ਬਬੈ ਬਾਜੀ ਖੇਲਣ ਲਾਗਾ ਚਉਪੜਿ ਕੀਤੇ ਚਾਰਿ ਜੁਗਾ ॥
ਜੀਅ ਜੰਤ ਸਭ ਸਾਰੀ ਕੀਤੇ ਪਾਸਾ ਢਾਲਣਿ ਆਪਿ ਲਗਾ ॥੨੬॥
Sahib Singh
ਚਉਪੜਿ = {ਚਉ—ਚਾਰ ।
ਪੜਿ = ਪੜਾਂ ਵਾਲਾ, ਪੱਲਿਆਂ ਵਾਲਾ} ਚਾਰ ਪੱਲਿਆਂ ਵਾਲਾ ਕੱਪੜਾ ।
ਸਾਰੀ = ਨਰਦਾਂ, ਗੋਠਾਂ (ਜੋ ਚੌਪੜ ਦੀ ਖੇਡ ਖੇਡਣ ਵੇਲੇ ਉਸ ਕੱਪੜੇ ਉਤੇ ਬਣੇ ਹੋਏ ਖ਼ਾਨਿਆਂ ਵਿਚ ਰੱਖੀਦੀਆਂ ਹਨ) ।
ਪਾਸਾ = ਚਾਰ ਜਾਂ ਛੇ ਪਾਸਿਆਂ ਵਾਲਾ ਹਾਥੀ-ਦੰਦ ਦਾ ਬਣਿਆ ਹੋਇਆ ਟੋਟਾ ਜੋ ਚੌੜਾਈ ਵਿਚ ਛੋਟਾ ਜਿਹਾ ਹੁੰਦਾ ਹੈ ਤੇ ਉਂਗਲ ਦੇ ਕਰੀਬ ਲੰਬਾ ਹੁੰਦਾ ਹੈ ।
ਇਸ ਦੇ ਦੁਆਲੇ ਬਿੰਦੀਆਂ ਦੇ ਨਿਸ਼ਾਨ ਹੁੰਦੇ ਹਨ ।
ਅਜਿਹੇ ਚਾਰ ਜਾਂ ਛੇ ਪਾਸੇ ਰਲਾ ਕੇ ਸੁੱਟੀਦੇ ਹਨ, ਤੇ ਸਾਹਮਣੇ ਆਈਆਂ ਬਿੰਦੀਆਂ ਦੀ ਗਿਣਤੀ ਅਨੁਸਾਰ ਨਰਦਾਂ ਚੌਪੜ ਦੇ ਖ਼ਾਨਿਆਂ ਵਿਚ ਤੋਰੀਦੀਆਂ ਹਨ ।

ਹੇ ਮਨ! (ਜੇ ਤੂੰ ਪੜਿ੍ਹਆ ਲਿਖਿਆ ਪੰਡਿਤ ਹੈਂ ਤਾਂ ਸੰਸਾਰ-ਚੌਪੜ ਦੀ ਖੇਡ ਨੂੰ ਸਮਝ, ਵਿੱਦਿਆ ਉਤੇ ਮਾਣ ਕਰਨ ਦੇ ਥਾਂ ਇਕ ਸੁਚੱਜੀ ਨਰਦ ਬਣ ਕੇ ਪ੍ਰਭੂ ਦੇ ਰਜ਼ਾ-ਰੂਪ ਹੱਥਾਂ ਵਿਚ ਤੁਰ, ਤਾ ਕਿ ਪੁੱਗ ਜਾਏਂ, ਵੇਖ!) ਪਰਮਾਤਮਾ ਆਪ (ਚੌਪੜ ਦੀ) ਖੇਡ ਖੇਡ ਰਿਹਾ ਹੈ, ਚਾਰ ਜੁਗਾਂ ਨੂੰ ਉਸ ਨੇ (ਚੌਪੜ ਦੇ) ਚਾਰ ਪੱਲੇ ਬਣਾਇਆ ਹੈ, ਸਾਰੇ ਜੀਵ ਜੰਤੂ ਨਰਦਾਂ ਬਣਾਈਆਂ ਹੋਈਆਂ ਹਨ, ਪ੍ਰਭੂ ਆਪ ਪਾਸੇ ਸੁੱਟਦਾ ਹੈ (ਕਈ ਨਰਦਾਂ ਪੁੱਗਦੀਆਂ ਜਾਂਦੀਆਂ ਹਨ, ਕਈ ਉਹਨਾਂ ਚੌਹਾਂ ਖ਼ਾਨਿਆਂ ਦੇ ਗੇੜ ਵਿਚ ਹੀ ਪਈਆਂ ਰਹਿੰਦੀਆਂ ਹਨ ।