ਦਦੈ ਦੋਸੁ ਨ ਦੇਊ ਕਿਸੈ ਦੋਸੁ ਕਰੰਮਾ ਆਪਣਿਆ ॥
ਜੋ ਮੈ ਕੀਆ ਸੋ ਮੈ ਪਾਇਆ ਦੋਸੁ ਨ ਦੀਜੈ ਅਵਰ ਜਨਾ ॥੨੧॥
Sahib Singh
ਦੇਊ = ਮੈਂ ਦਿਆਂ ।
ਕਰੰਮਾ = ਕਰਮਾਂ, ਕੀਤੇ ਕੰਮਾਂ ।
ਅਵਰ ਜਨਾ = ਹੋਰ ਬੰਦਿਆਂ ਨੂੰ ।
ਕੀਆ = ਕੀਤਾ, ਕਰਦਾ ਹਾਂ ।
ਪਾਇਆ = ਪਾ ਲਿਆ, ਪਾਂਦਾ ਹਾਂ ।
ਕਰੰਮਾ = ਕਰਮਾਂ, ਕੀਤੇ ਕੰਮਾਂ ।
ਅਵਰ ਜਨਾ = ਹੋਰ ਬੰਦਿਆਂ ਨੂੰ ।
ਕੀਆ = ਕੀਤਾ, ਕਰਦਾ ਹਾਂ ।
ਪਾਇਆ = ਪਾ ਲਿਆ, ਪਾਂਦਾ ਹਾਂ ।
Sahib Singh
(ਹੇ ਮਨ! ਜੇ ਤੂੰ ਪੜ੍ਹ ਕੇ ਸਚ ਮੁਚ ਪੰਡਿਤ ਹੋ ਗਿਆ ਹੈਂ, ਤਾਂ ਇਹ ਚੇਤੇ ਰੱਖ ਕਿ) ਜਿਹੋ ਜਿਹੇ ਕੰਮ ਮੈਂ ਕਰਦਾ ਹਾਂ, ਉਹੋ ਜਿਹਾ ਫਲ ਮੈਂ ਪਾ ਲੈਂਦਾ ਹਾਂ, (ਆਪਣੇ ਕੀਤੇ ਕਰਮਾਂ ਅਨੁਸਾਰ ਆਪਣੇ ਉਤੇ ਆਏ ਦੁੱਖ ਕਲੇਸ਼ਾਂ ਬਾਰੇ) ਹੋਰ ਲੋਕਾਂ ਨੂੰ ਦੋਸ਼ ਨਹੀਂ ਦੇਣਾ ਚਾਹੀਦਾ ।
ਭੈੜ ਆਪਣੇ ਕਰਮਾਂ ਵਿਚ ਹੀ ਹੁੰਦਾ ਹੈ; (ਇਸ ਵਾਸਤੇ ਹੇ ਮਨ! ਇਹ ਚੇਤਾ ਰੱਖ ਕਿ) ਮੈਂ ਕਿਸੇ ਹੋਰ ਦੇ ਮੱਥੇ ਦੋਸ਼ ਨ ਮੜ੍ਹਾਂ (ਆਪਣੀ ਵਿੱਦਿਆ ਦੇ ਬਲ ਆਸਰੇ ਕਿਸੇ ਹੋਰ ਨੂੰ ਦੋਸ਼ੀ ਠਹਰਾਣ ਦੇ ਥਾਂ, ਹੇ ਮਨ! ਆਪਣੀ ਹੀ ਕਰਣੀ ਨੂੰ ਸੁਧਾਰਨ ਦੀ ਲੋੜ ਹੈ) ।੨੧ ।