ਡਡੈ ਡੰਫੁ ਕਰਹੁ ਕਿਆ ਪ੍ਰਾਣੀ ਜੋ ਕਿਛੁ ਹੋਆ ਸੁ ਸਭੁ ਚਲਣਾ ॥
ਤਿਸੈ ਸਰੇਵਹੁ ਤਾ ਸੁਖੁ ਪਾਵਹੁ ਸਰਬ ਨਿਰੰਤਰਿ ਰਵਿ ਰਹਿਆ ॥੧੬॥
Sahib Singh
ਡੰਫੁ = ਵਿਖਾਵਾ ।
ਨਿਰੰਤਰਿ = ਨਿਰ = ਅੰਤਰਿ, ਬਿਨਾ ਵਿੱਥ ਤੋਂ ।
ਅੰਤਰੁ = ਵਿੱਥ ।
ਸਰੇਵਹੁ = ਸਿਮਰੋ ।
ਨਿਰੰਤਰਿ = ਨਿਰ = ਅੰਤਰਿ, ਬਿਨਾ ਵਿੱਥ ਤੋਂ ।
ਅੰਤਰੁ = ਵਿੱਥ ।
ਸਰੇਵਹੁ = ਸਿਮਰੋ ।
Sahib Singh
ਹੇ ਜੀਵ! ਜਗਤ ਵਿਚ ਜੋ ਕੁਝ ਪੈਦਾ ਹੋਇਆ ਹੈ ਸਭ ਇਥੋਂ ਚਲੇ ਜਾਣ ਵਾਲਾ ਹੈ (ਨਾਸਵੰਤ ਹੈ) ।ਕਿਸੇ ਤ੍ਰਹਾਂ ਦਾ ਕੋਈ ਵਿਖਾਵਾ ਕਰਨ ਦਾ ਕੋਈ ਲਾਭ ਨਹੀਂ ਹੋਵੇਗਾ (ਆਤਮਕ ਸੁਖ ਵਿੱਦਿਆ ਆਦਿਕ ਦੇ ਵਿਖਾਵੇ ਵਿਚ ਨਹੀਂ ਹੈ) ।
ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ।੧੬ ।
ਆਤਮਕ ਆਨੰਦ ਤਦੋਂ ਹੀ ਮਿਲੇਗਾ ਜੇ ਉਸ ਪਰਮਾਤਮਾ ਦਾ ਸਿਮਰਨ ਕਰੋਗੇ ਜੋ ਸਭ ਜੀਵਾਂ ਦੇ ਅੰਦਰ ਇਕ-ਰਸ ਵਿਆਪਕ ਹੈ ।੧੬ ।