ੴ ਸਤਿਗੁਰ ਪ੍ਰਸਾਦਿ ॥
ਆਸਾ ਮਹਲਾ ੪ ਛੰਤ ਘਰੁ ੪ ॥
ਹਰਿ ਅੰਮ੍ਰਿਤ ਭਿੰਨੇ ਲੋਇਣਾ ਮਨੁ ਪ੍ਰੇਮਿ ਰਤੰਨਾ ਰਾਮ ਰਾਜੇ ॥
ਮਨੁ ਰਾਮਿ ਕਸਵਟੀ ਲਾਇਆ ਕੰਚਨੁ ਸੋਵਿੰਨਾ ॥
ਗੁਰਮੁਖਿ ਰੰਗਿ ਚਲੂਲਿਆ ਮੇਰਾ ਮਨੁ ਤਨੋ ਭਿੰਨਾ ॥
ਜਨੁ ਨਾਨਕੁ ਮੁਸਕਿ ਝਕੋਲਿਆ ਸਭੁ ਜਨਮੁ ਧਨੁ ਧੰਨਾ ॥੧॥
ਹਰਿ ਪ੍ਰੇਮ ਬਾਣੀ ਮਨੁ ਮਾਰਿਆ ਅਣੀਆਲੇ ਅਣੀਆ ਰਾਮ ਰਾਜੇ ॥
ਜਿਸੁ ਲਾਗੀ ਪੀਰ ਪਿਰੰਮ ਕੀ ਸੋ ਜਾਣੈ ਜਰੀਆ ॥
ਜੀਵਨ ਮੁਕਤਿ ਸੋ ਆਖੀਐ ਮਰਿ ਜੀਵੈ ਮਰੀਆ ॥
ਜਨ ਨਾਨਕ ਸਤਿਗੁਰੁ ਮੇਲਿ ਹਰਿ ਜਗੁ ਦੁਤਰੁ ਤਰੀਆ ॥੨॥
ਹਮ ਮੂਰਖ ਮੁਗਧ ਸਰਣਾਗਤੀ ਮਿਲੁ ਗੋਵਿੰਦ ਰੰਗਾ ਰਾਮ ਰਾਜੇ ॥
ਗੁਰਿ ਪੂਰੈ ਹਰਿ ਪਾਇਆ ਹਰਿ ਭਗਤਿ ਇਕ ਮੰਗਾ ॥
ਮੇਰਾ ਮਨੁ ਤਨੁ ਸਬਦਿ ਵਿਗਾਸਿਆ ਜਪਿ ਅਨਤ ਤਰੰਗਾ ॥
ਮਿਲਿ ਸੰਤ ਜਨਾ ਹਰਿ ਪਾਇਆ ਨਾਨਕ ਸਤਸੰਗਾ ॥੩॥
ਦੀਨ ਦਇਆਲ ਸੁਣਿ ਬੇਨਤੀ ਹਰਿ ਪ੍ਰਭ ਹਰਿ ਰਾਇਆ ਰਾਮ ਰਾਜੇ ॥
ਹਉ ਮਾਗਉ ਸਰਣਿ ਹਰਿ ਨਾਮ ਕੀ ਹਰਿ ਹਰਿ ਮੁਖਿ ਪਾਇਆ ॥
ਭਗਤਿ ਵਛਲੁ ਹਰਿ ਬਿਰਦੁ ਹੈ ਹਰਿ ਲਾਜ ਰਖਾਇਆ ॥
ਜਨੁ ਨਾਨਕੁ ਸਰਣਾਗਤੀ ਹਰਿ ਨਾਮਿ ਤਰਾਇਆ ॥੪॥੮॥੧੫॥
Sahib Singh
ਭਿੰਨੇ = ਭਿੱਜੇ ਹੋਏ ਹਨ, ਤਰ ਹੋ ਗਏ ਹਨ, ਸਰੂਰ ਵਿਚ ਆ ਗਏ ਹਨ ।
ਲੋਇਣ = ਅੱਖਾਂ ।
ਪ੍ਰੇਮਿ = ਪ੍ਰੇਮ = ਰੰਗ ਵਿਚ ।
ਰਤੰਨਾ = ਰੱਤਾ ਹੋਇਆ, ਰੰਗਿਆ ਗਿਆ ਹੈ ।
ਰਾਮਿ = ਰਾਮ ਨੇ ।
ਕੰਚਨੁ = ਸੋਨਾ ।
ਸੋਵਿੰਨਾ = ਸੁਵੰਨ, ਸੋਹਣੇ ਰੰਗ ਵਾਲਾ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਚਲੂਲਿਆ = ਗੂੜ੍ਹੇ ਲਾਲ ਰੰਗ ਨਾਲ ਰੰਗਿਆ ਗਿਆ ਹੈ ।
ਤਨੋ = ਤਨੁ, ਸਰੀਰ, ਹਿਰਦਾ ।
ਮੁਸਕਿ = ਕਸਤੂਰੀ ਨਾਲ ।
ਝਕੋਲਿਆ = ਚੰਗੀ ਤ੍ਰਹਾਂ ਸੁਗੰਧਿਤ ਹੋ ਗਿਆ ਹੈ ।
ਧਨੁ ਧੰਨਾ = ਭਾਗਾਂ ਵਾਲਾ, ਸਫਲ ।੧ ।
ਅਣੀਆਲੇ = ਅਣੀ ਵਾਲੇ, ਤਿ੍ਰੱਖੀ ਨੋਕ ਵਾਲੇ (ਤੀਰ) ।
ਪੀਰ = ਪੀੜ, ਦਰਦ ।
ਪਿਰੰਮ = ਪ੍ਰੇਮ ।
ਜਰੀਆ = ਜਰੀ ਜਾਂਦੀ ਹੈ ।
ਜੀਵਨ ਮੁਕਤਿ = ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਹੀ ਮਾਇਆ ਦੇ ਬੰਧਨਾਂ ਤੋਂ ਆਜ਼ਾਦ ।
ਮਰਿ = ਮਰ ਕੇ, ਮਾਇਆ ਵਲੋਂ ਅਛੋਹ ਹੋ ਕੇ ।
ਦੁਤਰੁ = ਜਿਸ ਤੋਂ ਪਾਰ ਲੰਘਣਾ ਅੌਖਾ ਹੈ ।੨ ।
ਮੁਗਧ = ਮੂਰਖ, ਬੇ = ਸਮਝ ।
ਗੋਵਿੰਦ = ਹੇ ਗੋਵਿੰਦ !
ਰੰਗਾ = ਕਈ ਚੋਜ = ਤਮਾਸ਼ੇ ਕਰਨ ਵਾਲਾ ।
ਗੁਰਿ = ਗੁਰੂ ਦੀ ਰਾਹੀਂ ।
ਮੰਗਾ = ਮੰਗਾਂ, ਮੈਂ ਮੰਗਦਾ ਹਾਂ ।
ਸਬਦਿ = ਗੁਰ = ਸ਼ਬਦ ਦੀ ਰਾਹੀਂ ।
ਵਿਗਾਸਿਆ = ਖਿੜ ਪਿਆ ਹੈ ।
ਜਪਿ = ਜਪ ਕੇ ।
ਅਨਤ ਤਰੰਗਾ = ਅਨੰਤ ਤਰੰਗਾਂ ਵਾਲਾ, ਜਿਸ ਵਿਚ ਬੇਅੰਤ ਲਹਰਾਂ ਉਠ ਰਹੀਆਂ ਹਨ ।
ਮਿਲਿ = ਮਿਲ ਕੇ {ਲਫ਼ਜ਼ ‘ਮਿਲੁ’ ਅਤੇ ‘ਮਿਲਿ’ ਦਾ ਫ਼ਰਕ ਚੇਤੇ ਰੱਖਣ-ਜੋਗ ਹੈ} ।੩ ।
ਦਇਆਲ = ਹੇ ਦਇਆ ਦੇ ਘਰ !
ਪ੍ਰਭ = ਹੇ ਪ੍ਰਭੂ !
ਹਰਿ ਰਾਇਆ = ਹੇ ਪ੍ਰਭੂ ਪਾਤਿਸ਼ਾਹ !
ਹਉ = ਮੈਂ ।
ਮਾਗਉ = ਮਾਗਉਂ, ਮੈਂ ਮੰਗਦਾ ਹਾਂ ।
ਸਰਣਿ = ਆਸਰਾ, ਓਟ ।
ਮੁਖਿ = ਮੁਖ ਵਿਚ ।
ਭਗਤਿ ਵਛਲੁ = ਭਗਤੀ ਨਾਲ ਪਿਆਰ ਕਰਨ ਵਾਲਾ ।
ਬਿਰਦੁ = ਮੁੱਢ ਕਦੀਮਾਂ ਦਾ ਸੁਭਾਉ ।
ਲਾਜ = ਇੱਜ਼ਤ ।
ਨਾਮਿ = ਨਾਮ ਦੀ ਰਾਹੀਂ ।੪ ।

ਹੇ ਦੀਨਾਂ ਉਤੇ ਦਇਆ ਕਰਨ ਵਾਲੇ! ਹੇ ਹਰੀ! ਹੇ ਪ੍ਰਭੂ! ਹੇ ਪ੍ਰਭੂ ਪਾਤਿਸ਼ਾਹ! ਮੇਰੀ ਬੇਨਤੀ ਸੁਣ ।
ਹੇ ਹਰੀ! ਮੈਂ ਤੇਰੇ ਨਾਮ ਦਾ ਆਸਰਾ ਮੰਗਦਾ ਹਾਂ ।
ਹੇ ਹਰੀ! (ਤੇਰੀ ਮੇਹਰ ਹੋਵੇ ਤਾਂ ਮੈਂ ਤੇਰਾ ਨਾਮ) ਆਪਣੇ ਮੂੰਹ ਵਿਚ ਪਾ ਸਕਦਾ ਹਾਂ (ਮੂੰਹ ਨਾਲ ਜਪ ਸਕਦਾ ਹਾਂ) ।
(ਹੇ ਭਾਈ!) ਪਰਮਾਤਮਾ ਦਾ ਇਹ ਮੁੱਢ ਕਦੀਮਾਂ ਦਾ ਸੁਭਾਉ ਹੈ ਕਿ ਉਹ ਭਗਤੀ ਨਾਲ ਪਿਆਰ ਕਰਦਾ ਹੈ (ਜੇਹੜਾ ਉਸ ਦੀ ਸਰਨ ਪਏ, ਉਸ ਦੀ) ਇੱਜ਼ਤ ਰੱਖ ਲੈਂਦਾ ਹੈ ।
(ਹੇ ਭਾਈ!) ਦਾਸ ਨਾਨਕ (ਭੀ) ਉਸ ਹਰੀ ਦੀ ਸਰਨ ਆ ਪਿਆ ਹੈ (ਸਰਨ ਆਏ ਮਨੁੱਖ ਨੂੰ) ਹਰੀ ਆਪਣੇ ਨਾਮ ਵਿਚ ਜੋੜ ਕੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ।੪।੮।੧੫ ।