ਨੰਨੈ ਨਾਹ ਭੋਗ ਨਿਤ ਭੋਗੈ ਨਾ ਡੀਠਾ ਨਾ ਸੰਮ੍ਹਲਿਆ ॥
ਗਲੀ ਹਉ ਸੋਹਾਗਣਿ ਭੈਣੇ ਕੰਤੁ ਨ ਕਬਹੂੰ ਮੈ ਮਿਲਿਆ ॥੨੩॥
Sahib Singh
ਨਾਹ ਭੋਗ = ਖਸਮ ਦੇ (ਦਿੱਤੇ) ਪਦਾਰਥ ।
ਭੋਗੈ = (ਹਰੇਕ ਜੀਵ) ਵਰਤਦਾ ਹੈ, ਮਾਣਦਾ ਹੈ ।
ਨਾ ਡੀਠਾ = ਮੈਂ ਉਸ ਨੂੰ ਨਾਹ ਹੀ ਵੇਖਿਆ ਹੈ ।
ਨਾ ਸੰਮ੍ਹਲਿਆ = ਮੈਂ ਨਾਹ ਹੀ ਉਸਨੂੰ ਯਾਦ ਕੀਤਾ ਹੈ ।
ਹਉ = ਮੈਂ ।
ਸੋਹਾਗਣਿ = ਜੀਊਂਦੇ ਪਤੀ ਵਾਲੀ, ਚੰਗੇ ਭਾਗਾਂ ਵਾਲੀ ।
ਭੈਣੇ = ਹੇ ਭੈਣ !
ਹੇ ਸਤ ਸੰਗਣ ਸਹੇਲੀਏ !
ਮੈਂ = ਮੈਨੂੰ ।
ਗਲੀ = ਨਿਰੀਆਂ ਗੱਲਾਂ ਨਾਲ ।

ਹੇ ਸਤ ਸੰਗਣ ਸਹੇਲੀਏ! (ਵੇਖ! ਨਿਰੀ ਵਿੱਦਿਆ ਨੂੰ ਹੀ ਅਸਲ ਮਨੁੱਖਤਾ ਸਮਝੀ ਰੱਖਣ ਦਾ ਨਤੀਜਾ!) ਜਿਸ ਪਰਮਾਤਮਾ ਦੇ ਦਿੱਤੇ ਹੋਏ ਪਦਾਰਥ ਹਰੇਕ ਜੀਵ ਵਰਤ ਰਿਹਾ ਹੈ, ਉਸ ਦਾ ਅਜੇ ਤਕ ਮੈਂ ਕਦੇ ਦਰਸਨ ਨਹੀਂ ਕੀਤਾ, ਉਸ ਨੂੰ ਕਦੇ ਹਿਰਦੇ ਵਿਚ ਨਹੀਂ ਟਿਕਾਇਆ ।
(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ।੨੩ ।
(ਵਿੱਦਿਆ ਦੇ ਆਸਰੇ) ਮੈਂ ਨਿਰੀਆਂ ਗੱਲਾਂ ਨਾਲ ਹੀ ਆਪਣੇ ਆਪ ਨੂੰ ਸੋਹਾਗਣਿ ਆਖਦੀ ਰਹੀ, ਪਰ ਕੰਤ-ਪ੍ਰਭੂ ਮੈਨੂੰ ਅਜੇ ਤਕ ਕਦੇ ਨਹੀਂ ਮਿਲਿਆ ।੨੩ ।