ਫਫੈ ਫਾਹੀ ਸਭੁ ਜਗੁ ਫਾਸਾ ਜਮ ਕੈ ਸੰਗਲਿ ਬੰਧਿ ਲਇਆ ॥
ਗੁਰ ਪਰਸਾਦੀ ਸੇ ਨਰ ਉਬਰੇ ਜਿ ਹਰਿ ਸਰਣਾਗਤਿ ਭਜਿ ਪਇਆ ॥੨੫॥

Sahib Singh
ਜਮ ਕੈ ਸੰਗਲਿ = ਜਮ ਦੇ ਸੰਗਲ ਨੇ ।
ਬੰਧਿ ਲਇਆ = ਬੰਨ੍ਹ ਰੱਖਿਆ ਹੈ ।
ਸੇ ਨਰ = ਉਹ ਬੰਦੇ ।
ਉਬਰੇ = ਬਚ ਗਏ ਹਨ ।
ਜਿ = ਜਿਹੜੇ ।
ਭਜਿ = ਦੌੜ ਕੇ ।
    
Sahib Singh
(ਹੇ ਮਨ!) ਸਾਰਾ ਸੰਸਾਰ (ਮਾਇਆ ਦੀ ਕਿਸੇ ਨ ਕਿਸੇ) ਫਾਹੀ ਵਿਚ ਫਸਿਆ ਹੋਇਆ ਹੈ, ਜਮ ਦੇ ਫਾਹੇ ਨੇ ਬੰਨ੍ਹ ਰੱਖਿਆ ਹੈ (ਭਾਵ, ਮਾਇਆ ਦੇ ਪ੍ਰਭਾਵ ਵਿਚ ਆ ਕੇ ਸੰਸਾਰ ਐਸੇ ਕਰਮ ਕਰਦਾ ਜਾ ਰਿਹਾ ਹੈ ਕਿ ਜਮ ਦੇ ਕਾਬੂ ਵਿਚ ਆਉਂਦਾ ਜਾਂਦਾ ਹੈ) ।
(ਹੇ ਮਨ! ਪੰਡਿਤ ਹੋਣ ਦਾ ਮਾਣ ਕਰ ਕੇ ਤੂੰ ਭੀ ਉਸੇ ਸੰਗਲ ਨਾਲ ਬੱਝਾ ਹੋਇਆਂ ਹੈਂ) ।
ਇਸ ਫਾਹੇ ਵਿਚੋਂ ਗੁਰੂ ਦੀ ਕਿਰਪਾ ਨਾਲ ਸਿਰਫ਼ ਉਹੀ ਬੰਦੇ ਬਚੇ ਹਨ, ਜਿਹੜੇ ਦੌੜ ਕੇ ਪਰਮਾਤਮਾ ਦੀ ਸਰਨ ਜਾ ਪਏ ਹਨ ।੨੫ ।
Follow us on Twitter Facebook Tumblr Reddit Instagram Youtube