ਕਕੈ ਕੇਸ ਪੁੰਡਰ ਜਬ ਹੂਏ ਵਿਣੁ ਸਾਬੂਣੈ ਉਜਲਿਆ ॥
ਜਮ ਰਾਜੇ ਕੇ ਹੇਰੂ ਆਏ ਮਾਇਆ ਕੈ ਸੰਗਲਿ ਬੰਧਿ ਲਇਆ ॥੫॥

Sahib Singh
ਪੁੰਡਰ = ਪੁੰਡਰੀਕ, ਚਿੱਟਾ ਕੌਲ ਫੁੱਲ (ਭਾਵ, ਚਿੱਟੇ ਕੌਲ ਫੁੱਲ ਵਰਗੇ ਚਿੱਟੇ) ।
ਉਜਲਿਆ = ਚਿੱਟੇ ।
ਹੇਰੂ = ਤੱਕਣ ਵਾਲੇ, ਤੱਕ ਰੱਖਣ ਵਾਲੇ ।
ਸੰਗਲਿ = ਸੰਗਲ ਨੇ ।
    
Sahib Singh
(ਪਰ ਇਹ ਕਾਹਦੀ ਪੰਡਿਤਾਈ ਹੈ ਕਿ) ਜਦੋਂ (ਉਧਰ ਤਾਂ) ਸਿਰ ਦੇ ਕੇਸ ਚਿੱਟੇ ਕੌਲ ਫੁੱਲ ਵਰਗੇ ਹੋ ਜਾਣ, ਸਾਬਣ ਵਰਤਣ ਤੋਂ ਬਿਨਾ ਹੀ ਸੁਫ਼ੈਦ ਹੋ ਜਾਣ, (ਸਿਰ ਉਤੇ ਇਹ ਚਿੱਟੇ ਕੇਸ) ਜਮਰਾਜ ਦੇ ਭੇਜੇ ਹੋਏ (ਮੌਤ ਦਾ ਵੇਲਾ) ਤੱਕਣ ਵਾਲੇ (ਦੂਤ) ਆ ਖਲੋਣ, ਤੇ ਇਧਰ ਅਜੇ ਭੀ ਇਸ ਨੂੰ ਮਾਇਆ ਦੇ (ਮੋਹ ਦੇ) ਸੰਗਲ ਨੇ ਬੰਨ੍ਹ ਰੱਖਿਆ ਹੋਵੇ ?
(ਇਹ ਪੜ੍ਹੇ ਹੋਏ ਦਾ ਰਵਈਆ ਨਹੀਂ, ਇਹ ਤਾਂ ਮੂਰਖ ਦਾ ਰਵਈਆ ਹੈ) ।੫ ।
Follow us on Twitter Facebook Tumblr Reddit Instagram Youtube