ਆਇੜੈ ਆਪਿ ਕਰੇ ਜਿਨਿ ਛੋਡੀ ਜੋ ਕਿਛੁ ਕਰਣਾ ਸੁ ਕਰਿ ਰਹਿਆ ॥
ਕਰੇ ਕਰਾਏ ਸਭ ਕਿਛੁ ਜਾਣੈ ਨਾਨਕ ਸਾਇਰ ਇਵ ਕਹਿਆ ॥੩੫॥੧॥

Sahib Singh
ਜਿਨਿ = ਜਿਸ (ਪਰਮਾਤਮਾ) ਨੇ ।
ਕਰੇ ਛੋਡੀ = ਕਰਿ ਛੋਡੀ, ਕਰ ਛੱਡੀ, ਬਣਾ ਦਿੱਤੀ, ਪੈਦਾ ਕਰ ਦਿੱਤੀ ।
ਕਰਣਾ = {ਕਰਫ਼ਯ} ਕਰਨ = ਯੋਗ, ਜੋ ਕਰਨਾ ਚਾਹੀਦਾ ਹੈ ।
ਸੁ = ਉਹ ਕੁਝ ।
ਕਰਾਏ = ਜੀਵਾਂ ਪਾਸੋਂਕਰਾਂਦਾ ਹੈ ।
ਜਾਣੈ = (ਹਰੇਕ ਦੇ ਦਿਲ ਦੀ) ਜਾਣਦਾ ਹੈ ।
ਸਾਇਰ = ਹੇ ਕਵੀ !
    
Sahib Singh
ਜਿਸ ਪਰਮਾਤਮਾ ਨੇ (ਇਹ ਸਾਰੀ ਸਿ੍ਰਸ਼ਟੀ) ਆਪ ਪੈਦਾ ਕੀਤੀ ਹੋਈ ਹੈ, ਉਹ ਜੋ ਕੁਝ ਕਰਨਾ ਠੀਕ ਸਮਝਦਾ ਹੈ ਉਹੀ ਕੁਝ ਕਰੀ ਜਾ ਰਿਹਾ ਹੈ ।
ਪਰਮਾਤਮਾ ਆਪ ਸਭ ਕੁਝ ਕਰਦਾ ਹੈ, ਆਪ ਹੀ ਸਭ ਕੁਝ ਜੀਵਾਂ ਪਾਸੋਂ ਕਰਾਂਦਾ ਹੈ, (ਹਰੇਕ ਦੇ ਦਿਲ ਦੀ ਭਾਵਨਾ) ਆਪ ਹੀ ਜਾਣਦਾ ਹੈ ।
ਹੇ ਕਵੀ ਨਾਨਕ! (ਆਖ—ਜੇਹੜਾ ਮਨੁੱਖ ਸਚ ਮੁਚ ਪੜਿ੍ਹਆ ਹੋਇਆ ਹੈ ਜੋ ਸਚ ਮੁਚ ਪੰਡਿਤ ਹੈ, ਉਸ ਨੇ ਪਰਮਾਤਮਾ ਬਾਰੇ ਇਉਂ ਹੀ ਸਮਝਿਆ ਹੈ ਤੇ) ਇਉਂ ਹੀ ਆਖਿਆ ਹੈ (ਉਹ ਆਪਣੀ ਵਿੱਦਿਆ ਦਾ ਅਹੰਕਾਰ ਕਰਨ ਦੇ ਥਾਂ ਇਸ ਨੂੰ ਪਰਮਾਤਮਾ ਵਲੋਂ ਮਿਲੀ ਦਾਤਿ ਸਮਝਦਾ ਹੈ) ।੩੫।੧ ।

ਨੋਟ: ਅੰਕ ੧ ਦਾ ਭਾਵ ਹੈ ਕਿ ਇਹ ੩੫ ਬੰਦਾਂ ਵਾਲੀ ਇਕੋ ਹੀ ਬਾਣੀ ਹੈ ਜਿਸ ਦਾ ਸਿਰਲੇਖ ਹੈ ‘ਪਟੀ’ ।
ਰਾਗੁ ਆਸਾ ਮਹਲਾ ੩ ਪਟੀ ੴ ਸਤਿਗੁਰ ਪ੍ਰਸਾਦਿ ॥{ਪੰਨਾ ੪੩੪} ਮਹਲਾ—ਸਰੀਰ ।
ਮਹਲਾ ੩—(ਗੁਰੂ ਨਾਨਕ) ਤੀਜਾ ਸਰੀਰ, ਭਾਵ ਗੁਰੂ ਅਮਰ ਦਾਸ ਜੀ ।
Follow us on Twitter Facebook Tumblr Reddit Instagram Youtube