ਞੰਞੈ ਨਦਰਿ ਕਰੇ ਜਾ ਦੇਖਾ ਦੂਜਾ ਕੋਈ ਨਾਹੀ ॥
ਏਕੋ ਰਵਿ ਰਹਿਆ ਸਭ ਥਾਈ ਏਕੁ ਵਸਿਆ ਮਨ ਮਾਹੀ ॥੧੩॥
Sahib Singh
ਨਦਰਿ ਕਰੇ = ਨਦਰਿ ਕਰਿ, ਨਜ਼ਰ ਕਰ ਕੇ, ਗਹੁ ਨਾਲ ।
ਜਾ = ਜਦੋਂ ।
ਦੇਖਾ = ਮੈਂ ਵੇਖਦਾ ਹਾਂ ।
ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ ।
ਜਾ = ਜਦੋਂ ।
ਦੇਖਾ = ਮੈਂ ਵੇਖਦਾ ਹਾਂ ।
ਰਵਿ ਰਹਿਆ = ਵਿਆਪਕ ਹੈ, ਮੌਜੂਦ ਹੈ ।
Sahib Singh
(ਹੇ ਮਨ! ਚਿੰਤਾ ਫ਼ਿਕਰ ਛੱਡ, ਕਿਉਂਕਿ) ਮੈਂ ਜਦੋਂ ਭੀ ਗਹੁ ਨਾਲ ਵੇਖਦਾ ਹਾਂ, ਮੈਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ (ਕਿਤੇ ਭੀ) ਨਹੀਂ ਦਿੱਸਦਾ ।
ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ।੧੩ ।
ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ, ਹਰੇਕ ਦੇ ਮਨ ਵਿਚ ਪ੍ਰਭੂ ਆਪ ਹੀ ਵੱਸ ਰਿਹਾ ਹੈ ।੧੩ ।