ਖਖੈ ਖੁੰਦਕਾਰੁ ਸਾਹ ਆਲਮੁ ਕਰਿ ਖਰੀਦਿ ਜਿਨਿ ਖਰਚੁ ਦੀਆ ॥
ਬੰਧਨਿ ਜਾ ਕੈ ਸਭੁ ਜਗੁ ਬਾਧਿਆ ਅਵਰੀ ਕਾ ਨਹੀ ਹੁਕਮੁ ਪਇਆ ॥੬॥

Sahib Singh
ਖੁੰਦਕਾਰੁ = ਖ਼ੁਦਾਵੰਦ ਗਾਰ, ਖ਼ੁਦਾ, ਪਰਮਾਤਮਾ {ਨੋਟ:- ਇਹ ਲਫ਼ਜ਼ ਗੁਰੂ ਗ੍ਰੰਥ ਸਾਹਿਬ ਵਿਚ ਦੋ ਵਾਰੀ ਆਇਆ ਹੈ ।
    ਨਾਮਦੇਵ ਜੀ ਨੇ ਭੀ ਤਿਲੰਗ ਰਾਗ ਦੇ ਸ਼ਬਦ ਵਿਚ ਵਰਤਿਆ ਹੈ—ਮੈਂ ਅੰਧੁਲੇ ਕੀ ਟੇਕ, ਤੇਰਾ ਨਾਮੁ ਖੁੰਦਕਾਰਾ} ।
ਸਾਹ ਆਲਮੁ = ਦੁਨੀਆ ਦਾ ਪਾਤਿਸ਼ਾਹ ।
ਕਰਿ ਖਰੀਦਿ = ਖ਼ਰੀਦਾਰੀ ਕਰ, ਵਣਜ ਕਰ ।
ਜਿਨਿ = ਜਿਸ (ਖੁੰਦਕਾਰ) ਨੇ ।
ਬੰਧਨਿ ਜਾ ਕੈ = ਜਿਸਦੀ ਮਰਯਾਦਾ ਵਿਚ ।
ਨਹੀ ਪਇਆ = ਨਹੀਂ ਚੱਲ ਸਕਦਾ ।
    
Sahib Singh
ਜੋ ਖ਼ੁਦਾ ਸਾਰੀ ਦੁਨੀਆ ਦਾ ਪਾਤਿਸ਼ਾਹ ਹੈ; ਜਿਸ ਦੇ ਹੁਕਮ ਵਿਚ ਸਾਰਾ ਜਗਤ ਨੱਥਿਆ ਹੋਇਆ ਹੈਤੇ (ਜਿਸ ਤੋਂ ਬਿਨਾ) ਕਿਸੇ ਹੋਰ ਦਾ ਹੁਕਮ ਨਹੀਂ ਚੱਲ ਸਕਦਾ, ਤੇ (ਸਾਰੇ ਜਗਤ ਨੂੰ) ਰੋਜ਼ੀ ਅਪੜਾਈ ਹੋਈ ਹੈ, (ਹੇ ਭਾਈ! ਜੇ ਤੂੰ ਸਚਮੁੱਚ ਪੰਡਿਤ ਹੈਂ, ਤਾਂ) ਉਸੇ ਦੀ ਸਿਫ਼ਤਿ-ਸਾਲਾਹ ਦਾ ਸੌਦਾ ਵਿਹਾਝ ।੬ ।
Follow us on Twitter Facebook Tumblr Reddit Instagram Youtube