ਭਭੈ ਭਾਲਹਿ ਸੇ ਫਲੁ ਪਾਵਹਿ ਗੁਰ ਪਰਸਾਦੀ ਜਿਨ੍ਹ ਕਉ ਭਉ ਪਇਆ ॥
ਮਨਮੁਖ ਫਿਰਹਿ ਨ ਚੇਤਹਿ ਮੂੜੇ ਲਖ ਚਉਰਾਸੀਹ ਫੇਰੁ ਪਇਆ ॥੨੭॥

Sahib Singh
ਭਾਲਹਿ = ਭਾਲ ਕਰਦੇ ਹਨ, ਪਰਮਾਤਮਾ ਨੂੰ ਮਿਲਣ ਲਈ ਜਤਨ ਕਰਦੇ ਹਨ ।
ਸੇ = ਉਹ ਬੰਦੇ ।
ਫਲੁ = ਦੀਦਾਰ = ਰੂਪ ਫਲ ।
ਭਉ = ਡਰ, ਅਦਬ, ਨਿਰਮਲ ਡਰ ।
ਜਿਨ@ ਕਉ = ਜਿਨ੍ਹਾਂ ਨੂੰ ।
ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ, ਜਿਨ੍ਹਾਂ ਦਾ ਰੁਖ਼ ਆਪਣੇ ਮਨ ਵਲ ਹੈ ।
ਫੇਰੁ = ਗੇੜ ।
    
Sahib Singh
ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਮਨੁੱਖਾਂ ਦੇ ਮਨ ਵਿਚ ਪਰਮਾਤਮਾ ਦਾ ਡਰ ਟਿਕ ਜਾਂਦਾ ਹੈ (ਭਾਵ, ਜਿਨ੍ਹਾਂ ਨੂੰ ਇਹ ਸਮਝ ਪੈ ਜਾਂਦੀ ਹੈ ਕਿ ਪਰਮਾਤਮਾ ਸਾਡੇ ਅੰਗ ਸੰਗ ਵੱਸਦਾ ਹੈ ਤੇ ਸਾਡੇ ਹਰੇਕ ਕੰਮ ਨੂੰ ਵੇਖਦਾ ਹੈ) ਉਹ ਮਨੁੱਖ ਉਸ ਦਾ ਦਰਸ਼ਨ ਕਰਨ ਦੇ ਜਤਨ ਕਰਦੇ ਹਨ ।
ਤੇ (ਆਪਣੇ ਜਤਨਾਂ ਦਾ) ਫਲ ਹਾਸਲ ਕਰ ਲੈਂਦੇ ਹਨ ।
ਪਰ (ਪੜ੍ਹੀ ਹੋਈ ਵਿੱਦਿਆ ਦੇ ਆਸਰੇ ਆਪਣੇ ਆਪ ਨੂੰ ਸਿਆਣੇ ਸਮਝਣ ਵਾਲੇ) ਜੇਹੜੇ ਮੂਰਖ ਬੰਦੇ ਆਪਣੇ ਮਨ ਦੇ ਪਿਛੇ ਤੁਰਦੇ ਹਨ, ਉਹ ਹੋਰ ਹੋਰ ਪਾਸੇ ਭਟਕਦੇ ਹਨ, ਪਰਮਾਤਮਾ ਨੂੰ ਯਾਦ ਨਹੀਂ ਕਰਦੇ, ਉਹਨਾਂ ਨੂੰ ਚੌਰਾਸੀ ਲੱਖ ਜੂਨਾਂ ਦਾ ਗੇੜ ਨਸੀਬ ਹੁੰਦਾ ਹੈ ।੨੭ ।
Follow us on Twitter Facebook Tumblr Reddit Instagram Youtube