ਠਠੈ ਠਾਢਿ ਵਰਤੀ ਤਿਨ ਅੰਤਰਿ ਹਰਿ ਚਰਣੀ ਜਿਨ੍ਹ ਕਾ ਚਿਤੁ ਲਾਗਾ ॥
ਚਿਤੁ ਲਾਗਾ ਸੇਈ ਜਨ ਨਿਸਤਰੇ ਤਉ ਪਰਸਾਦੀ ਸੁਖੁ ਪਾਇਆ ॥੧੫॥
Sahib Singh
ਠਾਢਿ = ਠੰਡ, ਸ਼ਾਂਤੀ ।
ਸੇਈ = ਉਹੀ ।
ਨਿਸਤਰੇ = ਚੰਗੀ ਤ੍ਰਹਾਂ ਪਾਰ ਲੰਘ ਜਾਂਦੇ ਹਨ ।
ਤਉ ਪਰਸਾਦੀ = ਤੇਰੀ ਕਿਰਪਾ ਨਾਲ ।
ਸੇਈ = ਉਹੀ ।
ਨਿਸਤਰੇ = ਚੰਗੀ ਤ੍ਰਹਾਂ ਪਾਰ ਲੰਘ ਜਾਂਦੇ ਹਨ ।
ਤਉ ਪਰਸਾਦੀ = ਤੇਰੀ ਕਿਰਪਾ ਨਾਲ ।
Sahib Singh
ਜਿਨ੍ਹਾਂ ਮਨੁੱਖਾਂ ਦਾ ਮਨ ਪਰਮਾਤਮਾ ਦੇ ਚਰਨਾਂ ਵਿਚ ਟਿਕਿਆ ਰਹਿੰਦਾ ਹੈ ਉਹਨਾਂ ਦੇ ਮਨ ਵਿਚ ਠੰਡ-ਸ਼ਾਂਤੀ ਬਣੀ ਰਹਿੰਦੀ ਹੈ ।
ਹੇ ਪ੍ਰਭੂ! ਦੁਨੀਆ ਦੇ ਖਲਜਗਨਾਂ ਵਿਚ ਸ਼ਾਂਤ-ਚਿੱਤ ਰਹਿ ਕੇ ਉਹੀ ਪਾਰ ਲੰਘਦੇ ਹਨ ਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ।
ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ।੧੫ ।
ਹੇ ਪ੍ਰਭੂ! ਦੁਨੀਆ ਦੇ ਖਲਜਗਨਾਂ ਵਿਚ ਸ਼ਾਂਤ-ਚਿੱਤ ਰਹਿ ਕੇ ਉਹੀ ਪਾਰ ਲੰਘਦੇ ਹਨ ਜਿਨ੍ਹਾਂ ਦਾ ਮਨ (ਤੇਰੇ ਚਰਨਾਂ ਵਿਚ) ਜੁੜਿਆ ਰਹਿੰਦਾ ਹੈ ।
ਤੇਰੀ ਮਿਹਰ ਨਾਲ ਉਹਨਾਂ ਨੂੰ ਆਤਮਕ ਸੁਖ ਪ੍ਰਾਪਤ ਹੋਇਆ ਰਹਿੰਦਾ ਹੈ ।੧੫ ।