ੜਾੜੈ ਰਾੜਿ ਕਰਹਿ ਕਿਆ ਪ੍ਰਾਣੀ ਤਿਸਹਿ ਧਿਆਵਹੁ ਜਿ ਅਮਰੁ ਹੋਆ ॥
ਤਿਸਹਿ ਧਿਆਵਹੁ ਸਚਿ ਸਮਾਵਹੁ ਓਸੁ ਵਿਟਹੁ ਕੁਰਬਾਣੁ ਕੀਆ ॥੩੩॥
Sahib Singh
ਰਾੜਿ = ਝਗੜਾ, ਬਹਸ ।
ਪ੍ਰਾਣੀ = ਹੇ ਜੀਵ !
ਜਿ = ਜੇਹੜਾ ।
ਅਮਰੁ = ਅ = ਮਰ, ਮੌਤ ਰਹਿਤ, ਅਟੱਲ ।
ਸਚਿ = ਸਦਾ = ਥਿਰ ਰਹਿਣ ਵਾਲੇ ਹਰੀ ਵਿਚ ।
ਓਸੁ ਵਿਟਹੁ = ਉਸ ਪਰਮਾਤਮਾ ਤੋਂ ।
ਪ੍ਰਾਣੀ = ਹੇ ਜੀਵ !
ਜਿ = ਜੇਹੜਾ ।
ਅਮਰੁ = ਅ = ਮਰ, ਮੌਤ ਰਹਿਤ, ਅਟੱਲ ।
ਸਚਿ = ਸਦਾ = ਥਿਰ ਰਹਿਣ ਵਾਲੇ ਹਰੀ ਵਿਚ ।
ਓਸੁ ਵਿਟਹੁ = ਉਸ ਪਰਮਾਤਮਾ ਤੋਂ ।
Sahib Singh
ਹੇ ਪ੍ਰਾਣੀ! (ਜੇ ਤੂੰ ਪੜ੍ਹ ਲਿਖ ਗਿਆ ਹੈਂ, ਤਾਂ ਇਸ ਵਿੱਦਿਆ ਦੇ ਆਸਰੇ) ਝਗੜੇ ਆਦਿਕ ਕਰਨ ਨਾਲ ਕੋਈ (ਆਤਮਕ) ਲਾਭ ਨਹੀਂ ਹੋਵੇਗਾ ।
ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ, ਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ ।
(ਉਹੀ ਮਨੁੱਖ ਅਸਲੀ ਪੜਿ੍ਹਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ।੩੨ ।
ਉਸ ਪਰਮਾਤਮਾ ਨੂੰ ਸਿਮਰੋ ਜੋ ਸਦਾ ਕਾਇਮ ਰਹਿਣ ਵਾਲਾ ਹੈ, ਉਸੇ ਨੂੰ ਸਿਮਰੋ, ਉਸ ਸਦਾ-ਥਿਰ ਪ੍ਰਭੂ ਵਿਚ ਲੀਨ ਹੋਏ ਰਹੋ ।
(ਉਹੀ ਮਨੁੱਖ ਅਸਲੀ ਪੜਿ੍ਹਆ ਪੰਡਿਤ ਹੈ ਜਿਸ ਨੇ) ਉਸ ਪਰਮਾਤਮਾ (ਦੀ ਯਾਦ) ਤੋਂ (ਆਪਣੀ ਹਉਮੈ ਨੂੰ) ਸਦਕੇ ਕਰ ਦਿੱਤਾ ਹੈ ।੩੨ ।