ਧਧੈ ਧਾਰਿ ਕਲਾ ਜਿਨਿ ਛੋਡੀ ਹਰਿ ਚੀਜੀ ਜਿਨਿ ਰੰਗ ਕੀਆ ॥
ਤਿਸ ਦਾ ਦੀਆ ਸਭਨੀ ਲੀਆ ਕਰਮੀ ਕਰਮੀ ਹੁਕਮੁ ਪਇਆ ॥੨੨॥
Sahib Singh
ਜਿਨਿ ਹਰਿ = ਜਿਸ ਹਰੀ ਨੇ ।
ਕਲਾ = ਸੱਤਿਆ, ਤਾਕਤ ।
ਧਾਰਿ ਛੋਡੀ = ਧਾਰ ਛਡੀ ਹੈ; ਟਿਕਾ ਰੱਖੀ ਹੈ ।
ਚੀਜੀ = ਚੋਜ, ਕੌਤਕ ਕਰਨ ਵਾਲਾ ।
ਰੰਗ = ਕਈ ਰੰਗ ਤਮਾਸ਼ੇ ।
ਕਰਮੀ ਕਰਮੀ = ਹਰੇਕ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ।
ਹੁਕਮੁ ਪਇਆ = ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ ।
ਕਲਾ = ਸੱਤਿਆ, ਤਾਕਤ ।
ਧਾਰਿ ਛੋਡੀ = ਧਾਰ ਛਡੀ ਹੈ; ਟਿਕਾ ਰੱਖੀ ਹੈ ।
ਚੀਜੀ = ਚੋਜ, ਕੌਤਕ ਕਰਨ ਵਾਲਾ ।
ਰੰਗ = ਕਈ ਰੰਗ ਤਮਾਸ਼ੇ ।
ਕਰਮੀ ਕਰਮੀ = ਹਰੇਕ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ।
ਹੁਕਮੁ ਪਇਆ = ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ ।
Sahib Singh
ਜਿਸ ਹਰੀ ਨੇ (ਸਾਰੀ ਸਿ੍ਰਸ਼ਟੀ ਵਿਚ) ਆਪਣੀ ਸੱਤਿਆ ਟਿਕਾ ਰੱਖੀ ਹੈ ਜਿਸ ਕੌਤਕੀ ਪ੍ਰਭੂ ਨੇ ਇਹ ਰੰਗਾ ਰੰਗ ਦੀ ਰਚਨਾ ਰੱਚ ਦਿੱਤੀ ਹੈ, ਸਾਰੇ ਜੀਵ ਉਸੇ ਦੀਆਂ ਬਖ਼ਸ਼ੀਆਂ ਦਾਤਾਂ ਵਰਤ ਰਹੇ ਹਨ, ਪਰ (ਇਹਨਾਂ ਦਾਤਾਂ ਦੇ ਬਖ਼ਸ਼ਣ ਵਿਚ) ਹਰੇਕ ਜੀਵ ਦੇ ਆਪੋ ਆਪਣੇ ਕੀਤੇ ਕਰਮਾਂ ਅਨੁਸਾਰ ਹੀ ਪ੍ਰਭੂ ਦਾ ਹੁਕਮ ਵਰਤ ਰਿਹਾ ਹੈ (ਇਸ ਵਾਸਤੇ ਹੇ ਮਨ! ਨਿਰੀ ਵਿੱਦਿਆ ਵਾਲੀ ਚੁੰਚ-ਗਿਆਨਤਾ ਕੁਝ ਨਹੀਂ ਸੰਵਾਰਦੀ, ਆਪਣੀ ਕਰਣੀ ਠੀਕ ਕਰਨ ਦੀ ਲੋੜ ਹੈ) ।੨੨ ।