਖਿ = ਗੁਰੂ ਦੀ ਸਰਨ ਪੈ ਕੇ ।
ਲਧਾ = ਲੱਭ ਪਿਆ ਹੈ ।
ਕੰਚਨ ਕੋਟ ਗੜ = ਸੋਨੇ ਦਾ ਕਿਲ੍ਹਾ ।
ਕਾਇਆ = ਸਰੀਰ ।
ਸਿਧਾ = ਸਿੱਧਾ, ਪਰਗਟ ।
ਵਿਧਾ = ਵਿੱਝ ਗਿਆ ਹੈ ।
ਧੁਰਿ = ਧੁਰ ਦਰਗਾਹ ਤੋਂ ।
ਰਸਿ = ਰਸ ਵਿਚ, ਅਨੰਦ ਵਿਚ ।
ਗੁਧਾ = ਗੁੱਝ ਗਿਆ ਹਾਂ ।੧ ।
ਪੰਥੁ = ਰਸਤਾ ।
ਦਸਾਵਾ = ਦਸਾਵਾਂ, ਮੈਂ ਪੁੱਛਦੀ ਹਾਂ ।
ਮੁੰਧ = ਜੀਵ = ਇਸਤ੍ਰੀ ।
ਜੋਬਨਿ = ਜਵਾਨੀ ਵਿਚ (ਮੱਤੀ ਹੋਈ) ।
ਬਾਲੀ = ਅੰਞਾਣ ।
ਗੁਰ = ਹੇ ਗੁਰੂ !
ਚੇਤਾਇ = ਚੇਤੇ ਕਰਾ ।
ਮਾਰਗਿ = ਰਸਤੇ ਉਤੇ ।
ਚਾਲੀ = ਚੱਲਾਂ ।
ਮਨਿ = ਮਨ ਵਿਚ ।
ਤਨਿ = ਹਿਰਦੇ ਵਿਚ ।
ਅਧਾਰੁ = ਆਸਰਾ ।
ਬਿਖੁ = ਜ਼ਹਿਰ ।
ਜਾਲੀ = ਜਾਲੀਂ, ਜਲਾਵਾਂ, ਸਾੜ ਦਿਆਂ ।
ਮੇਲਿ = ਮਿਲਾਂ ।
ਬਨਵਾਲੀ = ਪਰਮਾਤਮਾ ।੨ ।
ਗੁਰਮੁਖਿ = ਗੁਰੂ ਦੀ ਰਾਹੀਂ ।
ਪਿਆਰੇ = ਹੇ ਪਿਆਰੇ ਹਰੀ !
ਮੈ = ਮੈਨੂੰ ।
ਬੈਰਾਗਿਆ = ਓਦਰਿਆ ਹੋਇਆ ਹੈ ।
ਰਸਿ = (ਪ੍ਰੇਮ) ਜਲ ਨਾਲ ।
ਭਿੰਨੇ = ਭਿੱਜੇ ਹੋਏ ।
ਮਿਲਿ = ਮਿਲ ਕੇ ।
ਮੰਨੇ = ਪਤੀਜ ਜਾਏ, ਧਰਵਾਸ ਫੜੇ ।
ਹਉ = ਮੈਂ ।੩ ।
ਗੁਰ ਦੇਹੁਰੀ = ਗੁਰੂ ਦਾ ਸੋਹਣਾ ਸਰੀਰ ।
ਅੰਮਿ੍ਰਤ = ਆਤਮਕ ਜੀਵਨ ਦੇਣ ਵਾਲਾ ਨਾਮ-ਜਲ ।
ਬੁਰਕੇ = (ਹੋਰਨਾਂ ਦੇ ਹਿਰਦੇ ਸਰੀਰ ਵਿਚ) ਛਿੜਕਦਾ ਹੈ ।
ਮਨਿ = ਮਨ ਵਿਚ ।
ਭਾਈਆ = ਭਾਈ, ਪਿਆਰੀਲੱਗੀ ।
ਅੰਮਿ੍ਰਤਿ = ਅੰਮਿ੍ਰਤ ਨਾਲ, ਆਤਮਕ ਜੀਵਨ ਦੇਣ ਵਾਲੇ ਜਲ ਨਾਲ ।
ਛਕਿ ਛਕੇ = ਛਕਿ ਛਕਿ, ਛਕ ਛਕ ਕੇ ।
ਤੁਠੈ = ਦਇਆਵਾਨ ਹੋਣ ਨਾਲ ।
ਚੂਕੇ = ਮੁੱਕ ਗਏ ।
ਧਕ ਧਕੇ = ਨਿੱਤ ਦੇ ਧੱਕੇ, ਨਿੱਤ ਦੇ ਠੇਡੇ ।
ਨਾਨਕੁ = ਨਾਨਕ (ਆਖਦਾ ਹੈ) ।੪ ।
    
Sahib Singh
(ਹੇ ਭਾਈ!) ਗੁਰੂ ਦਾ ਸੋਹਣਾ ਹਿਰਦਾ ਸਦਾ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜਾ ਰਹਿੰਦਾ ਹੈ, ਉਹ (ਗੁਰੂ ਹੋਰਨਾਂ ਦੇ ਹਿਰਦੇ ਵਿਚ ਭੀ ਇਹ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਛਿੜਕਦਾ ਰਹਿੰਦਾ ਹੈ ।
ਜਿਨ੍ਹਾਂ ਮਨੁੱਖਾਂ ਨੂੰ ਆਪਣੇ ਮਨ ਵਿਚ ਸਤਿਗੁਰੂ ਦੀ ਬਾਣੀ ਪਿਆਰੀ ਲੱਗ ਪੈਂਦੀ ਹੈ, ਬਾਣੀ ਦਾ ਰਸ ਮਾਣ ਮਾਣ ਕੇ ਉਹਨਾਂ ਦੇ ਹਿਰਦੇ ਭੀ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਨਾਲ ਭਿੱਜ ਜਾਂਦੇ ਹਨ ।
ਨਾਨਕ (ਆਖਦਾ ਹੈ ਗੁਰੂ ਦੀ ਕਿਰਪਾ ਨਾਲ) ਪਰਮਾਤਮਾ ਤੇ ਪਰਮਾਤਮਾ ਦਾ ਸੇਵਕ ਇਕ-ਰੂਪ ਹੋ ਜਾਂਦੇ ਹਨ, ਸੇਵਕ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ।੪।੯।੧੬ ।
Follow us on Twitter Facebook Tumblr Reddit Instagram Youtube