ਜਜੈ ਜਾਨੁ ਮੰਗਤ ਜਨੁ ਜਾਚੈ ਲਖ ਚਉਰਾਸੀਹ ਭੀਖ ਭਵਿਆ ॥
ਏਕੋ ਲੇਵੈ ਏਕੋ ਦੇਵੈ ਅਵਰੁ ਨ ਦੂਜਾ ਮੈ ਸੁਣਿਆ ॥੧੧॥

Sahib Singh
ਜਾਨੁ = ਪਛਾਣ, ਸਾਂਝ ਪਾ ।
ਮੰਗਤ ਜਨੁ = ਮੰਗਤਾ (ਬਣ ਕੇ) ।
ਜਾਚੈ = ਮੰਗਦਾ ਹੈ ।
ਭੀਖ = ਭਿੱਖਿਆ, ਖੈਰ, ਦਾਨ ।
    
Sahib Singh
(ਹੇ ਮਨ! ਆਪਣੇ ਪੰਡਿਤ ਹੋਣ ਦਾ ਮਾਣ ਛੱਡ ਕੇ) ਉਸ ਪ੍ਰਭੂ ਨਾਲ ਸਾਂਝ ਪਾ (ਜਿਸ ਦੇ ਦਰ ਤੋਂ) ਹਰੇਕ ਜੀਵ ਮੰਗਤਾ ਬਣ ਕੇ ਦਾਨ ਮੰਗਦਾ ਹੈ ।
ਉਹ ਪ੍ਰਭੂ ਚੌਰਾਸੀ ਲੱਖ ਜੂਨਾਂ ਵਿਚ ਆਪ ਹੀ ਮੌਜੂਦ ਹੈ, (ਸਭ ਜੀਵਾਂ ਵਿਚ ਵਿਆਪਕ ਹੋ ਕੇ) ਉਹ ਆਪ ਹੀ ਭਿਛਿਆ ਲੈਣ ਵਾਲਾ ਹੈ, ਤੇ ਉਹ ਆਪ ਹੀ ਦੇਂਦਾ ਹੈ ।
ਮੈਂ ਅਜੇ ਤਕ ਨਹੀਂ ਸੁਣਿਆ ਕਿ ਉਸ ਤੋਂ ਬਿਨਾ ਕੋਈ ਹੋਰ ਭੀ ਦਾਤਾਂ ਦੇਣ ਜੋਗਾ ਹੈ ।੧੧ ।
Follow us on Twitter Facebook Tumblr Reddit Instagram Youtube