ਥਥੈ ਥਾਨਿ ਥਾਨੰਤਰਿ ਸੋਈ ਜਾ ਕਾ ਕੀਆ ਸਭੁ ਹੋਆ ॥
ਕਿਆ ਭਰਮੁ ਕਿਆ ਮਾਇਆ ਕਹੀਐ ਜੋ ਤਿਸੁ ਭਾਵੈ ਸੋਈ ਭਲਾ ॥੨੦॥
Sahib Singh
ਥਾਨਿ ਥਾਨੰਤਰਿ = ਥਾਨ ਥਾਨ ਅੰਤਰਿ, ਥਾਂ ਥਾਂ ਵਿਚ; ਹਰੇਕ ਥਾਂ ।
ਭਰਮੁ = ਭਟਕਣਾ ।
ਭਰਮੁ = ਭਟਕਣਾ ।
Sahib Singh
ਜਿਸ ਪਰਮਾਤਮਾ ਦਾ ਬਣਾਇਆ ਹੋਇਆ ਇਹ ਸਾਰਾ ਜਗਤ ਹੈ, ਉਹੀ (ਇਸ ਜਗਤ ਦੇ) ਹਰੇਕ ਥਾਂ ਵਿਚ ਮੌਜੂਦ ਹੈ ।
(ਜੀਵਾਂ ਨੂੰ ਮੋਹਣ ਵਾਲੀ ਇਹ) ਮਾਇਆ ਅਤੇ (ਮਾਇਆ ਦਾ ਖਿਲਾਰਿਆ ਹੋਇਆ) ਮੋਹ ਭੀ ਸਰਬ-ਵਿਆਪਕ ਪ੍ਰਭੂ ਨਾਲੋਂ ਵੱਖਰੇ ਨਹੀਂ ਹਨ ।
ਜੋ ਉਸ ਪ੍ਰਭੂ ਨੂੰ ਚੰਗਾ ਲੱਗਦਾ ਹੈ ਉਹੀ (ਜਗਤ ਵਿਚ ਹੋ ਰਿਹਾ ਹੈ, ਤੇ ਜੀਵਾਂ ਵਾਸਤੇ) ਚੰਗਾ ਹੋ ਰਿਹਾ ਹੈ (ਸੋ, ਹੇ ਮਨ! ਵਿਦਿਆ ਦਾ ਮਾਣ ਕਰਨ ਦੇ ਥਾਂ ਉਸ ਦੀ ਰਜ਼ਾ ਨੂੰ ਸਮਝ) ।੨੦ ।