ਹਾਹੈ ਹੋਰੁ ਨ ਕੋਈ ਦਾਤਾ ਜੀਅ ਉਪਾਇ ਜਿਨਿ ਰਿਜਕੁ ਦੀਆ ॥
ਹਰਿ ਨਾਮੁ ਧਿਆਵਹੁ ਹਰਿ ਨਾਮਿ ਸਮਾਵਹੁ ਅਨਦਿਨੁ ਲਾਹਾ ਹਰਿ ਨਾਮੁ ਲੀਆ ॥੩੪॥
Sahib Singh
ਜੀਅ = {‘ਜੀਉ’ ਤੋਂ ਬਹੁ = ਵਚਨ} ਅਨੇਕਾਂ ਜੀਵ ।
ਜਿਨਿ = ਜਿਸ ਪ੍ਰਭੂ ਨੇ ।
ਅਨਦਿਨੁ = ਹਰ ਰੋਜ਼ ।
ਲਾਹਾ = ਲਾਭ ।
ਜਿਨਿ = ਜਿਸ ਪ੍ਰਭੂ ਨੇ ।
ਅਨਦਿਨੁ = ਹਰ ਰੋਜ਼ ।
ਲਾਹਾ = ਲਾਭ ।
Sahib Singh
ਜਿਸ ਪਰਮਾਤਮਾ ਨੇ (ਸਿ੍ਰਸ਼ਟੀ ਦੇ) ਜੀਵ ਪੈਦਾ ਕਰ ਕੇ ਸਭਨਾਂ ਨੂੰ ਰਿਜ਼ਕ ਅਪੜਾਇਆ ਹੋਇਆ ਹੈ, (ਉਸ ਤੋਂ ਬਿਨਾ) ਕੋਈ ਹੋਰ ਦਾਤਾਂ ਦੇਣ ਵਾਲਾ ਨਹੀਂ ਹੈ ।
(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ ।
(ਉਹੀ ਹੈ ਪੜਿ੍ਹਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ।੩੪ ।
(ਹੇ ਮਨ!) ਉਸੇ ਹਰੀ ਦਾ ਨਾਮ ਸਿਮਰਦੇ ਰਹੋ, ਉਸ ਹਰੀ ਦੇ ਨਾਮ ਵਿਚ ਸਦਾ ਟਿਕੇ ਰਹੋ ।
(ਉਹੀ ਹੈ ਪੜਿ੍ਹਆ ਪੰਡਿਤ ਜਿਸ ਨੇ) ਹਰ ਵੇਲੇ ਹਰੀ-ਨਾਮ ਸਿਮਰਨ ਦਾ ਲਾਭ ਖੱਟਿਆ ਹੈ ।੩੪ ।