ਚਚੈ ਚਾਰਿ ਵੇਦ ਜਿਨਿ ਸਾਜੇ ਚਾਰੇ ਖਾਣੀ ਚਾਰਿ ਜੁਗਾ ॥
ਜੁਗੁ ਜੁਗੁ ਜੋਗੀ ਖਾਣੀ ਭੋਗੀ ਪੜਿਆ ਪੰਡਿਤੁ ਆਪਿ ਥੀਆ ॥੯॥
Sahib Singh
ਜਿਨਿ = ਜਿਸ ਪ੍ਰਭੂ ਨੇ ।
ਚਾਰੇ = ਚਾਰ ਹੀ ।
ਖਾਣੀ = ਉਤਪੱਤੀ ਦਾ ਵਸੀਲਾ: ਅੰਡਜ, ਜੇਰਜ, ਸੇਤਜ, ਉਤਭੁਜ ।
ਜੋਗੀ = ਨਿਰਲੇਪ ।
ਭੋਗੀ = ਭੋਗਣ ਵਾਲਾ, ਪਦਾਰਥਾਂ ਨੂੰ ਵਰਤਣ ਵਾਲਾ ।
ਚਾਰੇ = ਚਾਰ ਹੀ ।
ਖਾਣੀ = ਉਤਪੱਤੀ ਦਾ ਵਸੀਲਾ: ਅੰਡਜ, ਜੇਰਜ, ਸੇਤਜ, ਉਤਭੁਜ ।
ਜੋਗੀ = ਨਿਰਲੇਪ ।
ਭੋਗੀ = ਭੋਗਣ ਵਾਲਾ, ਪਦਾਰਥਾਂ ਨੂੰ ਵਰਤਣ ਵਾਲਾ ।
Sahib Singh
ਜਿਸ ਪਰਮਾਤਮਾ ਨੇ (ਅੰਡਜ ਜੇਰਜ ਸੇਤਜ ਉਤਭੁਜ) ਚੌਹਾਂ ਹੀ ਖਾਣੀਆਂ ਦੇ ਜੀਵ ਆਪ ਹੀ ਪੈਦਾ ਕੀਤੇ ਹਨ ਜਿਸ ਪ੍ਰਭੂ ਨੇ (ਜਗਤ-ਰਚਨਾ ਕਰ ਕੇ, ਸੂਰਜ ਚੰਦ ਆਦਿਕ ਬਣਾ ਕੇ, ਸਮੇ ਦੀ ਹੋਂਦ ਕਰ ਕੇ) ਚਾਰੇ ਜੁਗ ਆਪ ਹੀ ਬਣਾਏ ਹਨ, ਜਿਸ ਪ੍ਰਭੂ ਨੇ (ਆਪਣੇ ਪੈਦਾ ਕੀਤੇ ਰਿਸ਼ੀਆਂ ਦੀ ਰਾਹੀਂ) ਚਾਰ ਵੇਦ ਰਚੇ ਹਨ, ਜੋ ਹਰੇਕ ਜੁਗ ਵਿਚ ਮੌਜੂਦ ਹੈ, ਜੋ ਚੌਹਾਂ ਖਾਣੀਆਂ ਦੇ ਜੀਵਾਂ ਵਿਚ ਵਿਆਪਕ ਹੋ ਕੇ ਆਪੇ ਰਚੇ ਸਾਰੇ ਪਦਾਰਥ ਆਪ ਹੀ ਭੋਗ ਰਿਹਾ ਹੈ, ਫਿਰ ਨਿਰਲੇਪ ਭੀ ਹੈ, ਉਹ ਆਪ ਹੀ (ਵਿੱਦਿਆ ਦੀ ਉਤਪੱਤੀ ਦਾ ਮੂਲ ਹੈ, ਤੇ) ਪੜਿ੍ਹਆ ਹੋਇਆ ਹੈ, ਆਪ ਹੀ ਪੰਡਿਤ ਹੈ (ਹੇ ਮਨ! ਸਭ ਜੀਵਾਂ ਨੂੰ ਪੈਦਾ ਕਰਨ ਵਾਲਾ ਭੀ ਪ੍ਰਭੂ ਆਪ ਹੀ ਹੈ, ਵਿੱਦਿਆ ਦਾ ਗੁਣ ਭੀ ਪੈਦਾ ਕਰਨ ਵਾਲਾ ਉਹ ਆਪ ਹੀ ਹੈ, ਫਿਰ ਜੇ ਤੂੰ ਪੜ੍ਹ ਗਿਆ ਹੈਂ, ਤਾਂ ਇਸ ਵਿਚ ਭੀ ਮਾਣ ਕਾਹਦਾ ?
ਇਹ ਵਿੱਦਿਆ ਉਸੇ ਦੀ ਦਾਤਿ ਹੈ, ਨਿਮ੍ਰਤਾ-ਭਾਵ ਵਿਚ ਰਹਿ ਕੇ ਉਸ ਨੂੰ ਚੇਤੇ ਰੱਖ) ।੯ ।
ਇਹ ਵਿੱਦਿਆ ਉਸੇ ਦੀ ਦਾਤਿ ਹੈ, ਨਿਮ੍ਰਤਾ-ਭਾਵ ਵਿਚ ਰਹਿ ਕੇ ਉਸ ਨੂੰ ਚੇਤੇ ਰੱਖ) ।੯ ।