ਤਤੈ ਤਾਰੂ ਭਵਜਲੁ ਹੋਆ ਤਾ ਕਾ ਅੰਤੁ ਨ ਪਾਇਆ ॥
ਨਾ ਤਰ ਨਾ ਤੁਲਹਾ ਹਮ ਬੂਡਸਿ ਤਾਰਿ ਲੇਹਿ ਤਾਰਣ ਰਾਇਆ ॥੧੯॥

Sahib Singh
ਤਾਰੂ = ਜਿਸ ਵਿਚੋਂ ਤਰ ਕੇ ਹੀ ਲੰਘਿਆ ਜਾ ਸਕੇ, ਡੂੰਘਾ ।
ਭਵਜਲੁ = ਸੰਸਾਰ = ਸਮੁੰਦਰ ।
ਅੰਤੁ = ਪਾਰਲਾ ਬੰਨਾ !
ਤਰ = ਬੇੜੀ ।
ਤੁਲਹਾ = ਕਾਹੀ ਪਿਲਛੀ ਆਦਿਕ ਤੇ ਲੱਕੜੀ ਦੇ ਡੰਡਿਆਂ ਨਾਲ ਬੱਧਾ ਹੋਇਆ ਆਸਰਾ ਜਿਹਾ ਜਿਸ ਉਤੇ ਚੜ੍ਹ ਕੇ ਦਰਿਆ ਤੋਂ ਪਾਰ ਲੰਘ ਸਕੀਦਾ ਹੈ ।
ਬੂਡਸਿ = ਡੁੱਬ ਜਾਵਾਂਗੇ ।
ਤਾਰਣ ਰਾਇਆ = ਹੇ ਤਾਰਣ ਦੇ ਸਮਰੱਥ !
    
Sahib Singh
ਇਹ ਸੰਸਾਰ-ਸਮੁੰਦਰ (ਜਿਸ ਵਿਚ ਵਿਕਾਰਾਂ ਦਾ ਹੜ੍ਹ ਠਾਠਾਂ ਮਾਰ ਰਿਹਾ ਹੈ) ਬਹੁਤ ਹੀ ਡੂੰਘਾ ਹੈ, ਇਸ ਦਾ ਪਾਰਲਾ ਬੰਨਾ ਭੀ ਨਹੀਂ ਲੱਭਦਾ ।
(ਇਸ ਵਿਚੋਂ ਪਾਰ ਲੰਘਣ ਲਈ) ਸਾਡੇ ਪਾਸ ਨਾਹ ਕੋਈ ਬੇੜੀ ਹੈਨਾ ਕੋਈ ਤੁਲਹਾ ਹੈ, (ਬੇੜੀ ਤੁਲਹੇ ਤੋਂ ਬਿਨਾ) ਅਸੀਂ ਡੁੱਬ ਜਾਵਾਂਗੇ ।
ਹੇ ਤਾਰਣ ਦੇ ਸਮਰੱਥ ਪ੍ਰਭੂ ।
ਸਾਨੂੰ ਪਾਰ ਲੰਘਾ ਲੈ ।੧੯ ।
Follow us on Twitter Facebook Tumblr Reddit Instagram Youtube