ਰਾਗੁ ਆਸਾ ਛੰਤ ਮਹਲਾ ੪ ਘਰੁ ੧
ੴ ਸਤਿਗੁਰ ਪ੍ਰਸਾਦਿ ॥
ਜੀਵਨੋ ਮੈ ਜੀਵਨੁ ਪਾਇਆ ਗੁਰਮੁਖਿ ਭਾਏ ਰਾਮ ॥
ਹਰਿ ਨਾਮੋ ਹਰਿ ਨਾਮੁ ਦੇਵੈ ਮੇਰੈ ਪ੍ਰਾਨਿ ਵਸਾਏ ਰਾਮ ॥
ਹਰਿ ਹਰਿ ਨਾਮੁ ਮੇਰੈ ਪ੍ਰਾਨਿ ਵਸਾਏ ਸਭੁ ਸੰਸਾ ਦੂਖੁ ਗਵਾਇਆ ॥
ਅਦਿਸਟੁ ਅਗੋਚਰੁ ਗੁਰ ਬਚਨਿ ਧਿਆਇਆ ਪਵਿਤ੍ਰ ਪਰਮ ਪਦੁ ਪਾਇਆ ॥
ਅਨਹਦ ਧੁਨਿ ਵਾਜਹਿ ਨਿਤ ਵਾਜੇ ਗਾਈ ਸਤਿਗੁਰ ਬਾਣੀ ॥
ਨਾਨਕ ਦਾਤਿ ਕਰੀ ਪ੍ਰਭਿ ਦਾਤੈ ਜੋਤੀ ਜੋਤਿ ਸਮਾਣੀ ॥੧॥
ਮਨਮੁਖਾ ਮਨਮੁਖਿ ਮੁਏ ਮੇਰੀ ਕਰਿ ਮਾਇਆ ਰਾਮ ॥
ਖਿਨੁ ਆਵੈ ਖਿਨੁ ਜਾਵੈ ਦੁਰਗੰਧ ਮੜੈ ਚਿਤੁ ਲਾਇਆ ਰਾਮ ॥
ਲਾਇਆ ਦੁਰਗੰਧ ਮੜੈ ਚਿਤੁ ਲਾਗਾ ਜਿਉ ਰੰਗੁ ਕਸੁੰਭ ਦਿਖਾਇਆ ॥
ਖਿਨੁ ਪੂਰਬਿ ਖਿਨੁ ਪਛਮਿ ਛਾਏ ਜਿਉ ਚਕੁ ਕੁਮ੍ਹਿਆਰਿ ਭਵਾਇਆ ॥
ਦੁਖੁ ਖਾਵਹਿ ਦੁਖੁ ਸੰਚਹਿ ਭੋਗਹਿ ਦੁਖ ਕੀ ਬਿਰਧਿ ਵਧਾਈ ॥
ਨਾਨਕ ਬਿਖਮੁ ਸੁਹੇਲਾ ਤਰੀਐ ਜਾ ਆਵੈ ਗੁਰ ਸਰਣਾਈ ॥੨॥
ਮੇਰਾ ਠਾਕੁਰੋ ਠਾਕੁਰੁ ਨੀਕਾ ਅਗਮ ਅਥਾਹਾ ਰਾਮ ॥
ਹਰਿ ਪੂਜੀ ਹਰਿ ਪੂਜੀ ਚਾਹੀ ਮੇਰੇ ਸਤਿਗੁਰ ਸਾਹਾ ਰਾਮ ॥
ਹਰਿ ਪੂਜੀ ਚਾਹੀ ਨਾਮੁ ਬਿਸਾਹੀ ਗੁਣ ਗਾਵੈ ਗੁਣ ਭਾਵੈ ॥
ਨੀਦ ਭੂਖ ਸਭ ਪਰਹਰਿ ਤਿਆਗੀ ਸੁੰਨੇ ਸੁੰਨਿ ਸਮਾਵੈ ॥
ਵਣਜਾਰੇ ਇਕ ਭਾਤੀ ਆਵਹਿ ਲਾਹਾ ਹਰਿ ਨਾਮੁ ਲੈ ਜਾਹੇ ॥
ਨਾਨਕ ਮਨੁ ਤਨੁ ਅਰਪਿ ਗੁਰ ਆਗੈ ਜਿਸੁ ਪ੍ਰਾਪਤਿ ਸੋ ਪਾਏ ॥੩॥
ਰਤਨਾ ਰਤਨ ਪਦਾਰਥ ਬਹੁ ਸਾਗਰੁ ਭਰਿਆ ਰਾਮ ॥
ਬਾਣੀ ਗੁਰਬਾਣੀ ਲਾਗੇ ਤਿਨ੍ਹ ਹਥਿ ਚੜਿਆ ਰਾਮ ॥
ਗੁਰਬਾਣੀ ਲਾਗੇ ਤਿਨ੍ਹ ਹਥਿ ਚੜਿਆ ਨਿਰਮੋਲਕੁ ਰਤਨੁ ਅਪਾਰਾ ॥
ਹਰਿ ਹਰਿ ਨਾਮੁ ਅਤੋਲਕੁ ਪਾਇਆ ਤੇਰੀ ਭਗਤਿ ਭਰੇ ਭੰਡਾਰਾ ॥
ਸਮੁੰਦੁ ਵਿਰੋਲਿ ਸਰੀਰੁ ਹਮ ਦੇਖਿਆ ਇਕ ਵਸਤੁ ਅਨੂਪ ਦਿਖਾਈ ॥
ਗੁਰ ਗੋਵਿੰਦੁ ਗੋੁਵਿੰਦੁ ਗੁਰੂ ਹੈ ਨਾਨਕ ਭੇਦੁ ਨ ਭਾਈ ॥੪॥੧॥੮॥
Sahib Singh
ਜੀਵਨੋ = ਜੀਵਨੁ, ਅਸਲ ਜ਼ਿੰਦਗੀ, ਆਤਮਕ ਜੀਵਨ ।
ਗੁਰਮੁਖਿ = ਗੁਰੂ ਦੀ ਸਰਨ ਪਿਆਂ ।
ਭਾਏ = (ਪ੍ਰਭੂ ਜੀ) ਪਿਆਰੇ ਲੱਗ ਪਏ ।
ਨਾਮੋ = ਨਾਮ ।
ਮੇਰੈ ਪ੍ਰਾਨਿ = ਮੇਰੇ ਹਰੇਕ ਸਾਹ ਦੇ ਵਿਚ ।
ਸੰਸਾ = ਸਹਮ ।
ਅਦਿਸਟੁ = ਨਾਹ ਦਿੱਸਣ ਵਾਲਾ ।
ਅਗੋਚਰੁ = {ਗੋ = ਇੰਦ੍ਰੇ ।
ਚਰ = ਪਹੁੰਚ} ਜਿਸ ਤਕ ਗਿਆਨ-ਇੰਦਿ੍ਰਆਂ ਦੀ ਪਹੁੰਚ ਨਹੀਂ ਹੋ ਸਕਦੀ ।
ਬਚਨਿ = ਬਚਨ ਦੀ ਰਾਹੀਂ ।
ਪਰਮ ਪਦੁ = ਸਭ ਤੋਂ ਉੱਚਾ ਆਤਮਕ ਦਰਜਾ ।
ਅਨਹਦ = {ਅਨਾਹਤ} ਬਿਨਾ ਵਜਾਏ ਵੱਜਣ ਵਾਲੇ, ਇਕ-ਰਸ ।
ਅਨਹਦ ਧੁਨਿ = ਲਗਾਤਾਰ ਸੁਰ ਵਾਲੇ ।
ਵਾਜਹਿ = ਵੱਜਦੇ ਹਨ ।
ਵਾਜੇ = ਸੰਗੀਤਕ ਸਾਜ ।
ਪ੍ਰਭਿ = ਪ੍ਰਭੂ ਨੇ ।੧ ।
ਮਨਮੁਖਾ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ।
ਮੁਏ = ਆਤਮਕ ਮੌਤੇ ਮਰ ਗਏ ।
ਕਰਿ = ਕਰ ਕੇ, ਆਖ ਆਖ ਕੇ ।
ਆਵੈ = (ਉਹਨਾਂ ਦਾ ਮਨ) ਕਦੇ ਹੌਸਲਾ ਫੜਦਾ ਹੈ, ਕਦੇ ਜੀਊ ਪੈਂਦਾ ਹੈ ।
ਜਾਵੈ = ਕਦੇ ਢਹਿ ਪੈਂਦਾ ਹੈ, ਹੌਸਲਾ ਹਾਰ ਬਹਿੰਦਾ ਹੈ ।
ਮੜੈ = ਮੜ੍ਹ ਵਿਚ, ਸਰੀਰ ਵਿਚ ।
ਦੁਰਗੰਧ = ਬਦ = ਬੋ ਭਰੇ ।
ਰੰਗੁ ਕਸੁੰਭ = ਕਸੁੰਭੇ ਦੇ ਫੁੱਲ ਦਾ ਰੰਗ ।
ਪੂਰਬਿ = ਪੂਰਬ ਵਲ, ਚੜ੍ਹਦੇ ਪਾਸੇ ।
ਪਛਮਿ = ਪੱਛਮ ਵਲ, ਲਹਿੰਦੇ ਪਾਸੇ ।
ਛਾਏ = ਛਾਇਆ, ਪਰਛਾਵਾਂ ।
ਕੁਮਿ@ਆਰਿ = ਕੁਮਿ੍ਹਆਰ ਨੇ ।
ਖਾਵਹਿ = ਸਹਾਰਦੇ ਹਨ ।
ਸੰਚਹਿ = ਇਕੱਠਾ ਕਰਦੇ ਹਨ ।
ਬਿਰਧਿ = {ਵã¬ਿ} ਬਿਰਧੀ, ਵਾਧਾ ।
ਬਿਖਮੁ = ਅੌਖਾ ।
ਸੁਹੇਲਾ = ਸੌਖੇ ਤਰੀਕੇ ਨਾਲ ।੨ ।
ਠਾਕੁਰੋ = ਠਾਕੁਰ, ਮਾਲਕ ।
ਨੀਕਾ = ਸੋਹਣਾ ।
ਅਗਮ = ਅਪਹੁੰਚ ।
ਅਥਾਹ = ਡੂੰਘਾ, ਜਿਸ ਦੀ ਹਾਥ ਨਾਹ ਪੈ ਸਕੇ ।
ਪੂਜੀ = ਪੂੰਜੀ, ਸਰਮਾਇਆ ।
ਚਾਹੀ = ਮੈਂ ਮੰਗਦਾ ਹਾਂ ।
ਸਾਹਾ = ਹੇ ਮੇਰੇ ਸ਼ਾਹ !
ਬਿਸਾਹੀ = ਖ਼ਰੀਦੀ, ਵਣਜ ਕੀਤਾ ।
ਭਾਵੈ = ਚੰਗਾ ਲੱਗਦਾ ਹੈ ।
ਪਰਹਰਿ = ਤਿਆਗ ਕੇ ।
ਪਰਹਰਿ ਤਿਆਗੀ = ਉੱਕਾ ਹੀ ਤਿਆਗ ਦਿੱਤੀ ।
ਸੁੰਨੇ ਸੁੰਨਿ = ਸੁੰਨ ਵਿਚ ਹੀ ।
ਸੁੰਨ = ਸੁੰਞ, ਜਿਥੇ ਮਾਇਆ ਦੇ ਫੁਰਨੇ ਬਿਲਕੁਲ ਨਹੀਂ ਉਠਦੇ ।
ਇਕ ਭਾਤੀ = ਇਕ ਕਿਸਮ ਦੇ, ਇਕੋ ਹਰਿ-ਲਗਨ ਵਾਲੇ ।
ਜਾਰੇ = ਜਾਹਿ, ਜਾਂਦੇ ਹਨ ।
ਨਾਨਕ = ਹੇ ਨਾਨਕ !
ਅਰਪਿ = ਭੇਟਾ ਕਰ ਦੇ ।੩ ।
ਰਤਨਾ ਰਤਨ = ਅਨੇਕਾਂ ਰਤਨ, ਉੱਚੇ ਆਤਮਕ ਜੀਵਨ ਵਾਲੇ ਸ੍ਰੇਸ਼ਟ ਗੁਣ ।
ਸਾਗਰੁ = ਸਮੁੰਦਰ, ਸਰੀਰ = ਸਮੁੰਦਰ ।
ਹਥਿ ਚੜਿਆ = ਮਿਲਿਆ, ਹੱਥ ਵਿਚ ਆਇਆ ।
ਨਿਰਮੋਲਕੁ = ਜਿਸ ਦਾ ਮੁੱਲ ਨਾਹ ਪਾਇਆ ਜਾ ਸਕੇ ।
ਅਤੋਲਕੁ = ਜੋ ਤੋਲਿਆ ਨਾਹ ਜਾ ਸਕੇ ।
ਵਿਰੋਲਿ = ਰਿੜਕ ਕੇ, ਨਿਤਾਰ ਕੇ ।
ਅਨੂਪ = ਸੁੰਦਰ, ਬੇ = ਮਿਸਾਲ ।
ਗੋੁਵਿੰਦੁ = {ਅਸਲ ਲਫ਼ਜ਼ ਗੋਵਿੰਦੁ ਹੈ ਇਥੇ ‘ਗੁਵਿੰਦ’ ਪੜ੍ਹਨਾ ਹੈ} ।
ਭੇਦੁ = ਫ਼ਰਕ, ਵਿਥ ।
ਭਾਈ = ਹੇ ਭਾਈ !
।੪ ।

ਹੇ ਭਾਈ! (ਇਹ ਮਨੁੱਖਾ ਸਰੀਰ, ਮਾਨੋ, ਇਕ) ਸਮੁੰਦਰ (ਹੈ, ਜੋ ਆਤਮਕ ਜੀਵਨ ਦੇ ਸ੍ਰੇਸ਼ਟ ਗੁਣਾਂ-ਰੂਪ) ਅਨੇਕਾਂ ਰਤਨਾਂ ਨਾਲ ਨਕਾ-ਨੱਕ ਭਰਿਆ ਪਿਆ ਹੈ ।
ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਆਪਣਾ ਮਨ ਜੋੜੀ ਰੱਖਦੇ ਹਨ, ਉਹਨਾਂ ਨੂੰ ਇਹ ਰਤਨ ਮਿਲ ਜਾਂਦੇ ਹਨ ।
(ਹੇ ਭਾਈ!) ਜੇਹੜੇ ਮਨੁੱਖ ਹਰ ਵੇਲੇ ਸਤਿਗੁਰੂ ਦੀ ਬਾਣੀ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਬੇਅੰਤ ਪਰਮਾਤਮਾਦਾ ਉਹ ਨਾਮ-ਰਤਨ ਮਿਲ ਜਾਂਦਾ ਹੈ ਜਿਸ ਦੇ ਬਰਾਬਰ ਦੀ ਕੀਮਤਿ ਦਾ ਹੋਰ ਕੋਈ ਪਦਾਰਥ ਨਹੀਂ ਹੈ ।
ਹੇ ਪ੍ਰਭੂ! ਉਹਨਾਂ ਮਨੁੱਖਾਂ ਦੇ ਹਿਰਦੇ ਵਿਚ ਤੇਰੀ ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ਉਹ ਮਨੁੱਖ ਤੇਰਾ ਉਹ ਨਾਮ-ਰਤਨ ਪ੍ਰਾਪਤ ਕਰ ਲੈਂਦੇ ਹਨ ਜਿਸ ਦੇ ਬਰਾਬਰ ਦੀ ਹੋਰ ਕੋਈ ਚੀਜ਼ ਨਹੀਂ ਹੈ ।
ਹੇ ਭਾਈ! ਗੁਰੂ ਦੀ ਕਿਰਪਾ ਨਾਲ ਜਦੋਂ ਮੈਂ ਆਪਣੇ ਸਰੀਰ-ਸਮੁੰਦਰ ਨੂੰ ਪੜਤਾਲ ਕੇ ਵੇਖਿਆ ਤਾਂ ਗੁਰੂ ਨੇ ਮੈਨੂੰ (ਸਰੀਰ ਦੇ ਅੰਦਰ ਵੱਸਦਾ ਹੀ ਪਰਮਾਤਮਾ ਦਾ ਨਾਮ-ਰੂਪ) ਸੋਹਣਾ ਕੀਮਤੀ ਪਦਾਰਥ ਵਿਖਾ ਦਿੱਤਾ ।
ਹੇ ਨਾਨਕ! (ਆਖ—) ਹੇ ਭਾਈ! ਗੁਰੂ ਪਰਮਾਤਮਾ ਹੈ ਪਰਮਾਤਮਾ ਗੁਰੂ ਹੈ, ਦੋਹਾਂ ਵਿਚ ਕੋਈ ਫ਼ਰਕ ਨਹੀਂ ਹੈ ।੪।੧।੮ ।