ਘਘੈ ਘਾਲ ਸੇਵਕੁ ਜੇ ਘਾਲੈ ਸਬਦਿ ਗੁਰੂ ਕੈ ਲਾਗਿ ਰਹੈ ॥
ਬੁਰਾ ਭਲਾ ਜੇ ਸਮ ਕਰਿ ਜਾਣੈ ਇਨ ਬਿਧਿ ਸਾਹਿਬੁ ਰਮਤੁ ਰਹੈ ॥੮॥
Sahib Singh
ਘਾਲ ਘਾਲੈ = ਕਰੜੀ ਮਿਹਨਤ ਕਰੇ ।
ਸਬਦਿ = ਸ਼ਬਦ ਵਿਚ ।
ਲਾਗਿ ਰਹੈ = ਜੁੜਿਆ ਰਹੇ, ਆਪਣੀ ਸੁਰਤਿ ਟਿਕਾਈ ਰੱਖੇ ।
ਬੁਰਾ ਭਲਾ = ਦੁਖ ਸੁਖ, ਕਿਸੇ ਵਲੋਂ ਮੰਦਾ ਸਲੂਕ ਜਾਂ ਚੰਗਾ ਸਲੂਕ ।
ਸਮ = ਬਰਾਬਰ, ਇਕੋ ਜਿਹਾ ।
ਇਨ ਬਿਧਿ = ਇਸ ਤਰੀਕੇ ਨਾਲ ।
ਰਮਤੁ ਰਹੈ = ਸਿਮਰਦਾ ਰਹਿੰਦਾ ਹੈ, ਸਿਮਰ ਸਕਦਾ ਹੈ ।

(ਹੇ ਮਨ! ਵਿੱਦਿਆ ਦਾ ਮਾਣ ਕਰਨ ਦੇ ਥਾਂ) ਜੇ ਮਨੁੱਖ ਸੇਵਕ (-ਸੁਭਾਉ) ਬਣ ਕੇ (ਸੇਵਕਾਂ ਵਾਲੀ) ਕਰੜੀ ਮੇਹਨਤ ਕਰੇ, ਜੇ ਆਪਣੀ ਸੁਰਤਿ ਗੁਰੂ ਦੇ ਸ਼ਬਦ ਵਿਚ ਜੋੜੀ ਰੱਖੇ (ਆਪਣੀ ਵਿੱਦਿਆ ਦਾ ਆਸਰਾ ਲੈਣ ਦੇ ਥਾਂ ਗੁਰੂ ਦੇ ਸ਼ਬਦ ਵਿਚ ਭਰੋਸਾ ਬਣਾਏ), ਜੇ (ਵਾਪਰਦੇ) ਦੁਖ ਸੁਖ ਨੂੰ ਇਕੋ ਜੇਹਾ ਜਾਣੇ, (ਬੱਸ!) ਇਹੀ ਤਰੀਕਾ ਹੈ ਜਿਸ ਨਾਲ ਪ੍ਰਭੂ ਨੂੰ (ਸਹੀ ਸ਼ਕਲ ਵਿਚ) ਸਿਮਰ ਸਕਦਾ ਹੈ ।੮ ।